Pular para o conteúdo
Publicidade

ਯਸ਼ਾਯਾਹ 47

ਬਾਬੇਲ ਦਾ ਪਤਨ

1 "ਹੇ ਬਾਬੇਲ ਦੀ ਕੁਆਰੀਏ ਧੀਏ,

ਹੇਠਾਂ ਆ ਕੇ ਖ਼ਾਕ ਵਿੱਚ ਬੈਠ!

ਹੇ ਕਸਦੀਆਂ ਦੀ ਧੀਏ,

ਸਿੰਘਾਸਣ ਬਿਨ੍ਹਾਂ ਥੱਲੇ ਬੈਠ,

ਕਿਉਂ ਜੋ ਤੂੰ ਅੱਗੇ ਨੂੰ ਸੋਹਲ

ਅਤੇ ਕੋਮਲ ਨਾ ਸਦਾਵੇਂਗੀ।

2 ਚੱਕੀ ਦੇ ਪੱਥਰ ਲੈ ਅਤੇ ਆਟਾ ਪੀਸ;

ਆਪਣਾ ਬੁਰਕਾ ਲਾਹ,

ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ,

ਤਾਂ ਜੋ ਨਦੀਆਂ ਤੋਂ ਪਾਰ ਲੰਘ ਸਕੇ।

3 ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ;

ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀ

ਮੈਂ ਬਦਲਾ ਲਵਾਂਗਾ;

ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।"

4 ਸਾਡਾ ਮੁਕਤੀਦਾਤਾ ਯਾਹਵੇਹ ਸਰਬਸ਼ਕਤੀਮਾਨ ਉਸਦਾ ਨਾਮ ਹੈ ਅਤੇ ਜੋ,

ਇਸਰਾਏਲ ਦਾ ਪਵਿੱਤਰ ਪੁਰਖ ਹੈ।

5 "ਚੁੱਪ ਵਿੱਚ ਬੈਠ, ਹਨੇਰੇ ਵਿੱਚ ਜਾ,

ਕਸਦੀਆਂ ਦੀ ਸ਼ਹਿਰ ਦੀ ਰਾਣੀ;

ਕਿਉਂ ਜੋ ਤੂੰ ਅੱਗੇ ਤੋਂ

ਰਾਜੇ ਦੀ ਰਾਣੀ ਨਾ ਸਦਾਵੇਂਗੀ।

6 ਮੈਂ ਆਪਣੇ ਲੋਕਾਂ ਨਾਲ ਕ੍ਰੋਧਵਾਨ ਸੀ

ਅਤੇ ਆਪਣੀ ਵਿਰਾਸਤ ਨੂੰ ਭ੍ਰਿਸ਼ਟ ਕੀਤਾ।

ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ,

ਅਤੇ ਤੂੰ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕੀਤਾ।

ਬੁੱਢਿਆਂ ਉੱਤੇ ਵੀ ਤੂੰ ਬਹੁਤ ਭਾਰਾ ਜੂਲਾ ਰੱਖਿਆ।

7 ਤੁਸੀਂ ਕਿਹਾ ਸੀ, ‘ਮੈਂ ਸਦਾ ਲਈ ਹਾਂ,

ਸਦੀਵੀ ਰਾਣੀ!’

ਪਰ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ

ਅਤੇ ਨਾ ਹੀ ਸੋਚਿਆ ਕਿ ਹੋ ਸਕਦਾ ਹੈ।

8 "ਹੁਣ, ਸੁਣੋ, ਹੇ ਅਨੰਦ ਦੇ ਪ੍ਰੇਮੀ,

ਜਿਹੜੀ ਨਿਸ਼ਚਿਤ ਬੈਠਦੀ ਹੈ, ਅਤੇ ਆਪਣੇ ਦਿਲ ਵਿੱਚ ਆਖਦੀ ਹੈ,

ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ,

ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਗੀ।

9 ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ,

ਪਛਾੜ ਦੇਣਗੀਆਂ,

ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ।

ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ,

ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।

10 ਤੂੰ ਆਪਣੀ ਬੁਰਿਆਈ ਉੱਤੇ ਭਰੋਸਾ ਰੱਖਿਆ ਹੈ

ਅਤੇ ਕਿਹਾ ਹੈ, ‘ਮੈਨੂੰ ਕੋਈ ਨਹੀਂ ਵੇਖਦਾ।’

ਤੇਰੀ ਬੁੱਧੀ ਅਤੇ ਗਿਆਨ ਤੁਹਾਨੂੰ ਗੁਮਰਾਹ ਕਰਦੇ ਹਨ

ਜਦੋਂ ਤੁਸੀਂ ਆਪਣੇ ਆਪ ਨੂੰ ਆਖਦੇ ਹੋ,

‘ਮੈਂ ਹਾਂ, ਅਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈ।’

11 ਤੁਹਾਡੇ ਉੱਤੇ ਬਿਪਤਾ ਆਵੇਗੀ,

ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਨੂੰ ਕਿਵੇਂ ਦੂਰ ਕਰਨਾ ਹੈ।

ਤੁਹਾਡੇ ਉੱਤੇ ਇੱਕ ਬਿਪਤਾ ਆਵੇਗੀ

ਕਿ ਤੁਸੀਂ ਰਿਹਾਈ ਦੀ ਕੀਮਤ ਨਾਲ ਨਹੀਂ ਬਚ ਸਕਦੇ।

ਇੱਕ ਤਬਾਹੀ ਜਿਸਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ

ਅਚਾਨਕ ਤੁਹਾਡੇ ਉੱਤੇ ਆ ਜਾਵੇਗਾ।

12 "ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ,

ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ,

ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ,

ਸ਼ਾਇਦ ਤੈਨੂੰ ਲਾਭ ਹੋ ਸਕੇ,

ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇ।

13 ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ,

ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ,

ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ,

ਜਿਹੜੀਆਂ ਤੇਰੇ ਉੱਤੇ ਬੀਤਣਗੀਆਂ।

14 ਵੇਖੋ, ਉਹ ਕੱਖ ਵਾਂਗੂੰ ਹੋਣਗੇ,

ਅੱਗ ਉਹਨਾਂ ਨੂੰ ਸਾੜੇਗੀ,

ਉਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸਕਣਗੇ,

ਇਹ ਕੋਲੇ ਸੇਕਣ ਲਈ ਨਹੀਂ ਹੋਣਗੇ, ਨਾ ਅਜਿਹੀ ਅੱਗ ਜਿਸ ਦੇ ਨੇੜੇ ਕੋਈ ਬੈਠ ਸਕੇ;

15 ਤੁਹਾਡੇ ਲਈ ਇਹ ਸਭ ਕੁਝ ਹੈ

ਇਹਨਾਂ ਨਾਲ ਤੁਸੀਂ ਬਚਪਨ ਤੋਂ ਹੀ ਸਹਾਰਿਆ ਅਤੇ ਮਿਹਨਤ ਕੀਤੀ ਹੈ।

ਉਹ ਸਾਰੇ ਆਪਣੀ ਗਲਤੀ ਵਿੱਚ ਚਲੇ ਜਾਂਦੇ ਹਨ;

ਅਜਿਹਾ ਕੋਈ ਨਹੀਂ ਜੋ ਤੁਹਾਨੂੰ ਬਚਾ ਸਕੇ।

Estes versículos te tocaram? Ore agora!

+581 estão orando agora.

Junte-se à corrente de oração.