Pular para o conteúdo
Publicidade

ਯਸ਼ਾਯਾਹ 35

ਛੁਡਾਏ ਗਏ ਦੀ ਖੁਸ਼ੀ

1 ਮਾਰੂਥਲ ਅਤੇ ਸੁੱਕੀ ਧਰਤੀ ਖੁਸ਼ ਹੋਵੇਗੀ;

ਉਜਾੜ ਖੁਸ਼ ਹੋਵੇਗਾ

ਅਤੇ ਨਰਗਸ ਵਾਂਗੂੰ ਖਿੜੇਗਾ,

2 ਇਹ ਖਿੜ ਜਾਵੇਗਾ;

ਇਹ ਬਹੁਤ ਖੁਸ਼ ਹੋਵੇਗਾ ਅਤੇ ਜੈਕਾਰਾ ਗਜਾਏਗਾ।

ਲਬਾਨੋਨ ਦੀ ਮਹਿਮਾ ਉਹ ਨੂੰ ਦਿੱਤੀ ਜਾਵੇਗੀ,

ਕਰਮਲ ਅਤੇ ਸ਼ਰੋਨ ਦੀ ਸ਼ਾਨ;

ਉਹ ਯਾਹਵੇਹ ਦੀ ਮਹਿਮਾ,

ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਵੇਖਣਗੇ।

3 ਕਮਜ਼ੋਰ ਹੱਥਾਂ ਨੂੰ ਤਕੜੇ ਕਰੋ,

ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ;

4 ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ,

"ਤਕੜੇ ਰਹੋ, ਨਾ ਡਰੋ;

ਤੁਹਾਡਾ ਪਰਮੇਸ਼ਵਰ ਆਵੇਗਾ,

ਉਹ ਬਦਲਾ ਲੈਣ;

ਅਤੇ ਫਲ ਦੇਣ ਲਈ ਆ ਰਿਹਾ ਹੈ,

ਉਹ ਤੁਹਾਨੂੰ ਬਚਾਉਣ ਲਈ ਆਵੇਗਾ।"

5 ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।

6 ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ,

ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ।

ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾ

ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

7 ਤੱਪਦੀ ਰੇਤ ਇੱਕ ਤਲਾਬ ਬਣ ਜਾਵੇਗੀ,

ਪਿਆਸੀ ਜ਼ਮੀਨ ਬੁਲਬੁਲੇ ਝਰਨੇ ਬਣ ਜਾਵੇਗੀ।

ਉਨ੍ਹਾਂ ਅੱਡਿਆਂ ਵਿੱਚ ਜਿੱਥੇ ਗਿੱਦੜ ਇੱਕ ਵਾਰ ਲੇਟ ਜਾਂਦੇ ਹਨ,

ਘਾਹ ਅਤੇ ਕਾਨਾ ਅਤੇ ਦਬ ਹੋਣਗੇ।

8 ਅਤੇ ਉੱਥੇ ਇੱਕ ਰਾਜ ਮਾਰਗ ਹੋਵੇਗਾ।

ਉਹ ਮਾਰਗ ਪਵਿੱਤਰ ਮਾਰਗ ਕਹਾਵੇਗਾ;

ਇਹ ਉਨ੍ਹਾਂ ਲਈ ਹੋਵੇਗਾ ਜੋ ਉਸ ਰਾਹ ਉੱਤੇ ਚੱਲਦੇ ਹਨ।

ਅਸ਼ੁੱਧ ਉਸ ਉੱਤੇ ਸਫ਼ਰ ਨਹੀਂ ਕਰੇਗਾ।

ਦੁਸ਼ਟ ਮੂਰਖ ਇਸ ਉੱਤੇ ਨਹੀਂ ਜਾਣਗੇ।

9 ਉੱਥੇ ਨਾ ਕੋਈ ਸ਼ੇਰ ਹੋਵੇਗਾ,

ਨਾ ਕੋਈ ਪਖੰਡੀ ਦਰਿੰਦਾ।

ਉਹ ਉੱਥੇ ਨਹੀਂ ਮਿਲਣਗੇ।

ਪਰ ਉੱਥੇ ਸਿਰਫ ਛੁਡਾਏ ਹੀ ਚੱਲਣਗੇ,

10 ਅਤੇ ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ।

ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ।

ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ।

ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ,

ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.