Pular para o conteúdo
Publicidade

ਕੂਚ 31:1-6

IRVPUN Indian Revised Version (IRV) - Punjabi

ਡੇਰੇ ਦੇ ਲਈ ਕਾਰੀਗਰ

1 ਯਹੋਵਾਹ ਨੇ ਮੂਸਾ ਨੂੰ ਆਖਿਆ ਕਿ 2 ਵੇਖ ਮੈਂ ਬਸਲਏਲ ਨੂੰ ਜਿਹੜਾ ਊਰੀ ਦਾ ਪੁੱਤਰ ਅਤੇ ਹੂਰ ਦਾ ਪੋਤਾ ਅਤੇ ਯਹੂਦਾਹ ਦੇ ਗੋਤ ਦਾ ਹੈ ਨਾਮ ਲੈ ਕੇ ਬੁਲਾਇਆ ਹੈ। 3 ਮੈਂ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ ਸਮਝ ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ 4 ਕਿ ਉਹ ਚਤਰਾਈ ਦੇ ਕੰਮ ਦੀ ਵਿਚਾਰ ਕਰੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ 5 ਨਾਲੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ। 6 ਅਤੇ ਵੇਖ ਮੈਂ ਉਹ ਦੇ ਨਾਲ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਜਿਹੜਾ ਦਾਨ ਦੇ ਗੋਤ ਦਾ ਹੈ ਥਾਪਿਆ ਅਤੇ ਸਾਰੇ ਸਿਆਣਿਆਂ ਦੇ ਮਨਾਂ ਵਿੱਚ ਬੁੱਧ ਪਾ ਦਿੱਤੀ ਤਾਂ ਜੋ ਉਹ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਬਣਾਉਣ,

Em outras traduções

  1. OPCV Punjabi Contemporary Version

    1 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਵੇਖੋ, ਮੈਂ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ ਬਸਲਏਲ ਨੂੰ, ਹੂਰ ਦਾ ਪੁੱਤਰ ਚੁਣਿਆ ਹੈ, 3 ਅਤੇ ਮੈਂ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ ਹੈ 4 ਤਾਂ ਕਿ ਉਹ ਸੋਨੇ, ਚਾਂਦੀ ਅਤੇ ਪਿੱਤਲ ਦੇ ਕੰਮ ਲਈ ਕਾਰੀਗਰੀ ਕਰੇ, 5 ਪੱਥਰਾਂ ਨੂੰ ਕੱਟਣਾ ਅਤੇ ਜੜਨਾ, ਲੱਕੜ ਦਾ ਕੰਮ ਕਰਨਾ, ਅਤੇ ਹਰ ਕਿਸਮ ਦੇ ਚਿੱਤਰਕਾਰੀ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ। 6 ਇਸ ਤੋਂ ਇਲਾਵਾ, ਮੈਂ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਉਹ ਦੀ ਸਹਾਇਕ ਲਈ ਨਿਯੁਕਤ ਕੀਤਾ ਹੈ।

    "ਮੈਂ ਸਾਰੇ ਹੁਨਰਮੰਦ ਕਾਮਿਆਂ ਨੂੰ ਉਹ ਸਭ ਕੁਝ ਬਣਾਉਣ ਦੀ ਯੋਗਤਾ ਦਿੱਤੀ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.