Pular para o conteúdo
Publicidade

ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 2:1-4

IRVPUN Indian Revised Version (IRV) - Punjabi

ਅਰਾਧਨਾ ਦੇ ਬਾਰੇ ਨਿਰਦੇਸ਼

1 ਸੋ ਮੈਂ ਸਭ ਤੋਂ ਪਹਿਲਾਂ ਇਹ ਸਮਝਾਉਂਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ। 2 ਪਾਤਸ਼ਾਹਾਂ ਅਤੇ ਸਭਨਾਂ ਅਧਿਕਾਰੀਆਂ ਦੇ ਲਈ ਕਿ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁੱਖ ਨਾਲ ਜੀਵਨ ਬਤੀਤ ਕਰੀਏ। 3 ਸਾਡੇ ਮੁਕਤੀਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ। 4 ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸੱਚ ਦੇ ਗਿਆਨ ਤੱਕ ਪਹੁੰਚਣ।

Em outras traduções

  1. OPCV Punjabi Contemporary Version

    1 ਸੋ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰਦਾ ਹਾਂ ਕਿ ਪਰਮੇਸ਼ਵਰ ਅੱਗੇ ਸਭ ਲੋਕਾਂ ਲਈ ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਤੇ ਧੰਨਵਾਦ ਕੀਤੇ ਜਾਣ। 2 ਰਾਜਿਆਂ ਅਤੇ ਉਹਨਾਂ ਸਾਰੇ ਅਧਿਕਾਰੀਆਂ ਲਈ, ਤਾਂ ਜੋ ਅਸੀਂ ਪੂਰੀ ਭਗਤੀ ਅਤੇ ਪਵਿੱਤਰਤਾ ਵਿੱਚ ਸ਼ਾਂਤੀ ਅਤੇ ਚੈਨ ਨਾਲ ਜੀਵਨ ਜੀ ਸਕੀਏ। 3 ਇਸ ਤਰ੍ਹਾਂ ਦੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਭਲੀ ਅਤੇ ਚੰਗੀ ਲੱਗਦੀ ਹੈ, 4 ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਭ ਸੱਚ ਦੇ ਗਿਆਨ ਤੱਕ ਪਹੁੰਚ ਜਾਣ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.