18 ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ੁਰ ਹੈ? ਜੋ ਅਪਰਾਧ ਨੂੰ ਮਾਫ਼ ਕਰੇ,
ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ,
ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ,
ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ।
19 ਉਹ ਫੇਰ ਸਾਡੇ ਉੱਤੇ ਦਯਾ ਕਰੇਗਾ,
ਉਹ ਸਾਡੇ ਅਪਰਾਧਾਂ ਨੂੰ ਪੈਰਾਂ ਹੇਠ ਲਤਾੜੇਗਾ।
ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟ ਦੇਵੇਂਗਾ।