ਕਾਲੇਬ ਦੀ ਹਬਰੋਨ ਅਤੇ ਦਬੀਰ ਉੱਤੇ ਜਿੱਤ
13 ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ੁਆ ਨੂੰ ਦਿੱਤਾ ਸੀ ਭਾਗ ਦਿੱਤਾ ਅਰਥਾਤ ਕਿਰਯਥ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ। 14 ਤਾਂ ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਕੱਢ ਦਿੱਤਾ ਅਰਥਾਤ ਸ਼ੇਸ਼ਈ, ਅਹੀਮਾਨ ਅਤੇ ਤਲਮਈ ਅਨਾਕ ਦੀ ਅੰਸ ਨੂੰ