ਉਜਾੜੂ ਪੁੱਤਰ ਦਾ ਦ੍ਰਿਸ਼ਟਾਂਤ
11 ਫਿਰ ਯਿਸੂ ਨੇ ਕਿਹਾ ਕਿ ਇੱਕ ਆਦਮੀ ਦੇ ਦੋ ਪੁੱਤਰ ਸਨ। 12 ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ, ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਜਾਇਦਾਦ ਵੰਡ ਦਿੱਤੀ। 13 ਕੁਝ ਦਿਨਾਂ ਬਾਅਦ ਛੋਟਾ ਪੁੱਤਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਤੇ ਉੱਥੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ। 20 ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਚੁੰਮਿਆ। 22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਛੇਤੀ ਨਾਲ ਸਭ ਤੋਂ ਚੰਗੇ ਬਸਤਰ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰੀਂ ਜੁੱਤੀ ਪਾਓ। 24 ਕਿਉਂ ਜੋ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ। ਸੋ ਉਹ ਖੁਸ਼ੀ ਕਰਨ ਲੱਗੇ।