Pular para o conteúdo
Publicidade

ਯਸ਼ਾਯਾਹ 53

1 ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ

ਅਤੇ ਯਾਹਵੇਹ ਦੀ ਸ਼ਕਤੀ ਕਿਸ ਉੱਤੇ ਪ੍ਰਗਟ ਹੋਈ ਹੈ?

2 ਉਹ ਉਸ ਦੇ ਸਾਹਮਣੇ ਇੱਕ ਕੋਮਲ ਕਣ ਵਾਂਗ,

ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਗੂੰ ਫੁੱਟ ਨਿੱਕਲਿਆ।

ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਕਿ ਅਸੀਂ ਉਸ ਨੂੰ ਵੇਖਦੇ,

ਉਸ ਦੇ ਰੂਪ ਵਿੱਚ ਕੁਝ ਵੀ ਨਹੀਂ ਸੀ ਜੋ ਅਸੀਂ ਉਸ ਦੀ ਇੱਛਾ ਕਰੀਏ।

3 ਉਹ ਮਨੁੱਖਾਂ ਦੁਆਰਾ ਤੁੱਛ ਜਾਣਿਆ ਅਤੇ ਰੱਦਿਆ ਗਿਆ,

ਇੱਕ ਮਨੁੱਖ, ਦੁੱਖ ਅਤੇ ਦਰਦ ਤੋਂ ਜਾਣੂ ਸੀ।

ਉਸ ਵਰਗਾ ਜਿਸ ਤੋਂ ਲੋਕ ਆਪਣਾ ਮੂੰਹ ਲੁਕਾਉਂਦੇ ਹਨ

ਉਹ ਤੁੱਛ ਜਾਣਿਆ ਜਾਂਦਾ ਸੀ, ਅਤੇ ਅਸੀਂ ਉਸ ਦੀ ਕਦਰ ਨਾ ਕੀਤੀ।

4 ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ,

ਅਤੇ ਸਾਡੇ ਦੁੱਖ ਉਠਾਏ,

ਪਰ ਅਸੀਂ ਉਸ ਨੂੰ ਮਾਰਿਆ ਹੋਇਆ,

ਪਰਮੇਸ਼ਵਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ।

5 ਪਰ ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ,

ਉਹ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ;

ਸਾਡੀ ਸ਼ਾਂਤੀ ਲਈ, ਉਸ ਉੱਤੇ ਸਜ਼ਾ ਲਾਗੂ ਹੋਈ,

ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਚੰਗੇ ਹੋਏ ਹਾਂ।

6 ਅਸੀਂ ਸਾਰੇ ਭੇਡਾਂ ਵਾਂਗ ਭਟਕ ਗਏ ਸੀ,

ਸਾਡੇ ਵਿੱਚੋਂ ਹਰ ਇੱਕ ਆਪਣੇ-ਆਪਣੇ ਰਾਹ ਨੂੰ ਮੁੜਿਆ ਸੀ।

ਅਤੇ ਯਾਹਵੇਹ ਨੇ ਸਾਡੇ ਸਾਰਿਆਂ ਦੀ ਬਦੀ

ਉਸ ਉੱਤੇ ਲੱਦ ਦਿੱਤੀ।

7 ਉਹ ਸਤਾਇਆ ਗਿਆ ਅਤੇ ਦੁਖੀ ਹੋਇਆ,

ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ,

ਉਸ ਲੇਲੇ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ,

ਅਤੇ ਜਿਵੇਂ ਇੱਕ ਭੇਡ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦੀ ਹੈ,

ਉਸੇ ਤਰ੍ਹਾਂ ਹੀ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।

8 ਜ਼ੁਲਮ ਕਰਕੇ ਅਤੇ ਦੋਸ਼ ਲਾ ਕੇ ਉਸ ਨੂੰ ਫੜ੍ਹ ਲਿਆ ਗਿਆ;

ਫਿਰ ਵੀ ਉਸ ਦੀ ਪੀੜ੍ਹੀ ਵਿੱਚੋਂ ਕਿਸ ਨੇ ਧਿਆਨ ਦਿੱਤਾ?

ਕਿ ਉਹ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ ਸੀ;

ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਉਸ ਨੂੰ ਸਜ਼ਾ ਦਿੱਤੀ ਗਈ ਸੀ।

9 ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਸੀ,

ਤਾਂ ਵੀ ਉਹ ਦੀ ਮੌਤ ਵੇਲੇ ਉਹ ਇੱਕ ਅਮੀਰ ਆਦਮੀ ਦੇ ਨਾਲ ਸੀ,

ਭਾਵੇਂ ਉਸ ਨੇ ਕਦੇ ਕੋਈ ਜ਼ੁਲਮ ਨਹੀਂ ਕੀਤਾ,

ਅਤੇ ਉਸ ਦੇ ਮੂੰਹ ਵਿੱਚ ਕੋਈ ਛਲ ਨਹੀਂ ਸੀ।

10 ਤਾਂ ਵੀ ਯਾਹਵੇਹ ਨੂੰ ਇਹ ਚੰਗਾ ਲੱਗਾ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ,

ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ,

ਤਾਂ ਉਹ ਆਪਣੇ ਉੱਤਰਾਧਿਕਾਰੀਆਂ ਨੂੰ ਵੇਖਣ ਦੇ ਯੋਗ ਹੋਣਗੇ ਅਤੇ ਉਹ ਲੰਮੀ ਉਮਰ ਭੋਗਣਗੇ,

ਅਤੇ ਯਾਹਵੇਹ ਦੀ ਇੱਛਾ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ।

11 ਅਤੇ ਆਪਣੀਆਂ ਜਾਨਾਂ ਲਈ ਦੁੱਖ ਝੱਲਣ ਤੋਂ ਬਾਅਦ,

ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ;

ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ,

ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ।

12 ਇਸ ਲਈ ਮੈਂ ਉਸ ਨੂੰ ਵੱਡੇ ਲੋਕਾਂ ਵਿੱਚ ਹਿੱਸਾ ਦਿਆਂਗਾ,

ਅਤੇ ਉਹ ਲੁੱਟਿਆ ਹੋਇਆ ਸਮਾਨ ਵੱਡਿਆਂ ਲੋਕਾਂ ਵਿੱਚ ਵੰਡ ਦੇਵੇਗਾ,

ਉਸ ਨੇ ਆਪਣੀ ਜਾਨ ਮੌਤ ਲਈ ਦੇ ਦਿੱਤੀ,

ਅਤੇ ਉਹ ਅਪਰਾਧੀਆਂ ਨਾਲ ਗਿਣਿਆ ਗਿਆ,

ਤਾਂ ਵੀ ਉਸ ਨੇ ਬਹੁਤਿਆਂ ਦੇ ਪਾਪ ਚੁੱਕੇ,

ਅਤੇ ਅਪਰਾਧੀਆਂ ਲਈ ਬੇਨਤੀ ਕੀਤੀ!

Estes versículos te tocaram? Ore agora!

+581 estão orando agora.

Junte-se à corrente de oração.