Poder de decisão
Deus nos deu o poder de escolher. A Bíblia mostra que nossas decisões têm consequências eternas e nos chama a escolher sabiamente — a vida, a fé e o caminho de Deus.
A responsabilidade de escolher
Escolhei hoje a quem servireis. Cada decisão molda nosso destino, e Deus nos convida a escolher o caminho da vida e da obediência.
ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
ਤਦ ਯੇਹੋਸ਼ੁਆ ਨੇ ਆਖਿਆ, "ਤੁਸੀਂ ਆਪਣੇ ਆਪ ਦੇ ਵਿਰੁੱਧ ਗਵਾਹ ਹੋ ਜੋ ਤੁਸੀਂ ਯਾਹਵੇਹ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਚੁਣਿਆ ਹੈ।"
ਉਨ੍ਹਾਂ ਨੇ ਜਵਾਬ ਦਿੱਤਾ, "ਹਾਂ, ਅਸੀਂ ਗਵਾਹ ਹਾਂ।"
"ਇਸ ਲਈ, ਹੇ ਇਸਰਾਏਲੀਓ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਤੁਹਾਡੇ ਆਪਣੇ ਤਰੀਕਿਆਂ ਅਨੁਸਾਰ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ! ਆਪਣੇ ਸਾਰੇ ਅਪਰਾਧਾਂ ਤੋਂ ਮੁੜ ਜਾਓ; ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ। ਆਪਣੇ ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ, ਕਿ ਤੁਸੀਂ ਨਾ ਤਾਂ ਠੰਡੇ ਹੋ ਅਤੇ ਨਾ ਹੀ ਗਰਮ। ਮੈਂ ਚਾਹੁੰਦਾ ਸੀ ਜਾਂ ਤੁਸੀਂ ਗਰਮ ਜਾਂ ਠੰਡੇ ਹੁੰਦੇ! ਪਰ ਤੁਸੀਂ ਤਾਂ ਕੋਸੇ ਹੋ, ਨਾ ਤਾਂ ਗਰਮ ਅਤੇ ਨਾ ਹੀ ਠੰਡੇ, ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਤੋਂ ਉਗਲ ਸੁੱਟਾਂਗਾ।
Decisões e consequências
Deus retribuirá a cada um segundo as suas obras. As Escrituras nos alertam que a mornidão espiritual e a resistência ao Espírito têm consequências sérias.
"ਪਰਮੇਸ਼ਵਰ ਹਰੇਕ ਵਿਅਕਤੀ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫ਼ਲ ਦੇਣਗੇ।" ਉਹਨਾਂ ਲੋਕਾਂ ਲਈ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਸਤਿਕਾਰ ਅਤੇ ਅਮਰਤਾ ਦੀ ਭਾਲ ਕਰਦੇ ਹਨ, ਪਰਮੇਸ਼ਵਰ ਉਹਨਾਂ ਨੂੰ ਸਦੀਪਕ ਜੀਵਨ ਦੇਣਗੇ। ਪਰ ਉਹਨਾਂ ਦੇ ਲਈ ਪਰਮੇਸ਼ਵਰ ਦਾ ਗੁੱਸਾ ਅਤੇ ਕ੍ਰੋਧ ਹੋਵੇਗਾ ਜੋ ਮਤਲਬੀ ਹਨ ਅਤੇ ਜੋ ਸੱਚ ਨੂੰ ਨਹੀਂ ਮੰਨਦੇ ਸਗੋਂ ਬੁਰਾਈ ਦੀ ਪਾਲਣਾ ਕਰਦੇ ਹਨ।
"ਹੇ ਕਠੋਰ ਦਿਲ ਵਾਲੇ ਲੋਕੋ! ਤੁਸੀਂ ਜੋ ਪਰਮੇਸ਼ਵਰ ਦੇ ਸੰਦੇਸ਼ ਨੂੰ ਨਹੀਂ ਸੁਣਿਆ। ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ: ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ!
ਇਸ ਲਈ ਆਪਣਾ ਵਿਸ਼ਵਾਸ ਨਾ ਛੱਡੋ; ਇਸ ਦਾ ਇੱਕ ਵੱਡਾ ਇਨਾਮ ਹੈ।
ਤੁਹਾਨੂੰ ਦ੍ਰਿੜ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਜਦੋਂ ਤੁਸੀਂ ਪਰਮੇਸ਼ਵਰ ਦੀ ਇੱਛਾ ਪੂਰੀ ਕਰ ਲਓ, ਤੁਹਾਨੂੰ ਉਹ ਮਿਲੇਗਾ ਜੋ ਉਸ ਨੇ ਵਾਅਦਾ ਕੀਤਾ ਸੀ। ਜਿਵੇਂ ਬਚਨ ਕਹਿੰਦਾ ਹੈ, ਕੁਝ ਹੀ ਸਮੇਂ ਵਿੱਚ,
"ਜੋ ਆਉਣ ਵਾਲਾ ਹੈ
ਉਹ ਪ੍ਰਭੂ ਆਵੇਗਾ ਅਤੇ
ਦੇਰੀ ਨਹੀਂ ਕਰੇਗਾ।"
ਪਰ,
"ਮੇਰਾ ਧਰਮੀ ਵਿਅਕਤੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।
ਅਤੇ ਮੇਰਾ ਮਨ ਉਸ ਵਿਅਕਤੀ ਤੋਂ ਖੁਸ਼ ਨਹੀਂ ਹੁੰਦਾ ਜੋ ਪਿੱਛੇ ਹਟ ਜਾਂਦਾ ਹੈ।"
ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਲੈਂਦੇ ਹਨ।
Decisão e fé
Decida com fé, entregue seus planos ao Senhor e aja com determinação. Deus guia os passos de quem se achega a Ele de coração.
ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ,
ਪਰ ਇਸਦਾ ਫੈਸਲਾ ਯਾਹਵੇਹ ਵੱਲੋਂ ਹੁੰਦਾ ਹੈ।
ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ,
ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।
ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ,
ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।
ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਮੇਰੀ ਸਹਾਇਤਾ ਕਰਦਾ ਹੈ,
ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
ਇਸ ਲਈ ਮੈਂ ਆਪਣਾ ਚਿਹਰਾ ਚਕਮਕ ਵਾਂਗ ਰੱਖਿਆ ਹੈ,
ਅਤੇ ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
ਜਿਹੜਾ ਵੀ ਵਿਅਕਤੀ ਪਰਮੇਸ਼ਵਰ ਦੀ ਇੱਛਾ ਪੂਰੀ ਕਰਦਾ ਹੈ ਉਹ ਜਾਣਦਾ ਹੈ ਕਿ ਮੇਰੀ ਸਿੱਖਿਆ ਪਰਮੇਸ਼ਵਰ ਵੱਲੋਂ ਹੈ ਜਾਂ ਸਿਰਫ ਮੇਰੇ ਆਪਣੇ ਵੱਲੋਂ ਹੈ।
ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। ਮੈਂ ਉਹਨਾਂ ਨੂੰ ਦਿਲ ਅਤੇ ਕੰਮ ਦੀ ਅਡੋਲ ਦਿਆਂਗਾ, ਤਾਂ ਜੋ ਉਹ ਸਦਾ ਮੇਰੇ ਤੋਂ ਡਰਦੇ ਰਹਿਣ ਅਤੇ ਫਿਰ ਉਹਨਾਂ ਦਾ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚਿਆਂ ਦਾ ਸਭ ਕੁਝ ਚੰਗਾ ਹੋਵੇ।
ਪਤਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, "ਤੁਹਾਡੇ ਵਿੱਚੋਂ ਹਰੇਕ ਜਨ, ਤੌਬਾ ਕਰੇ ਅਤੇ ਬਪਤਿਸਮਾ ਲਵੇ, ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ। ਅਤੇ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ।
ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਅੱਗੋਂ ਭੱਜ ਜਾਵੇਗਾ। ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ