Pular para o conteúdo
Publicidade

ਯਸ਼ਾਯਾਹ 56

ਦੂਸਰਿਆਂ ਲਈ ਮੁਕਤੀ

1 ਯਾਹਵੇਹ ਆਖਦਾ ਹੈ:

"ਇਨਸਾਫ਼ ਨੂੰ ਕਾਇਮ ਰੱਖੋ

ਅਤੇ ਜੋ ਸਹੀ ਹੈ ਉਹ ਕਰੋ,

ਕਿਉਂਕਿ ਮੇਰੀ ਮੁਕਤੀ ਨੇੜੇ ਹੈ

ਅਤੇ ਮੇਰੀ ਧਾਰਮਿਕਤਾ ਛੇਤੀ ਹੀ ਪ੍ਰਗਟ ਹੋਵੇਗੀ।

2 ਮੁਬਾਰਕ ਹੈ ਉਹ ਮਨੁੱਖ ਜਿਹੜਾ ਅਜਿਹਾ ਕਰਦਾ ਹੈ,

ਉਹ ਜਿਹੜਾ ਇਸ ਨੂੰ ਫੜੀ ਰੱਖਦਾ ਹੈ, ਜਿਹੜਾ ਇਸ ਨੂੰ ਸੰਭਾਲਦਾ ਹੈ।

ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦਾ ਹੈ,

ਅਤੇ ਆਪਣੇ ਹੱਥਾਂ ਨੂੰ ਕਿਸੇ ਵੀ ਬੁਰਾਈ ਤੋਂ ਰੋਕਦਾ ਹੈ।"

3 ਕੋਈ ਵੀ ਪਰਦੇਸੀ ਜਿਹੜਾ ਯਾਹਵੇਹ ਨਾਲ ਬੰਨ੍ਹਿਆ ਹੋਇਆ ਹੈ ਇਹ ਨਾ ਆਖੇ,

"ਯਾਹਵੇਹ ਜ਼ਰੂਰ ਮੈਨੂੰ ਆਪਣੇ ਲੋਕਾਂ ਵਿੱਚੋਂ ਕੱਢ ਦੇਵੇਗਾ।"

ਅਤੇ ਕੋਈ ਖੁਸਰਾ ਸ਼ਿਕਾਇਤ ਨਾ ਕਰੇ,

"ਮੈਂ ਸਿਰਫ ਇੱਕ ਸੁੱਕਾ ਰੁੱਖ ਹਾਂ।"

4 ਕਿਉਂਕਿ ਯਾਹਵੇਹ ਇਹ ਆਖਦਾ ਹੈ:

"ਉਨ੍ਹਾਂ ਖੁਸਰਿਆਂ ਨੂੰ ਜਿਹੜੇ ਮੇਰੇ ਸਬਤਾਂ ਦੀ ਪਾਲਨਾ ਕਰਦੇ ਹਨ,

ਜੋ ਮੈਨੂੰ ਚੰਗਾ ਲੱਗਦਾ ਹੈ,

ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ,

5 ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾ

ਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੈ।

ਮੈਂ ਉਨ੍ਹਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ

ਜੋ ਸਦਾ ਕਾਇਮ ਰਹੇਗਾ।

6 ਅਤੇ ਉਹ ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਾਹਵੇਹ ਨਾਲ ਬੰਨਿਆ ਹੈ,

ਕਿ ਉਹ ਉਸ ਦੀ ਸੇਵਾ ਕਰਨ,

ਯਾਹਵੇਹ ਦੇ ਨਾਮ ਨੂੰ ਪਿਆਰ ਕਰਨ,

ਅਤੇ ਉਸ ਦੇ ਸੇਵਕ ਹੋਣ,

ਯਾਹਵੇਹ ਦੇ ਨਾਮ ਨੂੰ ਪਿਆਰ ਕਰਨਾ,

ਅਤੇ ਉਸ ਦੇ ਸੇਵਕ ਬਣਨਾ,

ਉਹ ਸਾਰੇ ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦੇ ਹਨ

ਅਤੇ ਜੋ ਮੇਰੇ ਨੇਮ ਨੂੰ ਫੜੀ ਰੱਖਦੇ ਹਨ,

7 ਮੈਂ ਇਨ੍ਹਾਂ ਨੂੰ ਆਪਣੇ ਪਵਿੱਤਰ ਪਰਬਤ ਉੱਤੇ ਲਿਆਵਾਂਗਾ

ਅਤੇ ਉਨ੍ਹਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦਿਆਂਗਾ।

ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ ਅਤੇ ਬਲੀਆਂ

ਮੇਰੀ ਜਗਵੇਦੀ ਉੱਤੇ ਸਵੀਕਾਰ ਕੀਤੀਆਂ ਜਾਣਗੀਆਂ।

ਅਤੇ ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।"

8 ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ,

ਉਹ ਜਿਹੜਾ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ:

"ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ।"

9 ਹੇ ਮੈਦਾਨ ਦੇ ਸਾਰੇ ਜੰਤੂਓ,

ਹੇ ਜੰਗਲ ਦੇ ਸਾਰੇ ਜਾਨਵਰੋਂ! ਖਾਣ ਲਈ ਆ ਜਾਓ!

10 ਇਸਰਾਏਲ ਦੇ ਪਹਿਰੇਦਾਰ ਅੰਨ੍ਹੇ ਹਨ,

ਉਨ੍ਹਾਂ ਸਾਰਿਆਂ ਵਿੱਚ ਗਿਆਨ ਦੀ ਕਮੀ ਹੈ।

ਉਹ ਸਾਰੇ ਗੂੰਗੇ ਕੁੱਤੇ ਹਨ,

ਉਹ ਭੌਂਕ ਨਹੀਂ ਸਕਦੇ।

ਉਹ ਸੁਫ਼ਨੇ ਵੇਖਦੇ, ਲੰਮੇ ਪੈਂਦੇ

ਅਤੇ ਨੀਂਦਰ ਦੇ ਪ੍ਰੇਮੀ ਹਨ।

11 ਇਹ ਕੁੱਤੇ ਬਹੁਤ ਭੁੱਖੇ ਹਨ,

ਇਹ ਰੱਜਣਾ ਨਹੀਂ ਜਾਣਦੇ,

ਅਤੇ ਇਹ ਅਯਾਲੀ ਸਮਝ ਨਹੀਂ ਰੱਖਦੇ,

ਇਹਨਾਂ ਸਾਰਿਆਂ ਨੇ ਆਪਣੇ-ਆਪਣੇ ਲਾਭ ਲਈ

ਆਪਣਾ-ਆਪਣਾ ਮਾਰਗ ਚੁਣ ਲਿਆ ਹੈ।

12 ਉਹ ਸਾਰੇ ਆਖਦੇ ਹਨ, "ਆਓ, ਅਸੀਂ ਦਾਖ਼ਰਸ ਲਿਆਈਏ

ਅਤੇ ਰੱਜ ਕੇ ਪੀਵੀਏ,

ਕੱਲ ਦਾ ਦਿਨ ਅੱਜ ਜਿਹਾ ਹੋਵੇਗਾ

ਸਗੋਂ ਬਹੁਤ ਹੀ ਵੱਧ ਕੇ ਹੋਵੇਗਾ।"

Estes versículos te tocaram? Ore agora!

+581 estão orando agora.

Junte-se à corrente de oração.