14 ਤਦ ਇਸਤਰੀਆਂ ਨੇ ਨਾਓਮੀ ਨੂੰ ਕਿਹਾ, "ਮੁਬਾਰਕ ਹੈ ਯਹੋਵਾਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨ੍ਹਾਂ ਨਾ ਛੱਡਿਆ, ਜੋ ਉਸਦਾ ਨਾਮ ਇਸਰਾਏਲ ਵਿੱਚ ਉੱਚਾ ਹੋਵੇ, 15 ਅਤੇ ਇਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰਾ ਬੁਢਾਪੇ ਦਾ ਪਾਲਣਹਾਰਾ ਹੋਵੇਗਾ, ਕਿਉਂਕਿ ਤੇਰੀ ਨੂੰਹ ਜੋ ਤੈਨੂੰ ਪ੍ਰੇਮ ਕਰਦੀ ਹੈ, ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਇਸ ਨੂੰ ਜਨਮ ਦਿੱਤਾ ਹੈ।"