Pular para o conteúdo
Publicidade

ਫਿਲਿੱਪੀਆਂ ਨੂੰ 4:6-9

IRVPUN Indian Revised Version (IRV) - Punjabi

6 ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। 7 ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

8 ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇੰਨ੍ਹਾਂ ਗੱਲਾਂ ਦੀ ਵਿਚਾਰ ਕਰੋ। 9 ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ।

Em outras traduções

  1. OPCV Punjabi Contemporary Version

    6 ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ। 7 ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।

    8 ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੋ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ। 9 ਜੋ ਵੀ ਤੁਸੀਂ ਮੇਰੇ ਤੋਂ ਸਿੱਖਿਆ ਹੈ ਜਾਂ ਪ੍ਰਾਪਤ ਕੀਤਾ ਜਾਂ ਸੁਣਿਆ ਹੈ, ਜਾਂ ਮੇਰੇ ਵਿੱਚ ਵੇਖੀ ਹੈ, ਉਸ ਨੂੰ ਅਮਲ ਵਿੱਚ ਲਿਆਉ। ਅਤੇ ਸ਼ਾਂਤੀ ਦਾ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.

Filipenses
Ver todos os capítulos de Filipenses