12 ਪਰ ਜਦੋਂ ਗਾਲੀਓ ਅਖਾਯਾ ਦਾ ਅਧਿਕਾਰੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾ ਕੇ ਬੋਲੇ, 13 ਇਹ ਮਨੁੱਖ ਲੋਕਾਂ ਨੂੰ ਬਿਵਸਥਾ ਤੋਂ ਵਿਰੁੱਧ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਭਰਮਾਉਂਦਾ ਹੈ। 14 ਪਰ ਜਦੋਂ ਪੌਲੁਸ ਬੋਲਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁਝ ਬੁਰਾਈ ਦੀ ਗੱਲ ਹੁੰਦੀ ਤਾਂ ਮੇਰੇ ਲਈ ਤੁਹਾਨੂੰ ਸੁਣਨਾ ਯੋਗ ਹੁੰਦਾ। 15 ਪਰ ਜੇ ਇਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਬਿਵਸਥਾ ਦੇ ਵਿਖੇ ਹਨ ਤਾਂ ਤੁਸੀਂ ਆਪ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਨਿਆਈਂ ਬਣਾ। 16 ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ। 17 ਤਾਂ ਉਨ੍ਹਾਂ ਨੇ ਪ੍ਰਾਰਥਨਾ ਘਰ ਦੇ ਸਰਦਾਰ ਸੋਸਥਨੇਸ ਨੂੰ ਫੜ੍ਹ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ।
ਰਸੂਲਾਂ ਦੇ ਕਰਤੱਬ 18:12-17
Em outras traduções
- OPCV Punjabi Contemporary Version
12 ਜਦੋਂ ਗੈਲੀਓ ਅਖਾਯਾ ਪ੍ਰਾਂਤ ਦਾ ਰੋਮੀ ਹਾਕਮ ਸੀ, ਤਾਂ ਕੁਰਿੰਥੁਸ ਦੇ ਯਹੂਦੀਆਂ ਨੇ ਪੌਲੁਸ ਉੱਤੇ ਇਕਮੁੱਠ ਹਮਲਾ ਬੋਲਿਆ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ। 13 ਉਨ੍ਹਾਂ ਨੇ ਦੋਸ਼ ਲਾਇਆ, "ਇਹ ਆਦਮੀ ਬਿਵਸਥਾ ਦੇ ਉਲਟ ਲੋਕਾਂ ਨੂੰ ਪਰਮੇਸ਼ਵਰ ਦੀ ਪੂਜਾ ਕਰਨ ਲਈ ਉਕਸਾ ਰਿਹਾ ਹੈ।"
14 ਜਿਵੇਂ ਪੌਲੁਸ ਬੋਲਣ ਜਾ ਰਿਹਾ ਸੀ, ਗੈਲੀਓ ਨੇ ਯਹੂਦੀਆਂ ਨੂੰ ਕਿਹਾ, "ਜੇ ਤੁਸੀਂ ਯਹੂਦੀ ਕਿਸੇ ਗ਼ਲਤ ਕੰਮ ਜਾਂ ਗੰਭੀਰ ਅਪਰਾਧ ਬਾਰੇ ਸ਼ਿਕਾਇਤ ਕਰ ਰਹੇ ਹੁੰਦੇ, ਤਾਂ ਇਹ ਤੁਹਾਡੀ ਗੱਲ ਸੁਣਨਾ ਮੇਰੇ ਲਈ ਉਚਿਤ ਹੁੰਦਾ। 15 ਪਰ ਤੁਸੀਂ ਸਿਰਫ ਸ਼ਬਦਾਂ ਅਤੇ ਨਾਮਾਂ ਅਤੇ ਆਪਣੇ ਖੁਦ ਦੇ ਯਹੂਦੀ ਕਾਨੂੰਨਾਂ ਬਾਰੇ ਬਹਿਸ ਕਰ ਰਹੇ ਹੋ ਇਸ ਲਈ ਤੁਹਾਨੂੰ ਖੁਦ ਇਸ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਮੈਂ ਇਨ੍ਹਾਂ ਗੱਲਾਂ ਦਾ ਨਿਆਂ ਕਰਨ ਤੋਂ ਇਨਕਾਰ ਕਰਦਾ ਹਾਂ।" 16 ਇਸ ਲਈ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਭਜਾ ਦਿੱਤਾ। 17 ਫਿਰ ਭੀੜ ਨੇ ਪ੍ਰਾਰਥਨਾ ਸਥਾਨ ਦੇ ਆਗੂ ਸੋਸਥਨੇਸ ਨੂੰ ਫੜ ਲਿਆ ਅਤੇ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਵਿਹੜੇ ਸਾਮ੍ਹਣੇ ਕੁੱਟਿਆ; ਪਰ ਗੈਲੀਓ ਨੇ ਇਸ ਬਾਰੇ ਕੁਝ ਨਹੀਂ ਕੀਤਾ।
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.