Pular para o conteúdo
Publicidade

ਯਸ਼ਾਯਾਹ 32

ਧਰਮ ਦਾ ਰਾਜ

1 ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ

ਅਤੇ ਹਾਕਮ ਨਿਆਂ ਨਾਲ ਰਾਜ ਕਰਨਗੇ।

2 ਹਰ ਇੱਕ ਹਵਾ ਤੋਂ ਪਨਾਹ ਅਤੇ ਤੂਫ਼ਾਨ ਤੋਂ ਪਨਾਹ ਵਰਗਾ ਹੋਵੇਗਾ,

ਮਾਰੂਥਲ ਵਿੱਚ ਪਾਣੀ ਦੀਆਂ ਨਦੀਆਂ ਵਾਂਗ ਅਤੇ ਪਿਆਸ ਦੀ ਧਰਤੀ ਵਿੱਚ ਇੱਕ ਵੱਡੀ ਚੱਟਾਨ ਦੇ ਪਰਛਾਵੇਂ ਵਰਗਾ ਹੋਵੇਗਾ।

3 ਤਦ ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ,

ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।

4 ਕਾਹਲਿਆਂ ਦਾ ਮਨ ਗਿਆਨ ਸਮਝੇਗਾ,

ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।

5 ਹੁਣ ਮੂਰਖ ਨੂੰ ਨੇਕ ਨਹੀਂ ਕਿਹਾ ਜਾਵੇਗਾ

ਅਤੇ ਨਾ ਹੀ ਬਦਮਾਸ਼ ਦਾ ਆਦਰ ਕੀਤਾ ਜਾਵੇਗਾ।

6 ਕਿਉਂਕਿ ਮੂਰਖ ਲੋਕ ਮੂਰਖਤਾ ਬੋਲਦੇ ਹਨ,

ਉਨ੍ਹਾਂ ਦੇ ਦਿਲ ਬਦੀ ਵੱਲ ਝੁਕੇ ਹੋਏ ਹਨ:

ਉਹ ਅਧਰਮ ਦੀਆਂ ਗੱਲਾਂ ਦਾ ਅਭਿਆਸ ਕਰਦੇ ਹਨ

ਅਤੇ ਯਾਹਵੇਹ ਬਾਰੇ ਗਲਤ ਗੱਲਾਂ ਕਰਦੇ ਹਨ;

ਉਹ ਭੁੱਖਿਆਂ ਨੂੰ ਖਾਲੀ ਛੱਡ ਦਿੰਦੇ ਹਨ

ਅਤੇ ਪਿਆਸੇ ਨੂੰ ਪਾਣੀ ਰੋਕਦੇ ਹਨ।

7 ਬਦਮਾਸ਼ ਬੁਰੇ ਤਰੀਕੇ ਵਰਤਦੇ ਹਨ,

ਉਹ ਝੂਠ ਨਾਲ ਗਰੀਬਾਂ ਨੂੰ ਤਬਾਹ ਕਰਨ ਲਈ ਬੁਰੀਆਂ ਯੋਜਨਾਵਾਂ ਬਣਾਉਂਦੇ ਹਨ,

ਭਾਵੇਂ ਲੋੜਵੰਦ ਦੀ ਬੇਨਤੀ ਨਿਆਂ ਹੋਵੇ।

8 ਪਰ ਨੇਕ ਲੋਕ ਨੇਕ ਯੋਜਨਾਵਾਂ ਬਣਾਉਂਦੇ ਹਨ,

ਅਤੇ ਨੇਕ ਕੰਮਾਂ ਨਾਲ ਉਹ ਕਾਇਮ ਰਹਿੰਦੇ ਹਨ।

ਯੇਰੂਸ਼ਲੇਮ ਦੀਆਂ ਔਰਤਾਂ

9 ਹੇ ਆਲਸੀ ਔਰਤੋਂ, ਤੁਸੀਂ ਬਹੁਤ ਹੀ ਲਾਪਰਵਾਹ ਹੋ,

ਉੱਠੋ ਅਤੇ ਮੇਰੀ ਅਵਾਜ਼ ਸੁਣੋ।

ਤੁਸੀਂ ਧੀਆਂ ਜੋ ਸੁਰੱਖਿਅਤ ਮਹਿਸੂਸ ਕਰਦੀਆਂ ਹੋ,

ਸੁਣੋ ਮੈਂ ਕੀ ਕਹਿਣਾ ਹੈ!

10 ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚ

ਤੁਸੀਂ ਜੋ ਸੁਰੱਖਿਅਤ ਮਹਿਸੂਸ ਕਰਦੇ ਹੋ, ਕੰਬ ਜਾਓਗੇ;

ਅੰਗੂਰ ਦੀ ਵਾਢੀ ਨਾਕਾਮ ਹੋ ਜਾਵੇਗੀ,

ਅਤੇ ਫਲ ਦੀ ਵਾਢੀ ਨਾ ਹੀ ਆਵੇਗੀ।

11 ਹੇ ਲਾਪਰਵਾਹੋ, ਕੰਬ ਜਾਓ।

ਹੇ ਨਿਸਚਿੰਤਣੀਓ, ਘਬਰਾ ਜਾਓ!

ਆਪਣੇ ਸੋਹਣੇ ਕੱਪੜੇ ਉਤਾਰੋ

ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ।

12 ਉਹ ਫਲਦਾਰ ਵੇਲ

ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।

13 ਮੇਰੇ ਲੋਕਾਂ ਦੀ ਧਰਤੀ ਲਈ,

ਕੰਡਿਆਂ ਅਤੇ ਝਾੜੀਆਂ ਨਾਲ ਭਰੀ ਹੋਈ ਧਰਤੀ ਲਈ,

ਹਾਂ, ਸਾਰੇ ਘਰਾਂ ਲਈ ਸੋਗ ਕਰੋ ਖੁਸ਼ੀ ਦੇ

ਅਤੇ ਇਸ ਅਨੰਦ ਦੇ ਸ਼ਹਿਰ ਲਈ।

14 ਕਿਲ੍ਹਾ ਛੱਡ ਦਿੱਤਾ ਜਾਵੇਗਾ,

ਸੰਘਣੀ ਅਬਾਦੀ ਵਾਲਾ ਸ਼ਹਿਰ ਉਜਾੜ ਹੋ ਜਾਵੇਗਾ।

ਗੜ੍ਹ ਅਤੇ ਪਹਿਰਾਬੁਰਜ ਸਦਾ ਲਈ ਉਜਾੜ ਹੋ ਜਾਣਗੇ,

ਗਧਿਆਂ ਦਾ ਅਨੰਦ, ਇੱਜੜਾਂ ਲਈ ਚਰਾਗਾਹ ਹੋ ਜਾਣਗੇ,

15 ਜਦੋਂ ਤੱਕ ਆਤਮਾ ਸਾਡੇ ਉੱਤੇ ਉੱਪਰੋ ਤੋਂ ਨਹੀਂ ਪਾਇਆ ਜਾਂਦਾ,

ਅਤੇ ਉਜਾੜ ਇੱਕ ਉਪਜਾਊ ਖੇਤ ਬਣ ਜਾਵੇਗਾ।

ਅਤੇ ਉਪਜਾਊ ਖੇਤ ਜੰਗਲ ਵਾਂਗ ਜਾਪਦਾ ਹੈ।

16 ਯਾਹਵੇਹ ਦਾ ਨਿਆਂ ਉਜਾੜ ਵਿੱਚ ਵੱਸੇਗਾ,

ਉਹ ਦਾ ਧਰਮ ਉਪਜਾਊ ਖੇਤ ਵਿੱਚ ਵੱਸੇਗਾ।

17 ਧਰਮ ਦਾ ਕੰਮ ਸ਼ਾਂਤੀ ਹੋਵੇਗਾ,

ਧਰਮ ਦਾ ਫਲ ਸਦੀਪਕ ਚੈਨ ਅਤੇ ਆਸ ਹੋਵੇਗਾ।

18 ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ,

ਅਮਨ ਦੇ ਵਾਸਾਂ ਵਿੱਚ,

ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।

19 ਜੰਗਲ ਦੇ ਡਿੱਗਣ ਦੇ ਸਮੇਂ ਗੜੇ ਪੈਣਗੇ,

ਅਤੇ ਸ਼ਹਿਰ ਪੂਰੀ ਤਰ੍ਹਾਂ ਹੀ ਢਹਿ ਜਾਵੇਗਾ,

20 ਤੁਸੀਂ ਕਿੰਨੇ ਮੁਬਾਰਕ ਹੋਵੋਂਗੇ,

ਹਰ ਨਦੀ ਵਿੱਚ ਆਪਣਾ ਬੀਜ ਬੀਜੋ,

ਅਤੇ ਆਪਣੇ ਡੰਗਰਾਂ ਅਤੇ ਗਧਿਆਂ ਨੂੰ ਅਜ਼ਾਦ ਕਰ ਦਿਓ।

Estes versículos te tocaram? Ore agora!

+581 estão orando agora.

Junte-se à corrente de oração.