7 ਇਸ ਲਈ ਉਹ ਨੇ ਯਹੂਦਾਹ ਨੂੰ ਆਖਿਆ ਕਿ ਅਸੀਂ ਇਹ ਸ਼ਹਿਰ ਬਣਾਈਏ ਅਤੇ ਉਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈਏ ਅਤੇ ਫਾਟਕ ਦੇ ਅਰਲ ਲਾਈਏ ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਿਆ। ਅਸੀਂ ਉਹ ਨੂੰ ਭਾਲਿਆ ਅਤੇ ਉਸ ਨੇ ਸਾਨੂੰ ਚੁਫ਼ੇਰਿਓਂ ਅਰਾਮ ਬਖਸ਼ਿਆ ਹੈ। ਸੋ ਉਹਨਾਂ ਨੇ ਉਨ੍ਹਾਂ ਨੂੰ ਬਣਾਇਆ ਅਤੇ ਸਫ਼ਲ ਹੋਏ।
Publicidade