Pular para o conteúdo
Publicidade

ਯਸ਼ਾਯਾਹ 5

ਅੰਗੂਰੀ ਬਾਗ਼ ਦਾ ਗੀਤ

1 ਮੈਂ ਆਪਣੇ ਪ੍ਰੀਤਮ ਲਈ,

ਉਸ ਦੇ ਅੰਗੂਰੀ ਬਾਗ਼ ਬਾਰੇ ਇੱਕ ਗੀਤ ਗਾਵਾਂਗਾ:

ਮੇਰੇ ਪ੍ਰੀਤਮ ਦਾ ਇੱਕ ਉਪਜਾਊ ਪਹਾੜੀ ਉੱਤੇ

ਇੱਕ ਅੰਗੂਰੀ ਬਾਗ਼ ਸੀ।

2 ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ,

ਅਤੇ ਸਭ ਤੋਂ ਵਧੀਆ ਵੇਲਾਂ ਲਾਈਆ,

ਅਤੇ ਉਸ ਦੇ ਵਿਚਕਾਰ ਇੱਕ ਬੁਰਜ ਬਣਾਇਆ

ਨਾਲੇ ਦਾਖ਼ਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ।

ਤਦ ਉਸ ਨੇ ਚੰਗੇ ਅੰਗੂਰਾਂ ਦੀ ਫ਼ਸਲ ਦੀ ਉਡੀਕ ਕੀਤੀ,

ਪਰ ਉਸਨੂੰ ਜੰਗਲੀ ਅੰਗੂਰ ਲੱਗੇ।

3 "ਹੁਣ ਤੁਸੀਂ ਯੇਰੂਸ਼ਲੇਮ ਦੇ ਵਾਸੀਓ ਅਤੇ ਯਹੂਦਾਹ ਦੇ ਲੋਕੋ,

ਮੇਰੇ ਅਤੇ ਮੇਰੇ ਅੰਗੂਰੀ ਬਾਗ ਵਿੱਚ ਨਿਆਂ ਕਰੋ।

4 ਮੇਰੇ ਅੰਗੂਰੀ ਬਾਗ਼ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ

ਜੋ ਮੈਂ ਉਸ ਲਈ ਕੀਤਾ ਹੈ?

ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ,

ਤਾਂ ਇਹ ਮਾੜੇ ਹੀ ਕਿਉਂ ਨਿਕਲੇ?

5 ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਜਾ ਰਿਹਾ ਹਾਂ:

ਮੈਂ ਉਸ ਦੀ ਵਾੜ ਹਟਾ ਦਿਆਂਗਾ,

ਅਤੇ ਉਹ ਤਬਾਹ ਹੋ ਜਾਵੇਗਾ।

ਮੈਂ ਉਸ ਦੀ ਕੰਧ ਨੂੰ ਢਾਹ ਸੁੱਟਾਗਾ,

ਅਤੇ ਉਹ ਮਿੱਧੀ ਜਾਵੇਗੀ।

6 ਮੈਂ ਉਸ ਨੂੰ ਉਜਾੜ ਬਣਾ ਦਿਆਂਗਾ,

ਨਾ ਛਾਂਗਿਆ ਜਾਵੇਗਾ ਅਤੇ ਨਾ ਗੋਡਿਆ ਜਾਵੇਗਾ,

ਅਤੇ ਉੱਥੇ ਝਾੜੀਆਂ ਅਤੇ ਕੰਡੇ ਉੱਗਣਗੇ।

ਮੈਂ ਬੱਦਲਾਂ ਨੂੰ ਹੁਕਮ ਦਿਆਂਗਾ

ਉਸ ਉੱਤੇ ਮੀਂਹ ਨਾ ਪਾਉਣ।"

7 ਸਰਬਸ਼ਕਤੀਮਾਨ ਯਾਹਵੇਹ ਦਾ ਅੰਗੂਰੀ ਬਾਗ਼ ਇਸਰਾਏਲ ਦੀ ਕੌਮ ਹੈ,

ਅਤੇ ਯਹੂਦਾਹ ਦੇ ਲੋਕ

ਅੰਗੂਰੀ ਵੇਲਾਂ ਹਨ ਜਿਨ੍ਹਾਂ ਵਿੱਚ ਉਹ ਪ੍ਰਸੰਨ ਸੀ।

ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ!

ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਆਵਾਜ਼ ਸੁਣੀ।

ਲਾਹਨਤ ਅਤੇ ਨਿਆਉਂ

8 ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ,

ਅਤੇ ਖੇਤ ਨਾਲ ਖੇਤ ਰਲਾਉਂਦੇ ਹਨ,

ਜਦ ਤੱਕ ਕੋਈ ਥਾਂ ਨਾ ਰਹੇ,

ਤਾਂ ਜੋ ਤੁਸੀਂ ਉਸ ਧਰਤੀ ਵਿੱਚ ਇਕੱਲੇ ਵੱਸੋ!

9 ਸਰਬਸ਼ਕਤੀਮਾਨ ਯਾਹਵੇਹ ਨੇ ਮੇਰੇ ਸੁਣਨ ਵਿੱਚ ਇਹ ਐਲਾਨ ਕੀਤਾ ਹੈ:

"ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ,

ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ।

10 ਇੱਕ ਦਸ ਏਕੜ ਦਾ ਬਾਗ ਸਿਰਫ ਇੱਕ ਮਣ5:10 ਇੱਕ ਮਣ ਲਗਭਗ 40 ਲੀਟਰ ਦਾਖ਼ਰਸ ਪੈਦਾ ਕਰੇਗਾ।

ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ।"

11 ਹਾਏ! ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਕੇ

ਸ਼ਰਾਬ ਦੇ ਪਿੱਛੇ ਦੌੜਨ,

ਜੋ ਰਾਤ ਨੂੰ ਦੇਰ ਤੱਕ ਜਾਗਦੇ ਹਨ

ਤਾਂ ਜੋ ਸ਼ਰਾਬ ਉਹਨਾਂ ਨੂੰ ਮਸਤ ਕਰ ਦੇਵੇ।

12 ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਦਾਖ਼ਰਸ ਤਾਂ ਹਨ,

ਪਰ ਉਨ੍ਹਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ,

ਨਾ ਉਹ ਹੱਥਾਂ ਦੇ ਕੰਮਾਂ ਬਾਰੇ ਸੋਚਦੇ ਹਨ

13 ਇਸ ਲਈ ਮੇਰੀ ਪਰਜਾ ਗਿਆਨ ਨਾ ਹੋਣ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ,

ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।

14 ਇਸ ਲਈ ਮੌਤ ਆਪਣੇ ਜਬਾੜੇ ਫੈਲਾਉਂਦੀ ਹੈ,

ਆਪਣਾ ਮੂੰਹ ਖੋਲ੍ਹਦੀ ਹੈ।

ਇਸ ਵਿੱਚ ਉਹਨਾਂ ਦੇ ਅਹਿਲਕਾਰ ਅਤੇ ਜਨਤਾ

ਉਹਨਾਂ ਦੇ ਸਾਰੇ ਝਗੜਾਲੂਆਂ ਅਤੇ ਅਨੰਦ ਕਰਨ ਵਾਲਿਆਂ ਨਾਲ ਉਤਰੇਗੀ।

15 ਇਸ ਲਈ ਲੋਕ ਨਿਵਾਏ ਜਾਂਦੇ ਹਨ,

ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ।

16 ਪਰ ਸਰਬਸ਼ਕਤੀਮਾਨ ਯਾਹਵੇਹ ਆਪਣੇ ਨਿਆਂ ਨਾਲ ਉੱਚਾ ਕੀਤਾ ਜਾਵੇਗਾ,

ਅਤੇ ਪਵਿੱਤਰ ਪਰਮੇਸ਼ਵਰ ਆਪਣੇ ਧਰਮੀ ਕੰਮਾਂ ਦੁਆਰਾ ਪਵਿੱਤਰ ਸਾਬਤ ਹੋਵੇਗਾ।

17 ਤਦ ਭੇਡਾਂ ਆਪਣੀ ਜੂਹ ਵਿੱਚ ਚਰਨਗੇ।

ਅਮੀਰਾਂ ਦੇ ਖੰਡਰਾਂ ਵਿੱਚ ਲੇਲੇ ਚਰਾਏ ਜਾਣਗੇ।

18 ਉਨ੍ਹਾਂ ਲਈ ਹਾਏ ਜਿਹੜੇ ਪਾਪ ਨੂੰ ਛਲ ਦੀਆਂ ਰੱਸੀਆਂ ਨਾਲ ਖਿੱਚਦੇ ਹਨ,

ਅਤੇ ਬੁਰਿਆਈ ਨੂੰ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ,

19 ਉਨ੍ਹਾਂ ਲਈ ਜਿਹੜੇ ਕਹਿੰਦੇ ਹਨ, "ਪਰਮੇਸ਼ਵਰ ਛੇਤੀ ਕਰੇ;

ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ,

ਤਾਂ ਜੋ ਅਸੀਂ ਇਸਨੂੰ ਵੇਖ ਸਕੀਏ।

ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ,

ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ,

ਤਾਂ ਜੋ ਅਸੀਂ ਇਸ ਨੂੰ ਜਾਣ ਸਕੀਏ।"

20 ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ,

ਜਿਹੜੇ ਹਨੇਰੇ ਨੂੰ ਚਾਨਣ

ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ

ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ,

ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ।

21 ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਬੁੱਧਵਾਨ ਅਤੇ ਆਪਣੀ ਨਿਗਾਹ ਵਿੱਚ ਚਾਤਰ ਹਨ।

22 ਹਾਏ! ਉਹਨਾਂ ਉੱਤੇ ਜਿਹੜੇ ਦਾਖ਼ਰਸ ਪੀਣ ਵਿੱਚ ਸੂਰਮੇ ਹਨ,

ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ,

23 ਜੋ ਰਿਸ਼ਵਤ ਲਈ ਦੋਸ਼ੀ ਨੂੰ ਬਰੀ ਕਰਦੇ ਹਨ,

ਪਰ ਨਿਰਦੋਸ਼ਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।

24 ਇਸ ਲਈ, ਜਿਵੇਂ ਅੱਗ ਦੀਆਂ ਜੀਭਾਂ ਤੂੜੀ ਨੂੰ ਚੱਟ ਲੈਂਦੀਆਂ ਹਨ

ਅਤੇ ਜਿਵੇਂ ਸੁੱਕਾ ਘਾਹ ਅੱਗ ਵਿੱਚ ਡੁੱਬ ਜਾਂਦਾ ਹੈ,

ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਫੁੱਲ ਮਿੱਟੀ ਵਾਂਗ ਉੱਡ ਜਾਂਦੇ ਹਨ।

ਕਿਉਂਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ।

25 ਇਸ ਲਈ ਯਾਹਵੇਹ ਦਾ ਕ੍ਰੋਧ ਆਪਣੇ ਲੋਕਾਂ ਉੱਤੇ ਭੜਕਦਾ ਹੈ।

ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ,

ਤਾਂ ਪਰਬਤ ਕੰਬ ਗਏ,

ਅਤੇ ਲਾਸ਼ਾਂ ਗਲੀਆਂ ਵਿੱਚ ਕੂੜੇ ਵਾਂਗ ਹਨ।

ਇਸ ਦੇ ਬਾਵਜੂਦ ਉਸ ਦਾ ਕ੍ਰੋਧ ਨਹੀਂ ਹਟਿਆ,

ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

26 ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ,

ਉਹ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ,

ਉਹ ਇੱਥੇ

ਤੇਜ਼ੀ ਨਾਲ ਅਤੇ ਰਫਤਾਰ ਨਾਲ ਆਉਂਦੇ ਹਨ!

27 ਉਨ੍ਹਾਂ ਵਿੱਚੋਂ ਕੋਈ ਨਾ ਥੱਕਦਾ ਹੈ, ਨਾ ਠੋਕਰ ਖਾਦਾ ਹੈ, ਨਾ ਕੋਈ ਉਂਘਲਾਉਂਦਾ, ਨਾ ਸੌਂਦਾ ਹੈ।

ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ,

ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।

28 ਉਨ੍ਹਾਂ ਦੇ ਤੀਰ ਤਿੱਖੇ ਹਨ,

ਅਤੇ ਉਨ੍ਹਾਂ ਦੇ ਸਾਰੇ ਧਣੁੱਖ ਕੱਸੇ ਹੋਏ ਹਨ;

ਉਹਨਾਂ ਦੇ ਘੋੜਿਆਂ ਦੇ ਖੁਰ ਚਕਮ-ਚਮਕ ਵਰਗੇ ਜਾਪਦੇ ਹਨ,

ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ।

29 ਉਨ੍ਹਾਂ ਦੀ ਦਹਾੜ ਸ਼ੇਰ ਵਰਗੀ ਹੈ,

ਉਹ ਜਵਾਨ ਸ਼ੇਰਾਂ ਵਾਂਗ ਗਰਜਦੇ ਹਨ।

ਉਹ ਗੂੰਜਦੇ ਹਨ ਜਦੋਂ ਉਹ ਆਪਣੇ ਸ਼ਿਕਾਰ ਨੂੰ ਫੜ ਲੈਂਦੇ ਹਨ

ਅਤੇ ਉਸਨੂੰ ਬਚਾਉਣ ਲਈ ਕੋਈ ਨਾ ਹੋਵੇ।

30 ਉਸ ਦਿਨ ਉਹ ਉਸ ਉੱਤੇ ਸਮੁੰਦਰ ਦੀ ਗਰਜ ਵਾਂਗ ਗਰਜਣਗੇ।

ਅਤੇ ਜੇ ਕੋਈ ਧਰਤੀ ਵੱਲ ਵੇਖਦਾ ਹੈ,

ਉੱਥੇ ਸਿਰਫ ਹਨੇਰਾ ਅਤੇ ਬਿਪਤਾ ਹੈ;

ਸੂਰਜ ਵੀ ਬੱਦਲਾਂ ਨਾਲ ਹਨੇਰਾ ਹੋ ਜਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.