Pular para o conteúdo
Publicidade

ਯਸ਼ਾਯਾਹ 18

ਕੂਸ਼ ਦੇ ਵਿਰੁੱਧ ਇੱਕ ਭਵਿੱਖਬਾਣੀ

1 ਹਾਏ! ਭੀਂ ਕਰਨ ਵਾਲੇ ਖੰਭਾਂ ਦਾ ਦੇਸ,

ਜਿਹੜਾ ਕੂਸ਼18:1 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਅਰਥਾਤ ਇਥੋਪਿਆ ਦੀਆਂ ਨਦੀਆਂ ਦੇ ਪਾਰ ਹੈ,

2 ਜਿਹੜਾ ਰਾਹ ਦੂਤਾਂ ਨੂੰ ਸਮੁੰਦਰ ਰਾਹੀਂ

ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਇਹ ਆਖ ਕੇ ਭੇਜਦਾ ਹੈ।

ਹੇ ਫੁਰਤੀਲੇ ਦੂਤੋ, ਇੱਕ ਕੌਮ ਵੱਲ ਜਾਓ,

ਜਿਸ ਦੇ ਲੋਕ ਲੰਮੇ ਅਤੇ ਸੋਹਣੇ ਹਨ, ਉਨ੍ਹਾਂ ਲੋਕਾਂ ਵੱਲ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ,

ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ,

ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।

3 ਹੇ ਸਾਰੇ ਜਗਤ ਦੇ ਲੋਕੋ,

ਹੇ ਧਰਤੀ ਦੇ ਵਾਸੀਓ,

ਜਦੋਂ ਪਹਾੜਾਂ ਉੱਤੇ ਝੰਡਾ ਉੱਚਾ ਹੋਵੇਗਾ,

ਤੁਸੀਂ ਵੇਖੋਂਗੇ,

ਅਤੇ ਜਦੋਂ ਤੁਰ੍ਹੀ ਵੱਜੇਗੀ, ਤਾਂ ਤੁਸੀਂ ਸੁਣੋਗੇ।

4 ਯਾਹਵੇਹ ਨੇ ਮੈਨੂੰ ਇਹ ਆਖਿਆ ਹੈ:

"ਧੁੱਪ ਵਿੱਚ ਤੇਜ ਗਰਮੀ,

ਅਤੇ ਵਾਢੀ ਦੀ ਗਰਮੀ ਵਿੱਚ ਤ੍ਰੇਲ ਦੇ ਬੱਦਲ ਦੀ ਤਰ੍ਹਾਂ,

ਮੈਂ ਸ਼ਾਂਤੀ ਨਾਲ ਆਪਣੇ ਭਵਨ ਵਿੱਚੋਂ ਝਾਕਾਂਗਾ।"

5 ਕਿਉਂਕਿ, ਵਾਢੀ ਤੋਂ ਪਹਿਲਾਂ, ਜਦੋਂ ਫੁੱਲ ਮੁੱਕ ਜਾਵੇਗਾ

ਅਤੇ ਫੁੱਲ ਪੱਕਣ ਵਾਲਾ ਅੰਗੂਰ ਬਣ ਜਾਵੇਗਾ,

ਉਹ ਦਾਤਰੀ ਨਾਲ ਟਹਿਣੀਆਂ ਨੂੰ ਕੱਟ ਦੇਵੇਗਾ,

ਅਤੇ ਫੈਲੀਆਂ ਟਾਹਣੀਆਂ ਨੂੰ ਕੱਟ ਕੇ ਦੂਰ ਕਰ ਦੇਵੇਗਾ।

6 ਉਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ,

ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ,

ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ,

ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ।

7 ਉਸ ਸਮੇਂ ਸਰਬਸ਼ਕਤੀਮਾਨ ਯਾਹਵੇਹ ਲਈ ਤੋਹਫ਼ੇ ਲਿਆਂਦੇ,

ਇੱਕ ਉੱਚੇ ਅਤੇ ਮੁਲਾਇਮ ਚਮੜੀ ਵਾਲੇ ਲੋਕਾਂ ਤੋਂ,

ਦੂਰ-ਦੂਰ ਤੱਕ ਡਰੇ ਹੋਏ ਲੋਕਾਂ ਤੋਂ,

ਇੱਕ ਅਜੀਬ ਬੋਲੀ ਦੀ ਹਮਲਾਵਰ ਕੌਮ ਤੋਂ,

ਜਿਸ ਦੀ ਜ਼ਮੀਨ ਨਦੀਆਂ ਦੁਆਰਾ ਵੰਡੀ ਗਈ ਹੈ।

ਸੀਯੋਨ ਦੇ ਪਰਬਤ ਨੂੰ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਜ਼ਰਾਨਾ ਲਿਆਂਦਾ ਜਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.