Pular para o conteúdo
Publicidade

ਯਸ਼ਾਯਾਹ 21

ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ

1 ਸਮੁੰਦਰ ਦੇ ਕੰਢੇ ਮਾਰੂਥਲ ਦੇ ਵਿਰੁੱਧ ਇੱਕ ਭਵਿੱਖਬਾਣੀ:

ਜਿਵੇਂ ਦੱਖਣ ਭੂਮੀ ਤੇ ਵਾਵਰੋਲੇ ਆਉਂਦੇ ਹਨ,

ਉਸੇ ਤਰ੍ਹਾਂ ਇੱਕ ਹਮਲਾਵਰ ਉਜਾੜ ਵਿੱਚੋਂ,

ਦਹਿਸ਼ਤ ਦੇ ਦੇਸ਼ ਵਿੱਚੋਂ ਆਉਂਦਾ ਹੈ।

2 ਮੈਨੂੰ ਇੱਕ ਭਿਆਨਕ ਦਰਸ਼ਣ ਵਿਖਾਇਆ ਗਿਆ ਹੈ:

ਗੱਦਾਰ ਧੋਖਾ ਦਿੰਦਾ ਹੈ, ਲੁਟੇਰਾ ਲੁੱਟ ਲੈਂਦਾ ਹੈ।

ਹੇ ਏਲਾਮ, ਹਮਲਾ ਕਰ! ਹੇ ਮਾਦਈ, ਘੇਰਾਬੰਦੀ ਕਰ!

ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।

3 ਇਸ ਲਈ ਮੇਰਾ ਸਰੀਰ ਪੀੜਾਂ ਨਾਲ ਭਰਿਆ ਹੋਇਆ ਹੈ,

ਪੀੜਾਂ ਨੇ ਮੈਨੂੰ ਜਣਨ ਵਾਲੀ ਔਰਤ ਵਾਂਗੂੰ ਫੜ ਲਿਆ ਹੈ।

ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ,

ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।

4 ਮੇਰਾ ਦਿਲ ਡੋਲਦਾ ਹੈ,

ਡਰ ਮੈਨੂੰ ਦੱਬ ਲੈਦਾਂ ਹੈ;

ਜਿਸ ਸ਼ਾਮ ਲਈ ਮੈਂ ਤਰਸਦਾ ਸੀ

ਉਹ ਮੇਰੇ ਲਈ ਡਰਾਉਣੀ ਬਣ ਗਈ ਹੈ।

5 ਉਹ ਭੋਜਨ ਲਈ ਮੇਜ਼ ਲਾਉਂਦੇ ਹਨ,

ਉਹ ਗਲੀਚੇ ਵਛਾਉਂਦੇ ਹਨ,

ਉਹ ਖਾਂਦੇ-ਪੀਂਦੇ ਹਨ!

ਹੇ ਹਾਕਮੋ ਉੱਠੋ,

ਢਾਲ਼ਾਂ ਨੂੰ ਤੇਲ ਮਲੋ!

6 ਯਾਹਵੇਹ ਮੈਨੂੰ ਇਹ ਆਖਦਾ ਹੈ:

"ਜਾ, ਇੱਕ ਚੌਕੀਦਾਰ ਬਿਠਾ,

ਅਤੇ ਜੋ ਕੁਝ ਉਹ ਵੇਖੇ ਉਹ ਸਾਨੂੰ ਦੱਸੇ।

7 ਜਦੋਂ ਉਹ ਘੋੜਿਆਂ,

ਗਧਿਆਂ ਅਤੇ ਊਠਾਂ ਤੇ ਸਵਾਰਾਂ ਨੂੰ ਆਉਂਦਿਆਂ ਵੇਖੇ,

ਤਾਂ ਉਨ੍ਹਾਂ ਵੱਲ ਖਾਸ ਧਿਆਨ ਦੇਵੇ।

ਜਾਂ ਊਠਾਂ ਉੱਤੇ ਸਵਾਰਾਂ ਨੂੰ ਵੇਖੇ,

ਉਹ ਸੁਚੇਤ ਰਹੇ,

ਸਗੋਂ ਪੂਰੀ ਤਰ੍ਹਾਂ ਸੁਚੇਤ ਰਹੇ।"

8 ਅਤੇ ਪਹਿਰੇਦਾਰ ਸ਼ੇਰ ਵਾਂਗ ਗਰਜੇਗਾ ਅਤੇ ਆਖੇਗਾ,

"ਹੇ ਯਾਹਵੇਹ, ਮੈਂ ਹਰ ਰੋਜ਼ ਪਹਿਰੇ ਦੇ ਬੁਰਜ ਉੱਤੇ ਖੜ੍ਹਾ ਰਹਿੰਦਾ ਹਾਂ,

ਹਰ ਰਾਤ ਮੈਂ ਆਪਣੇ ਪਹਿਰੇ ਉੱਤੇ ਰਹਿੰਦਾ ਹਾਂ।

9 ਵੇਖੋ, ਇੱਥੇ ਇੱਕ ਆਦਮੀ ਘੋੜਿਆਂ ਦੀ ਇੱਕ ਟੋਲੀ ਨਾਲ ਰੱਥ ਉੱਤੇ ਆਉਂਦਾ ਹੈ।

ਉਸਨੇ ਕਿਹਾ:

‘ਡਿੱਗ ਪਿਆ, ਬਾਬੇਲ ਡਿੱਗ ਪਿਆ!

ਉਸ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤਾਂ ਜ਼ਮੀਨ ਉੱਤੇ ਚਕਨਾਚੂਰ ਹੋਈਆਂ ਪਈਆਂ ਹਨ!’ "

10 ਮੇਰੇ ਲੋਕ ਜਿਹੜੇ ਪਿੜ ਵਿੱਚ ਕੁਚਲੇ ਗਏ ਹਨ,

ਮੈਂ ਤੁਹਾਨੂੰ ਦੱਸਦਾ ਹਾਂ ਜੋ ਮੈਂ ਕੀ ਸੁਣਿਆ ਹੈ

ਯਾਹਵੇਹ ਸਰਬਸ਼ਕਤੀਮਾਨ,

ਇਸਰਾਏਲ ਦੇ ਪਰਮੇਸ਼ਵਰ ਵੱਲੋਂ।

ਅਦੋਮ ਦੇ ਵਿਰੁੱਧ ਇੱਕ ਭਵਿੱਖਬਾਣੀ

11 ਦੂਮਾਹ21:11 ਦੂਮਾਹ ਅਦੋਮ ਦਾ ਦੂਸਰਾ ਅਰਥਾਤ ਖਾਮੋਸ਼ ਦੇ ਵਿਰੁੱਧ ਇੱਕ ਭਵਿੱਖਬਾਣੀ:

ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ,

"ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?

ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?"

12 ਪਹਿਰੇਦਾਰਾ ਨੇ ਉੱਤਰ ਦਿੱਤਾ,

"ਸਵੇਰ ਆ ਰਹੀ ਹੈ, ਅਤੇ ਨਾਲੇ ਰਾਤ ਵੀ।

ਜੇ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਪੁੱਛੋ;

ਅਤੇ ਫਿਰ ਤੋਂ ਵਾਪਸ ਆਓ।"

ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ

13 ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ:

ਹੇ ਦਦਾਨੀਆਂ ਦੇ ਕਾਫ਼ਲੇ,

ਜਿਹੜੇ ਅਰਬ ਦੇ ਜੰਗਲਾਂ ਵਿੱਚ ਡੇਰੇ ਲਾਉਂਦੇ ਹੋ।

14 ਤੁਸੀਂ ਜਿਹੜੇ ਤੇਮਾ ਵਿੱਚ ਰਹਿੰਦੇ ਹੋ

ਪਿਆਸੇ ਲਈ ਪਾਣੀ ਲਿਆਓ;

ਭਗੌੜਿਆਂ ਲਈ ਭੋਜਨ ਲਿਆਓ।

15 ਉਹ ਤਲਵਾਰ ਤੋਂ,

ਖਿੱਚੀ ਹੋਈ ਤਲਵਾਰ ਤੋਂ,

ਝੁਕੇ ਹੋਏ ਧਨੁਸ਼ ਤੋਂ

ਅਤੇ ਲੜਾਈ ਦੀ ਗਰਮੀ ਤੋਂ ਭੱਜਦੇ ਹਨ।

16 ਯਾਹਵੇਹ ਮੈਨੂੰ ਇਹ ਆਖਦਾ ਹੈ, "ਇੱਕ ਸਾਲ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਸੇਵਕ ਇਸ ਨੂੰ ਗਿਣਦਾ ਹੈ, ਕੇਦਾਰ ਦੀ ਸਾਰੀ ਸ਼ਾਨ ਖਤਮ ਹੋ ਜਾਵੇਗੀ। 17 ਤੀਰ ਅੰਦਾਜ਼ਾਂ ਤੋਂ ਬਚਣ ਵਾਲੇ, ਕੇਦਾਰ ਦੇ ਯੋਧੇ ਥੋੜੇ ਹੋਣਗੇ।" ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਬੋਲਿਆ ਹੈ।

Estes versículos te tocaram? Ore agora!

+581 estão orando agora.

Junte-se à corrente de oração.