ਮਸੀਹ ਦੀ ਦੇ ਵਿੱਚ ਏਕਤਾ
1 ਉਪਰੰਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚੱਲੋ! 2 ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ! 3 ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦੀ ਕੋਸ਼ਿਸ਼ ਕਰੋ! 4 ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ! 5 ਇੱਕੋ ਪ੍ਰਭੂ, ਇੱਕ ਵਿਸ਼ਵਾਸ, ਇੱਕੋ ਬਪਤਿਸਮਾ ਹੈ। 6 ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ! 7 ਪਰ ਸਾਡੇ ਵਿੱਚੋਂ ਹਰੇਕ ਉੱਤੇ ਮਸੀਹ ਦੀ ਦਾਤ ਦੇ ਮਾਪ ਅਨੁਸਾਰ ਕਿਰਪਾ ਕੀਤੀ ਗਈ! 8 ਇਸ ਲਈ ਉਹ ਆਖਦਾ ਹੈ - ਜਦ ਉਹ ਉਤਾਹਾਂ ਉਠਾਇਆ ਗਿਆ, ਉਸ ਨੇ ਬੰਦੀਆਂ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ 9 ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਉਹ ਉਤਾਹਾਂ ਚੜ੍ਹਿਆ, ਇਹ ਵੀ ਕਿ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਵੀ ਉਤਰਿਆ ਸੀ! 10 ਉਹ ਜਿਹੜਾ ਉਤਰਿਆ ਸੀ ਉਹੀ ਹੈ ਜੋ ਸਾਰੇ ਅਕਾਸ਼ਾਂ ਦੇ ਉਤਾਹਾਂ ਚੜ੍ਹਿਆ ਵੀ ਸੀ ਕਿ ਸੱਭੋ ਕੁਝ ਸੰਪੂਰਨ ਕਰੇ। 11 ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ! 12 ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਦੀ ਉੱਨਤੀ ਹੋਵੇ!