11 ਮਨੁੱਖ ਦੇ ਆਤਮਾ ਤੋਂ ਬਿਨ੍ਹਾਂ ਜੋ ਉਹ ਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪ੍ਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨ੍ਹਾਂ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ। 12 ਪਰ ਸਾਨੂੰ ਸੰਸਾਰ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖ਼ਸ਼ੀਆਂ ਹਨ। 13 ਅਸੀਂ ਇਨ੍ਹਾਂ ਗੱਲਾਂ ਨੂੰ ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ।
Publicidade
ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ 2:11-13
IRVPUN Indian Revised Version (IRV) - Punjabi
Em outras traduções
- OPCV Punjabi Contemporary Version
11 ਮਨੁੱਖ ਦੇ ਆਤਮਾ ਦੇ ਬਿਨ੍ਹਾ ਜੋ ਉਸ ਦੇ ਅੰਦਰ ਹੈ, ਮਨੁੱਖ ਦੇ ਵਿਚਾਰਾ ਨੂੰ ਕੌਣ ਜਾਣ ਸਕਦਾ ਹੈ?2:11 ਕਹਾ 20:27 ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨ੍ਹਾ ਪਰਮੇਸ਼ਵਰ ਦੀਆ ਗੱਲਾਂ ਕੋਈ ਵੀ ਨਹੀਂ ਜਾਣ ਸਕਦਾ ਹੈ। 12 ਸਾਨੂੰ ਸੰਸਾਰ ਦਾ ਆਤਮਾ ਨਹੀਂ, ਪਰ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਕਿ ਅਸੀਂ ਸਮਝ ਸਕੀਏ ਜੋ ਪਰਮੇਸ਼ਵਰ ਨੇ ਸਾਨੂੰ ਮੁਫ਼ਤ ਵਿੱਚ ਕੀ ਦਿੱਤਾ ਹੈ। 13 ਅਸੀਂ ਇਨ੍ਹਾਂ ਗੱਲਾਂ ਨੂੰ, ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ, ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ।
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.