Publicidade

Isaías 46

ਬਾਬੇਲ ਦੇ ਦੇਵਤੇ

1 ਬੇਲ ਦੇਵਤਾ ਝੁਕ ਜਾਂਦਾ ਹੈ, ਨਬੋ ਦੇਵਤਾ ਝੁਕ ਜਾਂਦਾ ਹੈ;

ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ।

2 ਉਹ ਇਕੱਠੇ ਝੁਕਦੇ ਅਤੇ ਮੱਥਾ ਟੇਕਦੇ ਹਨ;

ਬੋਝ ਨੂੰ ਛੁਡਾਉਣ ਵਿੱਚ ਅਸਮਰੱਥ,

ਉਹ ਆਪ ਹੀ ਗ਼ੁਲਾਮੀ ਵਿੱਚ ਚਲੇ ਜਾਂਦੇ ਹਨ।

3 ਹੇ ਯਾਕੋਬ ਦੀ ਸੰਤਾਨ, ਮੇਰੀ ਗੱਲ ਸੁਣੋ,

ਇਸਰਾਏਲ ਦੇ ਸਾਰੇ ਬਚੇ ਹੋਏ ਲੋਕੋ,

ਤੁਹਾਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਮ ਤੋਂ ਸੰਭਾਲਿਆ ਹੈ,

ਅਤੇ ਤੁਹਾਡੇ ਜਨਮ ਤੋਂ ਲੈ ਕੇ ਚੱਲਿਆ ਹੈ।

4 ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀ

ਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ।

ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ।

ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।

5 ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਜਾਂ ਮੇਰੇ ਬਰਾਬਰ ਗਿਣੋਗੇ?

ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਕਿ ਅਸੀਂ ਉਸ ਵਰਗੇ ਹੋਈਏ?

6 ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ,

ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ,

ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ,

ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ।

7 ਉਹ ਇਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ;

ਉਹਨਾਂ ਨੇ ਇਸ ਨੂੰ ਇਸ ਦੀ ਥਾਂ ਤੇ ਸਥਾਪਿਤ ਕੀਤਾ, ਅਤੇ ਇਹ ਉੱਥੇ ਖੜ੍ਹਾ ਹੈ,

ਉਸ ਥਾਂ ਤੋਂ ਇਹ ਹਿੱਲ ਨਹੀਂ ਸਕਦਾ।

ਭਾਵੇਂ ਕੋਈ ਇਸ ਨੂੰ ਪੁਕਾਰਦਾ ਹੈ, ਇਹ ਜਵਾਬ ਨਹੀਂ ਦੇ ਸਕਦਾ;

ਇਹ ਉਹਨਾਂ ਨੂੰ ਉਹਨਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।

8 ਹੇ ਅਪਰਾਧੀਉ "ਇਹ ਯਾਦ ਰੱਖੋ, ਇਸ ਨੂੰ ਚੇਤੇ ਰੱਖੋ,

ਇਸ ਨੂੰ ਦਿਲ ਵਿੱਚ ਰੱਖੋ!

9 ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ;

ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ;

ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।

10 ਮੈਂ ਮੁੱਢ ਤੋਂ ਅੰਤ ਨੂੰ,

ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ।

ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ,

ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’

11 ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ;

ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ,

ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ;

ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।

12 ਹੇ ਜ਼ਿੱਦੀ ਦਿਲ ਵਾਲਿਓ, ਮੇਰੀ ਸੁਣੋ,

ਤੁਸੀਂ ਜਿਹੜੇ ਹੁਣ ਮੇਰੇ ਧਰਮ ਤੋਂ ਦੂਰ ਹੋ।

13 ਮੈਂ ਆਪਣੇ ਧਰਮ ਨੂੰ ਨੇੜੇ ਲਿਆ ਰਿਹਾ ਹਾਂ,

ਉਹ ਦੂਰ ਨਹੀਂ ਹੈ।

ਅਤੇ ਮੇਰੀ ਮੁਕਤੀ ਵਿੱਚ ਦੇਰੀ ਨਹੀਂ ਹੋਵੇਗੀ।

ਮੈਂ ਸੀਯੋਨ ਨੂੰ ਮੁਕਤੀ ਦਿਆਂਗਾ, ਇਸਰਾਏਲ ਲਈ ਮੇਰੀ ਸ਼ਾਨ।"

Veja também

Publicidade
Bíblia Online Bíblia Online

Bíblia Online • Versão: 2026-06-16_18-40-07-