Pular para o conteúdo
Publicidade

ਕੂਚ 25:10,16-18,21

IRVPUN Indian Revised Version (IRV) - Punjabi

ਨੇਮ ਦਾ ਸੰਦੂਕ

10 ਉਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ। 16 ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ। 17 ਤੂੰ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਹੋਵੇ। 18 ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜ੍ਹ ਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਘੜ੍ਹ ਕੇ ਬਣਾਈਂ। 21 ਅਤੇ ਤੂੰ ਪ੍ਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਤੇ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ।

Em outras traduções

  1. OPCV Punjabi Contemporary Version

    10 "ਉਹ ਕਿੱਕਰ ਦੀ ਲੱਕੜ ਦਾ ਇੱਕ ਸੰਦੂਕ ਬਣਾਉਣ ਜਿਹੜਾ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ। 16 ਫੇਰ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਰੱਖਣਾ ਜੋ ਮੈਂ ਤੈਨੂੰ ਦੇਵਾਂਗਾ।

    17 "ਸ਼ੁੱਧ ਸੋਨੇ ਦਾ ਬਖਸ਼ੀਸ਼ ਦਾ ਢੱਕਣ25:17 ਬਖਸ਼ੀਸ਼ ਦਾ ਢੱਕਣ ਅਰਥਾਤ ਜਿਸਨੂੰ ਮੂਲ ਭਾਸ਼ਾ ਵਿੱਚ ਪ੍ਰਾਸਚਿਤ ਦਾ ਢੱਕਣ ਕਿਹਾ ਜਾਂਦਾ ਹੈ ਯਾਨੀ ਕਿ ਉਹ ਥਾਂ ਸੀ ਜਿੱਥੇ ਪਾਪਾਂ ਨੂੰ ਢੱਕਿਆ ਗਿਆ ਸੀ ਬਣਾਈ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਹੋਵੇ। 18 ਅਤੇ ਤੂੰ ਸ਼ੁੱਧ ਸੋਨੇ ਦੇ ਦੋ ਕਰੂਬੀ ਬਣਾਈ ਤੂੰ ਉਹਨਾਂ ਨੂੰ ਬਖਸ਼ੀਸ਼ ਦੇ ਢੱਕਣ ਦੇ ਦੋਹਾਂ ਸਿਰਿਆਂ ਤੇ ਲਗਾਈ। 21 ਸੰਦੂਕ ਦੇ ਉੱਪਰ ਢੱਕਣ ਰੱਖੋ ਅਤੇ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਉਸ ਵਿੱਚ ਰੱਖਣਾ ਜੋ ਮੈਂ ਤੁਹਾਨੂੰ ਦੇਵਾਂਗਾ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.