10 ਤਦ ਅੱਯਾਹ ਦੀ ਧੀ ਰਿਜ਼ਪਾਹ ਨੇ ਤੱਪੜ ਲੈ ਕੇ ਵਾਢੀਆਂ ਦੇ ਅਰੰਭ ਵਿੱਚ ਆਪਣੇ ਲਈ ਪੱਥਰ ਦੇ ਉੱਤੇ ਵਿਛਾ ਦਿੱਤਾ ਜਦ ਤੱਕ ਅਕਾਸ਼ੋਂ ਉਹਨਾਂ ਉੱਤੇ ਕਣੀਆਂ ਨਾ ਵਰ੍ਹੀਆਂ ਅਤੇ ਉਸ ਨੇ ਉਹਨਾਂ ਨੂੰ ਦਿਨ ਵਿੱਚ ਅਕਾਸ਼ ਦੇ ਪੰਛੀਆਂ ਅਤੇ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਿਆ ਜੋ ਉਹਨਾਂ ਨੂੰ ਨਾ ਛੂਹਣ 11 ਤਦ ਦਾਊਦ ਨੂੰ ਖ਼ਬਰ ਹੋਈ ਕਿ ਸ਼ਾਊਲ ਦੀ ਰਖ਼ੈਲ ਅੱਯਾਹ ਦੀ ਧੀ ਰਿਜ਼ਪਾਹ ਨੇ ਇਸ ਤਰ੍ਹਾਂ ਕੀਤਾ।