Pular para o conteúdo
Publicidade

ਯਸ਼ਾਯਾਹ 48

ਜ਼ਿੱਦੀ ਇਸਰਾਏਲ

1 "ਹੇ ਯਾਕੋਬ ਦੀ ਸੰਤਾਨ, ਇਹ ਸੁਣੋ,

ਤੁਸੀਂ ਜਿਹੜੇ ਇਸਰਾਏਲ ਦੇ ਨਾਮ ਨਾਲ ਸੱਦੇ ਜਾਂਦੇ ਹੋ

ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਆਏ ਹੋ,

ਜਿਹੜੇ ਯਾਹਵੇਹ ਦੇ ਨਾਮ ਦੀ ਸਹੁੰ ਖਾਂਦੇ

ਅਤੇ ਇਸਰਾਏਲ ਦੇ ਪਰਮੇਸ਼ਵਰ ਦਾ ਵਰਣਨ ਕਰਦੇ ਹੋ

ਪਰ ਸੱਚਾਈ ਜਾਂ ਧਾਰਮਿਕਤਾ ਵਿੱਚ ਨਹੀਂ,

2 ਉਹ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਨਾਗਰਿਕ ਕਹਾਉਂਦੇ ਹਨ,

ਅਤੇ ਇਸਰਾਏਲ ਦੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ ਦਾ ਦਾਅਵਾ ਕਰਦੇ ਹਨ,

ਜਿਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

3 ਮੈਂ ਪਹਿਲਾਂ ਦੀਆਂ ਗੱਲਾਂ ਨੂੰ ਬਹੁਤ ਪਹਿਲੇ ਸਮੇਂ ਹੀ ਦੱਸ ਦਿੱਤਾ ਸੀ,

ਮੇਰੇ ਮੂੰਹ ਨੇ ਉਨ੍ਹਾਂ ਦਾ ਐਲਾਨ ਕੀਤਾ ਅਤੇ ਮੈਂ ਉਨ੍ਹਾਂ ਨੂੰ ਪ੍ਰਗਟ ਕੀਤਾ;

ਤਦ ਅਚਾਨਕ ਮੈਂ ਉਹਨਾਂ ਨੂੰ ਕਰ ਦਿੱਤਾ, ਅਤੇ ਉਹ ਹੋ ਗਈਆ।

4 ਕਿਉਂਕਿ ਮੈਂ ਜਾਣਦਾ ਸੀ ਕਿ ਤੁਸੀਂ ਕਿੰਨੇ ਜ਼ਿੱਦੀ ਹੋ,

ਤੇਰੀ ਗਰਦਨ ਦੀਆਂ ਮਾਸਪੇਸ਼ੀਆਂ ਲੋਹੇ ਦੀਆਂ ਹਨ,

ਤੇਰਾ ਮੱਥੇ ਪਿੱਤਲ ਦਾ ਹੈ।

5 ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਬਹੁਤ ਪਹਿਲਾਂ ਦੱਸੀਆਂ ਸਨ;

ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਉਨ੍ਹਾਂ ਦੀ ਘੋਸ਼ਣਾ ਕੀਤੀ,

ਤਾਂ ਜੋ ਤੁਸੀਂ ਇਹ ਨਾ ਕਹਿ ਸਕੋ,

‘ਮੇਰੀਆਂ ਮੂਰਤੀਆਂ ਨੇ ਉਨ੍ਹਾਂ ਨੂੰ ਬਣਾਇਆ ਹੈ;

ਮੇਰੀ ਲੱਕੜ ਦੀ ਮੂਰਤੀ ਅਤੇ ਧਾਤ ਦੇ ਦੇਵਤੇ ਨੇ ਇਨ੍ਹਾਂ ਨੂੰ ਬਣਾਇਆ ਹੈ।’

6 ਤੁਸੀਂ ਇਹ ਗੱਲਾਂ ਸੁਣੀਆਂ ਹਨ; ਉਹਨਾਂ ਸਾਰਿਆਂ ਨੂੰ ਦੇਖੋ।

ਕੀ ਤੁਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰੋਗੇ?

"ਹੁਣ ਤੋਂ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਬਾਰੇ ਦੱਸਾਂਗਾ,

ਤੁਹਾਨੂੰ ਅਣਜਾਣ ਲੁਕੀਆਂ ਗੱਲਾਂ ਬਾਰੇ।

7 ਉਹ ਹੁਣ ਉਤਪੰਨ ਗਏ ਹਨ, ਬਹੁਤ ਸਮਾਂ ਪਹਿਲਾਂ ਨਹੀਂ;

ਤੁਸੀਂ ਉਨ੍ਹਾਂ ਬਾਰੇ ਅੱਜ ਤੋਂ ਪਹਿਲਾਂ ਨਹੀਂ ਸੁਣਿਆ ਹੋਵੇਗਾ।

ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ,

‘ਹਾਂ, ਮੈਂ ਉਨ੍ਹਾਂ ਨੂੰ ਜਾਣਦਾ ਸੀ।’

8 ਤੁਸੀਂ ਨਾ ਤਾਂ ਸੁਣਿਆ ਹੈ ਅਤੇ ਨਾ ਹੀ ਸਮਝਿਆ ਹੈ;

ਪੁਰਾਣੇ ਸਮੇਂ ਤੋਂ ਤੁਹਾਡੇ ਕੰਨ ਨਹੀਂ ਖੁੱਲ੍ਹੇ।

ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਧੋਖੇਬਾਜ਼ ਹੋ;

ਤੁਹਾਨੂੰ ਜਨਮ ਤੋਂ ਹੀ ਬਾਗੀ ਕਿਹਾ ਜਾਂਦਾ ਸੀ।

9 ਮੈਂ ਆਪਣੇ ਨਾਮ ਦੀ ਖ਼ਾਤਰ ਆਪਣੇ ਕ੍ਰੋਧ ਨੂੰ ਰੋਕ ਰੱਖਿਆ ਹੈ;

ਆਪਣੀ ਉਸਤਤ ਦੀ ਖ਼ਾਤਰ, ਮੈਂ ਇਸਨੂੰ ਤੇਰੇ ਲਈ ਰੋਕ ਰੱਖਾਂਗਾ,

ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਾ ਕਰ ਦਿੱਤਾ ਜਾਵੇ।

10 ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ,

ਮੈਂ ਤੁਹਾਨੂੰ ਬਿਪਤਾ ਦੀ ਭੱਠੀ ਵਿੱਚ ਪਰਖਿਆ ਹੈ।

11 ਮੈਂ ਇਹ ਆਪਣੇ ਲਈ, ਹਾਂ ਆਪਣੇ ਹੀ ਲਈ, ਇਹ ਕਰਦਾ ਹਾਂ;

ਮੈਂ ਆਪਣੇ ਆਪ ਨੂੰ ਬਦਨਾਮ ਕਿਵੇਂ ਹੋਣ ਦੇ ਸਕਦਾ ਹਾਂ?

ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ।

ਇਸਰਾਏਲ ਅਜ਼ਾਦ ਹੋਇਆ

12 "ਯਾਕੋਬ, ਮੇਰੀ ਗੱਲ ਸੁਣ,

ਹੇ ਇਸਰਾਏਲ, ਜਿਸ ਨੂੰ ਮੈਂ ਸੱਦਿਆ ਹੈ,

ਮੈਂ ਉਹੀ ਹਾਂ;

ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ।

13 ਮੇਰੇ ਆਪਣੇ ਹੱਥ ਨੇ ਧਰਤੀ ਦੀ ਨੀਂਹ ਰੱਖੀ,

ਅਤੇ ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫ਼ੈਲਾਇਆ।

ਜਦੋਂ ਮੈਂ ਉਨ੍ਹਾਂ ਨੂੰ ਸੱਦਦਾ ਹਾਂ,

ਉਹ ਸਾਰੇ ਇਕੱਠੇ ਖਲੋ ਜਾਂਦੇ ਹਨ।

14 "ਤੁਸੀਂ ਸਾਰੇ ਇਕੱਠੇ ਹੋਵੋ ਅਤੇ ਸੁਣੋ:

ਮੂਰਤੀਆਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਦੀ ਭਵਿੱਖਬਾਣੀ ਕੀਤੀ ਹੈ?

ਯਾਹਵੇਹ ਦਾ ਚੁਣਿਆ ਹੋਇਆ ਸਹਿਯੋਗੀ ਬਾਬੇਲ ਦੇ ਵਿਰੁੱਧ ਆਪਣਾ ਮਕਸਦ ਪੂਰਾ ਕਰੇਗਾ;

ਉਹ ਦੀ ਬਾਂਹ ਕਸਦੀਆਂ48:14 ਕਸਦੀਆਂ ਅਰਥਾਤ ਬਾਬੇਲ ਦੇ ਲੋਕ ਦੇ ਵਿਰੁੱਧ ਹੋਵੇਗੀ।

15 ਮੈਂ ਹਾਂ, ਮੈਂ ਹੀ, ਬੋਲਿਆ ਹੈ;

ਹਾਂ, ਮੈਂ ਉਸਨੂੰ ਬੁਲਾਇਆ ਹੈ।

ਮੈਂ ਉਸ ਨੂੰ ਲਿਆਵਾਂਗਾ,

ਅਤੇ ਉਹ ਆਪਣੇ ਕੰਮ ਵਿੱਚ ਕਾਮਯਾਬ ਹੋਵੇਗਾ।

16 "ਮੇਰੇ ਨੇੜੇ ਆਓ ਅਤੇ ਇਹ ਸੁਣੋ:

"ਪਹਿਲੀ ਘੋਸ਼ਣਾ ਤੋਂ ਮੈਂ ਗੁਪਤ ਵਿੱਚ ਗੱਲ ਨਹੀਂ ਕੀਤੀ;

ਜਦੋਂ ਇਹ ਵਾਪਰਦਾ ਹੈ, ਮੈਂ ਉੱਥੇ ਹਾਂ।"

ਅਤੇ ਹੁਣ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ

ਆਪਣੇ ਆਤਮਾ ਨਾਲ ਘੱਲਿਆ ਹੈ।

17 ਇਹ ਹੈ ਜੋ ਯਾਹਵੇਹ ਆਖਦਾ ਹੈ,

ਤੁਹਾਡਾ ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰਖ:

"ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ,

ਜੋ ਤੁਹਾਨੂੰ ਸਿਖਾਉਂਦਾ ਹੈ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ,

ਜੋ ਤੁਹਾਨੂੰ ਉਸ ਰਾਹ ਵਿੱਚ ਸੇਧ ਦਿੰਦਾ ਹੈ,

18 ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦਿੱਤਾ ਹੁੰਦਾ,

ਤੇਰੀ ਸ਼ਾਂਤੀ ਦਰਿਆ ਵਰਗੀ ਹੁੰਦੀ,

ਤੇਰੀ ਭਲਾਈ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ।

19 ਤੇਰੀ ਸੰਤਾਨ ਰੇਤ ਵਾਂਗੂੰ ਹੁੰਦੀ,

ਤੇਰੇ ਬੱਚੇ ਉਸ ਦੇ ਅਣਗਿਣਤ ਦਾਣਿਆਂ ਵਰਗੇ ਹੁੰਦੇ।

ਉਨ੍ਹਾਂ ਦਾ ਨਾਮ ਕਦੇ ਵੀ ਮਿਟਾਇਆ ਨਹੀਂ ਜਾਵੇਗਾ

ਅਤੇ ਨਾ ਹੀ ਮੇਰੇ ਸਾਹਮਣੇ ਤੋਂ ਨਸ਼ਟ ਕੀਤਾ ਜਾਵੇਗਾ।"

20 ਬਾਬੇਲ ਨੂੰ ਛੱਡੋ,

ਕਸਦੀਆਂ ਤੋਂ ਭੱਜੋ!

ਖੁਸ਼ੀ ਦੇ ਜੈਕਾਰਿਆਂ ਦੀ ਆਵਾਜ਼ ਨਾਲ ਦੱਸੋ

ਅਤੇ ਇਸ ਦਾ ਐਲਾਨ ਕਰੋ।

ਇਸਨੂੰ ਧਰਤੀ ਦੀਆਂ ਹੱਦਾਂ ਤੱਕ ਭੇਜੋ;

ਕਹੋ, "ਯਾਹਵੇਹ ਨੇ ਆਪਣੇ ਸੇਵਕ ਯਾਕੋਬ ਨੂੰ ਛੁਡਾਇਆ ਹੈ।"

21 ਜਦੋਂ ਉਹ ਉਜਾੜਾਂ ਵਿੱਚੋਂ ਦੀ ਲੰਘਦਾ ਸੀ ਤਾਂ ਉਹ ਪਿਆਸੇ ਨਹੀਂ ਸਨ;

ਉਸ ਨੇ ਉਨ੍ਹਾਂ ਲਈ ਚੱਟਾਨ ਵਿੱਚੋਂ ਪਾਣੀ ਵਹਾ ਦਿੱਤਾ।

ਉਸ ਨੇ ਚੱਟਾਨ ਨੂੰ ਪਾੜ ਦਿੱਤਾ

ਅਤੇ ਪਾਣੀ ਬਾਹਰ ਨਿਕਲ ਗਿਆ।

22 "ਦੁਸ਼ਟ ਲੋਕਾਂ ਲਈ ਕੋਈ ਸ਼ਾਂਤੀ ਨਹੀਂ ਹੈ," ਯਾਹਵੇਹ ਆਖਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.