Humildade
A humildade é o caminho da honra verdadeira. Deus resiste aos soberbos, mas dá graça aos humildes. Jesus lavou os pés dos discípulos e nos ensinou que o maior é aquele que serve.
Humilhar-se diante de Deus
Humilhai-vos diante do Senhor e Ele vos exaltará. Quem se humilha será exaltado, e quem se exalta será humilhado.
ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਨੀਵਾਂ ਕਰੋ, ਅਤੇ ਉਹ ਤੁਹਾਨੂੰ ਉੱਚਾ ਕਰੇਗਾ।
ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ।
ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।
ਯਾਹਵੇਹ ਭਲਾ ਅਤੇ ਸੱਚਾ ਹੈ;
ਇਸ ਲਈ ਉਹ ਪਾਪੀਆਂ ਨੂੰ ਆਪਣੇ ਰਾਹਾਂ ਦੀ ਸਿੱਖਿਆ ਦਿੰਦਾ ਹੈ।
ਉਹ ਨਿਮਰ ਲੋਕਾਂ ਦੀ ਅਗਵਾਈ ਨਿਆਂ ਨਾਲ ਕਰੇਗਾ।
ਅਤੇ ਉਹਨਾਂ ਨੂੰ ਆਪਣੇ ਰਾਹ ਸਿਖਾਉਂਦਾ ਹੈ।
ਹੰਕਾਰ ਮਨੁੱਖ ਨੂੰ ਨੀਵਾਂ ਲਿਆਉਂਦਾ ਹੈ,
ਪਰ ਆਤਮਾ ਵਿੱਚ ਨੀਵਾਂ ਮਨੁੱਖ ਇੱਜ਼ਤ ਪਾਉਂਦਾ ਹੈ।
ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ,
ਪਰ ਨਿਮਰਤਾ ਆਦਰ ਤੋਂ ਪਹਿਲਾਂ ਆਉਂਦੀ ਹੈ।
Humildade como virtude
Considerai os outros como superiores a vós mesmos. Revesti-vos de humildade, mansidão e paciência no trato uns com os outros.
ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ,
ਪਰਮੇਸ਼ਵਰ ਅਰਥਾਤ ਸਾਡੇ ਪਿਤਾ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।
ਇਸ ਲਈ, ਜਿਵੇਂ ਕਿ ਪਰਮੇਸ਼ਵਰ ਦੇ ਚੁਣੇ ਹੋਏ ਲੋਕ, ਪਵਿੱਤਰ ਅਤੇ ਪਿਆਰ ਦੇ ਤੌਰ ਤੇ ਪਿਆਰ ਕਰਦੇ ਹਨ, ਆਪਣੇ ਆਪ ਨੂੰ ਦਿਆਲੂ, ਦਯਾ, ਨਿਮਰਤਾ, ਨਰਮਾਈ ਅਤੇ ਸਬਰ ਨਾਲ ਪਹਿਨੋ।
ਪੂਰੀ ਤਰ੍ਹਾਂ ਨਿਮਰ ਅਤੇ ਕੋਮਲ ਬਣੋ; ਧੀਰਜ ਰੱਖੋ, ਪਿਆਰ ਵਿੱਚ ਇੱਕ-ਦੂਜੇ ਨਾਲ ਸਹਿਣ ਕਰੋ।
ਹੇ ਮੇਰੇ ਭਰਾਵੋ ਅਤੇ ਭੈਣੋ, ਤੁਹਾਨੂੰ ਅਜ਼ਾਦ ਹੋਣ ਲਈ ਬੁਲਾਇਆ ਗਿਆ ਸੀ। ਪਰ ਆਪਣੀ ਸੁਤੰਤਰਤਾ ਦੀ ਵਰਤੋਂ ਸਰੀਰ ਨੂੰ ਭਰਮਾਉਣ ਲਈ ਨਾ ਕਰੋ; ਇਸ ਦੀ ਬਜਾਏ, ਪਿਆਰ ਨਾਲ ਇੱਕ-ਦੂਜੇ ਦੀ ਨਿਮਰਤਾ ਨਾਲ ਸੇਵਾ ਕਰੋ।
ਅੰਤ ਵਿੱਚ, ਤੁਸੀਂ ਸਾਰੇ ਇੱਕ ਸੋਚ ਵਾਲੇ ਹੋਵੋ, ਹਮਦਰਦ ਬਣੋ, ਇੱਕ-ਦੂਜੇ ਨਾਲ ਪਿਆਰ ਕਰੋ, ਦਇਆਵਾਨ ਅਤੇ ਨਿਮਰ ਬਣੋ।
ਤੁਹਾਡੀ ਸੁੰਦਰਤਾ ਬਾਹਰੀ ਸਜਾਵਟ ਤੋਂ ਨਾ ਹੋਏ, ਜਿਵੇਂ ਕਿ ਸਿਰ ਦੇ ਵਾਲ਼ ਗੁੰਦਣੇ ਅਤੇ ਸੋਨੇ ਦੇ ਗਹਿਣੇ ਪਾਉਣਾ ਜਾਂ ਵਧੀਆ ਕੱਪੜੇ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ। ਇਸ ਦੀ ਬਜਾਏ, ਪਰ ਇਹ ਤੁਹਾਡੀ ਅੰਦਰੂਨੀ ਸਵੈ ਸੁੰਦਰਤਾ ਹੋਣੀ ਚਾਹੀਦੀ ਹੈ, ਇੱਕ ਕੋਮਲ ਅਤੇ ਸ਼ਾਂਤ ਆਤਮਾ ਦੀ ਅਟੁੱਟ ਸੁੰਦਰਤਾ, ਜੋ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਬਹੁਤ ਹੀ ਵੱਡੇ ਮੁੱਲ ਦੀ ਹੈ।
O exemplo de Jesus
Aprendei de mim, que sou manso e humilde de coração. O maior entre vós seja o que serve — esse é o caminho do Reino.
ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਮਨ ਦਾ ਕੋਮਲ ਅਤੇ ਨਮਰ ਹਾਂ ਅਤੇ ਤੁਸੀਂ ਆਪਣੀ ਆਤਮਾ ਲਈ ਆਰਾਮ ਪਾਓਗੇ। ਕਿਉਂਕਿ ਮੇਰਾ ਜੂਲਾ ਸੌਖਾ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹਲਕਾ ਹੈ।"
"ਇਸ ਲਈ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ, ਤਾਂ ਰਸਤਿਆ ਵਿੱਚ ਆਪਣੇ ਅੱਗੇ ਤੁਰ੍ਹੀ ਵਜ਼ਾ ਕੇ ਚਰਚਾ ਨਾ ਕਰੋ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਥਾਨਾਂ ਅਤੇ ਰਸਤਿਆ ਵਿੱਚ ਕਰਦੇ ਹਨ ਤਾਂ ਜੋ ਲੋਕ ਉਹਨਾਂ ਦੀ ਪ੍ਰਸੰਸਾ ਕਰਨ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਆਪਣਾ ਫ਼ਲ ਪਾ ਚੁੱਕੇ ਹਨ।
ਫਿਰ ਬੈਠ ਕੇ ਯਿਸ਼ੂ ਨੇ ਬਾਰ੍ਹਾਂ ਨੂੰ ਬੁਲਾਇਆ ਅਤੇ ਕਿਹਾ, "ਜਿਹੜਾ ਵੀ ਪਹਿਲੇ ਹੋਣਾ ਚਾਹੁੰਦਾ ਹੈ, ਉਹ ਆਖਰੀ ਅਤੇ ਸਭ ਦਾ ਦਾਸ ਹੋਣਾ ਚਾਹੀਦਾ ਹੈ।"
ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਜੋ ਕੋਈ ਵੀ ਇਸ ਛੋਟੇ ਬੱਚੇ ਨੂੰ ਮੇਰੇ ਨਾਮ ਉੱਤੇ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲ ਕਰਦਾ ਹੈ ਉਹ ਉਹਨਾਂ ਨੂੰ ਕਬੂਲ ਕਰਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ। ਤੁਹਾਡੇ ਵਿੱਚੋਂ ਜਿਹੜਾ ਛੋਟਾ ਹੈ ਉਹ ਸਭ ਤੋਂ ਵੱਡਾ ਹੈ।"
ਨਿਮਰਤਾ ਅਤੇ ਯਾਹਵੇਹ ਦਾ ਡਰ ਮੰਨਣਾ,
ਇਸਦੀ ਮਜ਼ਦੂਰੀ ਦੌਲਤ, ਇੱਜ਼ਤ ਅਤੇ ਜੀਵਨ ਹੈ।
ਯਾਹਵੇਹ ਦਾ ਡਰ ਮੰਨਣ ਨਾਲ ਬੁੱਧ ਦੀ ਪ੍ਰਾਪਤ ਹੁੰਦੀ ਹੈ,
ਅਤੇ ਨਿਮਰਤਾ ਸਤਿਕਾਰ ਤੋਂ ਪਹਿਲਾਂ ਆਉਂਦੀ ਹੈ।
ਜਦੋਂ ਹੰਕਾਰ ਆਉਂਦਾ ਹੈ ਤਾਂ ਨਿਰਾਦਰ ਆਉਂਦਾ ਹੈ,
ਪਰ ਨਿਮਰਤਾ ਨਾਲ ਬੁੱਧ ਆਉਂਦੀ ਹੈ।
Humildade verdadeira
O que se exige de ti? Praticar a justiça, amar a misericórdia e andar humildemente com teu Deus.
ਹੇ ਆਦਮੀ, ਉਸ ਨੇ ਤੈਨੂੰ ਦਿਖਾਇਆ ਹੈ ਕਿ ਭਲਾ ਕੀ ਹੈ।
ਅਤੇ ਯਾਹਵੇਹ ਤੁਹਾਡੇ ਤੋਂ ਕੀ ਮੰਗਦਾ ਹੈ?
ਨਿਆਂ ਨਾਲ ਕੰਮ ਕਰਨਾ ਅਤੇ ਦਇਆ ਨੂੰ ਪਿਆਰ ਕਰਨਾ
ਅਤੇ ਆਪਣੇ ਪਰਮੇਸ਼ਵਰ ਦੇ ਨਾਲ ਨਿਮਰਤਾ ਨਾਲ ਚੱਲਣਾ।
ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਕਿ ਪ੍ਰਭੂ ਵਿੱਚ ਸਹੀ ਹੈ।
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਕਠੋਰ ਨਾ ਬਣੋ।
ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।
ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਨੀਚ, ਮਾਮੂਲੀ ਹਨ ਅਤੇ ਜਿਹੜੇ ਮੌਜੂਦ ਨਹੀਂ ਹਨ ਤਾਂ ਜੋ ਕੋਈ ਵੀ ਮਨੁੱਖ ਪਰਮੇਸ਼ਵਰ ਅੱਗੇ ਘਮੰਡ ਨਾ ਕਰੇ।
ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ।