Pular para o conteúdo
Publicidade

ਯਸ਼ਾਯਾਹ 15

ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ

1 ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ:

ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ,

ਅਤੇ ਵਿਰਾਨ ਕੀਤਾ ਗਿਆ!

ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ,

ਅਤੇ ਵਿਰਾਨ ਕੀਤਾ ਗਿਆ!

2 ਦੀਬੋਨ ਰੋਣ ਲਈ ਮੰਦਰ ਦੀਆਂ,

ਉੱਚੀਆਂ ਥਾਵਾਂ ਤੇ ਉਤਾਹਾਂ ਗਿਆ;

ਮੋਆਬ ਦੇ ਲੋਕ ਨਬੋ ਅਤੇ ਮੇਦੇਬਾ ਦੇ ਨਗਰਾਂ ਲਈ ਰੋ ਰਹੇ ਹਨ।

ਹਰ ਇੱਕ ਦਾ ਸਿਰ,

ਅਤੇ ਦਾੜ੍ਹੀ ਮੁੰਨੀ ਹੋਈ ਹੈ।

3 ਉਹ ਗਲੀਆਂ ਵਿੱਚ ਤੱਪੜ ਪਾਉਂਦੇ ਹਨ,

ਛੱਤਾਂ ਉੱਤੇ ਅਤੇ ਚੌਂਕਾਂ ਵਿੱਚ

ਉਹ ਸਾਰੇ ਵਿਰਲਾਪ ਕਰਦੇ ਹਨ,

ਰੋਂਦੇ ਹੋਏ ਮੱਥਾ ਟੇਕਦੇ ਹਨ।

4 ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ,

ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ।

ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ,

ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।

5 ਮੇਰਾ ਦਿਲ ਮੋਆਬ ਲਈ ਪੁਕਾਰਦਾ ਹੈ;

ਉਸ ਦੇ ਭਗੌੜੇ ਸੋਆਰ ਤੱਕ,

ਅਤੇ ਏਗਲਥ ਸ਼ੈਲੀਸ਼ੀਯਾਹ ਤੱਕ ਭੱਜ ਗਏ।

ਉਹ ਪਹਾੜੀ ਉੱਤੇ ਲੂਹੀਥ ਨੂੰ,

ਰੋਂਦੇ ਹੋਏ ਜਾਂਦੇ ਹਨ;

ਉਹ ਹੋਰੋਨਾਇਮ ਦੇ ਰਾਹ ਉੱਤੇ

ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।

6 ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ,

ਬਨਸਪਤੀ ਖਤਮ ਹੋ ਗਈ ਹੈ

ਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।

7 ਇਸ ਲਈ ਜੋ ਦੌਲਤ ਉਨ੍ਹਾਂ ਨੇ ਇਕੱਠੀ ਕੀਤੀ ਅਤੇ ਸੰਭਾਲੀ ਹੈ,

ਉਹ ਉਸ ਨੂੰ ਅਰਬੀਮ ਦੀ ਘਾਟ ਉੱਤੇ ਲੈ ਜਾਂਦੇ ਹਨ।

8 ਉਨ੍ਹਾਂ ਦੀ ਦੁਹਾਈ ਮੋਆਬ ਦੀ ਸਰਹੱਦ ਦੇ ਨਾਲ ਗੂੰਜਦੀ ਹੈ;

ਉਹਨਾਂ ਦਾ ਵਿਰਲਾਪ ਏਗਲਾਇਮ ਤੱਕ,

ਉਹਨਾਂ ਦਾ ਵਿਰਲਾਪ ਬੀਅਰ-ਏਲਿਮ ਤੱਕ ਹੈ।

9 ਦੀਮੋਨਾ ਦਾ ਪਾਣੀ ਲਹੂ ਨਾਲ ਭਰਿਆ ਹੋਇਆ ਹੈ,

ਪਰ ਮੈਂ ਦੀਮੋਨਾ ਉੱਤੇ ਹੋਰ ਵੀ ਮੁਸੀਬਤ ਲਿਆਵਾਂਗਾ

ਮੋਆਬ ਦੇ ਭਗੌੜਿਆਂ ਉੱਤੇ ਅਤੇ ਦੇਸ ਵਿੱਚ ਰਹਿਣ ਵਾਲਿਆਂ ਉੱਤੇ ਬੱਬਰ ਸ਼ੇਰ ਲਿਆਵਾਂਗਾ।

Estes versículos te tocaram? Ore agora!

+581 estão orando agora.

Junte-se à corrente de oração.