Pular para o conteúdo
Publicidade

ਕੂਚ 27:1-8

ਹੋਮ ਬਲੀ ਦੀ ਵੇਦੀ

1 ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਜਗਵੇਦੀ ਬਣਾਈਂ, ਉਸ ਦੀ ਲੰਬਾਈ ਪੰਜ ਹੱਥ ਅਤੇ ਚੌੜਾਈ ਵੀ ਪੰਜ ਹੱਥ ਹੋਵੇ। ਉਹ ਜਗਵੇਦੀ ਚੌਰਸ ਹੋਵੇ ਅਤੇ ਉਸ ਦੀ ਉਚਾਈ ਤਿੰਨ ਹੱਥ ਹੋਵੇ। 2 ਤੂੰ ਉਹ ਦੇ ਸਿੰਗ ਉਹ ਦੇ ਚੌਹਾਂ ਖੂੰਜਿਆਂ ਉੱਤੇ ਬਣਾਈਂ। ਉਹ ਦੇ ਸਿੰਗ ਉਸੇ ਤੋਂ ਹੋਣ ਅਤੇ ਤੂੰ ਉਸ ਨੂੰ ਪਿੱਤਲ ਨਾਲ ਮੜ੍ਹੀਂ। 3 ਤੂੰ ਉਹ ਦੀ ਸੁਆਹ ਚੁੱਕਣ ਵਾਲੇ ਤਸਲੇ, ਉਹ ਦੇ ਕੜਛੇ ਅਤੇ ਉਹ ਦੇ ਬਾਟੇ ਅਤੇ ਉਹ ਦੀਆਂ ਤ੍ਰਿਸੂਲੀਆਂ ਅਤੇ ਉਹ ਦੀਆਂ ਅੰਗੀਠੀਆਂ ਬਣਾਈਂ। 4 ਉਸ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ। 5 ਤੂੰ ਉਹ ਨੂੰ ਜਗਵੇਦੀ ਦੇ ਥੜੇ ਦੇ ਹੇਠ ਰੱਖੀਂ। ਇਸ ਤਰ੍ਹਾਂ ਉਹ ਜਾਲੀ ਜਗਵੇਦੀ ਦੇ ਵਿਚਕਾਰ ਹੋਵੇ। 6 ਤੂੰ ਜਗਵੇਦੀ ਲਈ ਚੋਬਾਂ ਬਣਾਈਂ ਅਰਥਾਤ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਅਤੇ ਤੂੰ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹੀਂ। 7 ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ। 8 ਤੂੰ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਈਂ। ਜਿਵੇਂ ਤੈਨੂੰ ਪਰਬਤ ਉੱਤੇ ਦਿਖਾਇਆ ਗਿਆ ਉਸੇ ਤਰ੍ਹਾਂ ਉਹ ਉਸ ਨੂੰ ਬਣਾਉਣ।

ਕੂਚ 38:9-20

Estes versículos te tocaram? Ore agora!

+581 estão orando agora.

Junte-se à corrente de oração.