Pular para o conteúdo
Publicidade

ਅਫ਼ਸੀਆਂ ਨੂੰ 4:2-6

IRVPUN Indian Revised Version (IRV) - Punjabi

2 ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ! 3 ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦੀ ਕੋਸ਼ਿਸ਼ ਕਰੋ! 4 ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ! 5 ਇੱਕੋ ਪ੍ਰਭੂ, ਇੱਕ ਵਿਸ਼ਵਾਸ, ਇੱਕੋ ਬਪਤਿਸਮਾ ਹੈ। 6 ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ!

Em outras traduções

  1. OPCV Punjabi Contemporary Version

    2 ਪੂਰੀ ਤਰ੍ਹਾਂ ਨਿਮਰ ਅਤੇ ਕੋਮਲ ਬਣੋ; ਧੀਰਜ ਰੱਖੋ, ਪਿਆਰ ਵਿੱਚ ਇੱਕ-ਦੂਜੇ ਨਾਲ ਸਹਿਣ ਕਰੋ। 3 ਸ਼ਾਂਤੀ ਦੇ ਬੰਧਨ ਦੁਆਰਾ ਆਤਮਾ ਦੀ ਏਕਤਾ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰੋ। 4 ਇੱਕ ਸਰੀਰ ਅਤੇ ਇੱਕ ਆਤਮਾ ਹੈ, ਇਸ ਲਈ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਤਾਂ ਇੱਕੋ ਆਸ ਲਈ ਬੁਲਾਇਆ ਗਿਆ ਸੀ; 5 ਇੱਕ ਪ੍ਰਭੂ, ਇੱਕ ਵਿਸ਼ਵਾਸ, ਇੱਕ ਬਪਤਿਸਮਾ; 6 ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.