Colheita
A colheita é princípio bíblico universal: colhemos o que semeamos. Quem semeia na fé e obediência colherá bênçãos abundantes do Senhor.
Semear e colher
Quem semeia no Espírito, do Espírito colherá vida eterna. Não nos cansemos de fazer o bem — ao tempo certo colheremos.
ਜੋ ਕੋਈ ਵੀ ਆਪਣੇ ਸਰੀਰ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਵਾਢੀ ਵੱਢੇਗਾ; ਜਿਹੜਾ ਵੀ ਪਵਿੱਤਰ ਆਤਮਾ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਪਵਿੱਤਰ ਆਤਮਾ ਤੋਂ ਸਦੀਵੀ ਜੀਵਨ ਦੀ ਵਾਢੀ ਵੱਢੇਗਾ।
ਧੋਖਾ ਨਾ ਖਾਓ: ਪਰਮੇਸ਼ਵਰ ਦਾ ਮਜ਼ਾਕ ਨਹੀਂ ਉਡਾਇਆ ਜਾਂਦਾ। ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ।
ਆਓ ਅਸੀਂ ਚੰਗੇ ਕੰਮ ਕਰਨ ਵਿੱਚ ਥੱਕ ਨਾ ਜਾਈਏ, ਕਿਉਂਕਿ ਜੇ ਅਸੀਂ ਹਾਰ ਨਾ ਮੰਨੀਏ ਤਾਂ ਸਹੀ ਸਮੇਂ ਤੇ ਅਸੀਂ ਵਾਢੀ ਵੱਢਾਗੇ।
ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦਾ ਹੈ ਪਰਮੇਸ਼ਵਰ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫ਼ਲ ਵਿੱਚ ਵਾਧਾ ਕਰੇਗਾ।
ਮੇਲ ਮਿਲਾਪ ਕਰਵਾਉਣ ਵਾਲਾ ਵਿਅਕਤੀ ਸ਼ਾਂਤੀ ਦੇ ਬੀਜ ਦੁਆਰਾ ਧਾਰਮਿਕਤਾ ਦੀ ਉਪਜ ਇਕੱਠੀ ਕਰਦਾ ਹੈ।
ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲੱਗਦਾ, ਪਰ ਦੁਖਦਾਈ ਲੱਗਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦਾ ਫ਼ਲ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
Fidelidade na semeadura
Honra ao Senhor com as tuas primícias. O Senhor abrirá as janelas do céu e derramará bênção sem medida.
ਆਪਣੀ ਦੌਲਤ ਨਾਲ,
ਆਪਣੀਆਂ ਸਾਰੀਆਂ ਫ਼ਸਲਾਂ ਦੇ ਪਹਿਲੇ ਫਲ ਨਾਲ ਯਾਹਵੇਹ ਦਾ ਆਦਰ ਕਰ;
ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ" ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, "ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।
" ‘ਜੇ ਤੁਸੀਂ ਮੇਰੀਆਂ ਬਿਧੀਆਂ ਦੀ ਪਾਲਣਾ ਕਰੋ ਅਤੇ ਮੇਰੇ ਹੁਕਮਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ, ਮੈਂ ਤੁਹਾਡੇ ਲਈ ਰੁੱਤ ਸਿਰ ਵਰਖਾ ਭੇਜਾਂਗਾ, ਅਤੇ ਜ਼ਮੀਨ ਆਪਣੀਆਂ ਫ਼ਸਲਾਂ ਅਤੇ ਰੁੱਖ ਆਪਣੇ ਫਲ ਦੇਣਗੇ।
ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ; ਉਹ ਨਾ ਬੀਜਦੇ ਹਨ ਨਾ ਵੱਢਦੇ ਹਨ ਅਤੇ ਨਾ ਆਪਣੇ ਭੜੋਲਿਆਂ ਵਿੱਚ ਇੱਕਠੇ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਉੱਤਮ ਨਹੀਂ ਹੋ?
ਅੰਗੂਰੀ ਵੇਲ ਸੁੱਕ ਗਈ ਹੈ,
ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ।
ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ,
ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ।
ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।
ਭਾਵੇਂ ਹੰਜੀਰ ਦੇ ਰੁੱਖ ਨਾ ਫਲਣ,
ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,
ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,
ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,
ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,
ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
ਫਿਰ ਵੀ ਮੈਂ ਯਾਹਵੇਹ ਵਿੱਚ ਅਨੰਦ ਅਤੇ ਮਗਨ ਹੋਵਾਗਾ,
ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ।