Pular para o conteúdo
Publicidade

ਕੂਚ 26:1,7,14,15,31,33

IRVPUN Indian Revised Version (IRV) - Punjabi

ਮਿਲਾਪ ਦਾ ਤੰਬੂ

1 ਤੂੰ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈਂ, ਕਰੂਬੀਆਂ ਨਾਲ ਤੂੰ ਕਾਰੀਗਰੀ ਦਾ ਕੰਮ ਬਣਾਈਂ। 7 ਤੂੰ ਪਸ਼ਮ ਦੇ ਗਿਆਰ੍ਹਾਂ ਪਰਦੇ ਡੇਰੇ ਦੇ ਤੰਬੂ ਲਈ ਬਣਾਈਂ। 14 ਅਤੇ ਤੂੰ ਤੰਬੂ ਲਈ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਉੱਪਰਲੇ ਲਈ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਬਣਾਈਂ। 15 ਤੂੰ ਸ਼ਿੱਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਰੇ ਲਈ ਬਣਾਈਂ। 31 ਤੂੰ ਨੀਲੇ, ਬੈਂਗਣੀ, ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਈਂ। ਉਹ ਕਾਰੀਗਰੀ ਦਾ ਕੰਮ ਹੋਵੇ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ। 33 ਤੂੰ ਪਰਦੇ ਨੂੰ ਕੁੰਡੀਆਂ ਦੇ ਹੇਠ ਲਮਕਾਵੀਂ ਅਤੇ ਤੂੰ ਉੱਥੇ ਉਸ ਪਰਦੇ ਦੇ ਅੰਦਰ ਸਾਖੀ ਦੇ ਸੰਦੂਕ ਨੂੰ ਲਿਆਵੀਂ ਅਤੇ ਇਹ ਪਰਦਾ ਤੁਹਾਡੇ ਲਈ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖਰਾ ਕਰੇਗਾ।

Em outras traduções

  1. OPCV Punjabi Contemporary Version

    1 "ਤੂੰ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈ, ਕਰੂਬੀਆਂ ਨੂੂੰ ਕਾਰੀਗਰੀ ਦੇ ਕੰਮ ਨਾਲ ਬਣਾਈ।

    7 "ਡੇਰੇ ਦੇ ਤੰਬੂ ਲਈ ਬੱਕਰੀ ਦੇ ਵਾਲਾਂ ਦੇ ਪਰਦੇ ਬਣਾ ਉਹ ਕੁੱਲ ਮਿਲਾ ਕੇ ਗਿਆਰਾਂ ਹੋਣ। 14 ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਈ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਈ।

    15 "ਡੇਰੇ ਲਈ ਕਿੱਕਰ ਦੀ ਲੱਕੜ ਦੇ ਤੱਖਤੇ ਬਣਾਈ।

    31 "ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਓ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਹੋਣ। 33 ਪਕੜ ਤੋਂ ਪਰਦਾ ਲਟਕਾਓ ਅਤੇ ਨੇਮ ਦੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖੋ। ਪਰਦਾ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖ ਕਰ ਦੇਵੇਗਾ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.