7 ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੂੰ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ। 8 ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ ਜਿਸ ਨੂੰ ਤੂੰ ਚੁਣਿਆ ਹੈ। ਉਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸਕਦਾ ਹੈ। 9 ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਭਲੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੀ ਐਨੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?
Publicidade
1 ਰਾਜਿਆਂ 3:7-9
IRVPUN Indian Revised Version (IRV) - Punjabi
Em outras traduções
- OPCV Punjabi Contemporary Version
7 "ਹੁਣ, ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਮੇਰੇ ਪਿਤਾ ਦਾਵੀਦ ਦੀ ਥਾਂ ਰਾਜਾ ਬਣਾਇਆ ਹੈ। ਪਰ ਮੈਂ ਸਿਰਫ ਇੱਕ ਛੋਟਾ ਬੱਚਾ ਹਾਂ ਅਤੇ ਇਹ ਨਹੀਂ ਜਾਣਦਾ ਕਿ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂ। 8 ਤੇਰਾ ਸੇਵਕ ਇੱਥੇ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹੈ, ਉਹ ਬਹੁਤ ਲੋਕ ਹਨ, ਜਿਹੜੇ ਨਾ ਤਾਂ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ। 9 ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?"
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.