1 "ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ,
ਤੁਰ੍ਹੀ ਵਾਂਗੂੰ ਆਪਣੀ ਆਵਾਜ਼ ਉੱਚੀ ਕਰ!
ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ,
ਅਤੇ ਯਾਕੋਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ।
2 ਉਹ ਹਰ ਰੋਜ਼ ਮੈਨੂੰ ਭਾਲਦੇ ਹਨ;
ਉਹ ਮੇਰੇ ਰਾਹਾਂ ਨੂੰ ਜਾਣਨ ਲਈ ਉਤਾਵਲੇ ਜਾਪਦੇ ਹਨ,
ਜਿਵੇਂ ਉਹ ਇੱਕ ਕੌਮ ਹੋਣ ਜੋ ਸਹੀ ਕੰਮ ਕਰਦੀ ਹੈ
ਅਤੇ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਤਿਆਗਿਆ,
ਉਹ ਮੇਰੇ ਤੋਂ ਨਿਰਪੱਖ ਫੈਸਲੇ ਮੰਗਦੇ ਹਨ।
ਅਤੇ ਪਰਮੇਸ਼ਵਰ ਦੇ ਨੇੜੇ ਆਉਣ ਲਈ ਖੁਸ਼ ਹੁੰਦੇ ਹਨ।
3 ਉਹ ਆਖਦੇ ਹਨ, ‘ਅਸੀਂ ਵਰਤ ਕਿਉਂ ਰੱਖਿਆ,’
ਅਤੇ ਤੂੰ ਨਹੀਂ ਦੇਖਿਆ?
ਅਸੀਂ ਆਪਣੇ ਆਪ ਨੂੰ ਨਿਮਰ ਬਣਾਇਆ,
ਅਤੇ ਤੂੰ ਧਿਆਨ ਨਹੀਂ ਦਿੱਤਾ?
"ਵੇਖੋ ਤੁਸੀਂ ਵਰਤ ਦੇ ਦਿਨ, ਆਪਣੀ ਮਰਜ਼ੀ ਅਨੁਸਾਰ ਚਲਦੇ ਹੋ
ਅਤੇ ਆਪਣੇ ਸਾਰੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹੋ।
4 ਤੁਹਾਡੇ ਵਰਤ ਦਾ ਅੰਤ ਝਗੜੇ-ਰਗੜੇ ਨਾਲ,
ਅਤੇ ਇੱਕ-ਦੂਜੇ ਨੂੰ ਬੁਰਿਆਈ ਦੇ ਮੁੱਕੇ ਮਾਰਨ ਨਾਲ ਹੁੰਦਾ ਹੈ।
ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ
ਤੁਹਾਡੀ ਆਵਾਜ਼ ਉਚਿਆਈ ਤੇ ਨਹੀਂ ਸੁਣੇਗੀ।
5 ਕੀ ਇਹ ਉਹੋ ਜਿਹਾ ਵਰਤ ਹੈ ਜੋ ਮੈਂ ਚੁਣਿਆ ਹੈ,
ਸਿਰਫ ਇੱਕ ਦਿਨ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਨਿਮਰ ਕਰੇ?
ਕੀ ਇਹ ਸਿਰਫ ਕਾਨੇ ਵਾਂਗ ਸਿਰ ਝੁਕਾਉਣ ਲਈ
ਅਤੇ ਤੱਪੜ ਅਤੇ ਸੁਆਹ ਵਿੱਚ ਲੇਟਣ ਲਈ ਹੈ?
ਕੀ ਇਸ ਨੂੰ ਤੁਸੀਂ ਵਰਤ ਕਹਿੰਦੇ ਹੋ,
ਇੱਕ ਦਿਨ ਯਾਹਵੇਹ ਨੂੰ ਪ੍ਰਵਾਨ ਹੈ?
6 "ਕੀ ਇਹ ਉਹ ਵਰਤ ਨਹੀਂ ਹੈ ਜੋ ਮੈਂ ਚੁਣਿਆ ਹੈ:
ਬੇਇਨਸਾਫ਼ੀ ਦੀਆਂ ਜੰਜ਼ੀਰਾਂ ਨੂੰ ਖੋਲ੍ਹੋ
ਅਤੇ ਜੂਲੇ ਦੀਆਂ ਰੱਸੀਆਂ ਨੂੰ ਖੋਲ੍ਹਣਾ,
ਬੰਧਨਾਂ ਨੂੰ ਅਜ਼ਾਦ ਕਰਨ ਲਈ
ਅਤੇ ਹਰੇਕ ਜੂਲੇ ਨੂੰ ਤੋੜਨ ਲਈ?
7 ਕੀ ਇਹ ਨਹੀਂ ਕਿ ਤੁਸੀਂ ਭੁੱਖਿਆ ਨੂੰ ਆਪਣਾ ਭੋਜਨ ਵੰਡ ਦਿਓ
ਅਤੇ ਗਰੀਬ ਭਟਕਣ ਵਾਲਿਆਂ ਨੂੰ ਆਸਰਾ ਦਿਓ,
ਜਦੋਂ ਤੁਸੀਂ ਕਿਸੇ ਨੂੰ ਨੰਗਾ ਵੇਖੋ, ਉਸ ਨੂੰ ਕੱਜੋ,
ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?
8 ਤਦ ਤੇਰਾ ਚਾਨਣ ਸਵੇਰ ਵਾਂਗ ਚਮਕੇਗਾ,
ਅਤੇ ਤੇਰੀ ਤੰਦਰੁਸਤੀ ਜਲਦੀ ਹੀ ਪ੍ਰਗਟ ਹੋਵੇਗੀ।
ਤਦ ਤੁਹਾਡੀ ਧਾਰਮਿਕਤਾ ਤੁਹਾਡੇ ਅੱਗੇ ਚੱਲੇਗੀ,
ਅਤੇ ਯਾਹਵੇਹ ਦੀ ਮਹਿਮਾ ਤੁਹਾਡੇ ਪਿੱਛੇ ਪਹਿਰੇਦਾਰ ਹੋਵੇਗੀ।
9 ਜਦ ਤੂੰ ਪੁਕਾਰੇਗਾ ਤਦ ਯਾਹਵੇਹ ਉੱਤਰ ਦੇਵੇਗਾ;
ਤੂੰ ਮਦਦ ਲਈ ਪੁਕਾਰੇਗਾ, ਅਤੇ ਉਹ ਆਖੇਗਾ: ਮੈਂ ਇੱਥੇ ਹਾਂ।
"ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ
ਅਤੇ ਦੁਰਬਚਨ ਬੋਲਣਾ ਦੂਰ ਕਰੇ,
10 ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇ
ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇ,
ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ,
ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।
11 ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ;
ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾ
ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ।
ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ,
ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।
12 ਤੁਹਾਡੇ ਲੋਕ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ
ਅਤੇ ਪੁਰਾਣੀਆਂ ਨੀਂਹਾਂ ਨੂੰ ਉੱਚਾ ਚੁੱਕਣਗੇ।
ਤੁਹਾਨੂੰ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਨ ਵਾਲਾ,
ਘਰਾਂ ਦੇ ਨਾਲ ਗਲੀਆਂ ਨੂੰ ਬਹਾਲ ਕਰਨ ਵਾਲਾ ਕਿਹਾ ਜਾਵੇਗਾ।
13 "ਜੇ ਤੁਸੀਂ ਆਪਣੇ ਪੈਰਾਂ ਨੂੰ ਸਬਤ ਦੇ ਦਿਨ ਨੂੰ ਤੋੜਨ,
ਅਤੇ ਕੰਮ ਕਰਨ ਤੋਂ ਰੋਕਦੇ ਹੋ।
ਜੇ ਤੁਸੀਂ ਸਬਤ ਦੇ ਦਿਨ ਨੂੰ ਅਨੰਦਮਈ ਆਖਦੇ ਹੋ,
ਅਤੇ ਯਾਹਵੇਹ ਦੇ ਪਵਿੱਤਰ ਦਿਨ ਨੂੰ ਆਦਰਯੋਗ ਆਖ ਕੇ,
ਅਤੇ ਇਸ ਦਾ ਆਦਰ ਕਰੇ ਹੋ ਤਾਂ ਤੂੰ ਆਪਣੇ ਤਰੀਕੇ ਨਾਲ ਨਾ ਚੱਲੇ
ਅਤੇ ਆਪਣੀ ਮਰਜ਼ੀ ਅਨੁਸਾਰ ਨਾ ਕਰੇ ਜਾਂ ਵਿਅਰਥ ਸ਼ਬਦ ਨਾ ਬੋਲੇ,
14 ਤਦ ਤੂੰ ਯਾਹਵੇਹ ਵਿੱਚ ਆਪਣੀ ਖੁਸ਼ੀ ਪਾਏਗਾ,
ਅਤੇ ਮੈਂ ਤੁਹਾਨੂੰ ਧਰਤੀ ਦੀਆਂ ਉੱਚਾਈਆਂ
ਉੱਤੇ ਜਿੱਤ ਦੀ ਸਵਾਰੀ ਕਰਾਂਗਾ ਅਤੇ ਤੁਹਾਡੇ ਪਿਤਾ ਯਾਕੋਬ ਦੀ ਵਿਰਾਸਤ ਵਿੱਚ ਦਾਵਤ ਕਰਾਂਗਾ।"
ਕਿਉਂ ਜੋ ਇਹ ਯਾਹਵੇਹ ਦੇ ਮੂੰਹ ਦਾ ਵਾਕ ਹੈ।