Publicidade

Isaías 61

ਯਾਹਵੇਹ ਦੀ ਕਿਰਪਾ ਦਾ ਸਾਲ

1 ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ,

ਕਿਉਂਕਿ ਯਾਹਵੇਹ ਨੇ ਮੈਨੂੰ ਮਸਹ ਕੀਤਾ ਹੈ,

ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ।

ਉਸ ਨੇ ਮੈਨੂੰ ਟੁੱਟੇ ਦਿਲਾਂ ਨੂੰ ਬੰਨ੍ਹਣ ਲਈ,

ਬੰਦੀਆਂ ਲਈ ਅਜ਼ਾਦੀ ਦਾ ਐਲਾਨ ਕਰਨ ਲਈ

ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁਟਕਾਰਾ ਪਾਉਣ ਲਈ ਭੇਜਿਆ ਹੈ,

2 ਯਾਹਵੇਹ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ।

ਅਤੇ ਸਾਡੇ ਪਰਮੇਸ਼ਵਰ ਦਾ ਬਦਲਾ ਲੈਣ ਦਾ ਦਿਨ,

ਸਾਰੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ,

3 ਅਤੇ ਸੀਯੋਨ ਵਿੱਚ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਇਹ ਕਰਾਂ,

ਉਹਨਾਂ ਨੂੰ ਸੁਆਹ ਦੀ ਬਜਾਏ ਸੁੰਦਰਤਾ ਦਾ ਮੁਕਟ,

ਸੋਗ ਦੇ ਥਾਂ

ਖੁਸ਼ੀ ਦਾ ਤੇਲ ਲਾਵਾਂ,

ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ

ਨਿਰਾਸ਼ ਆਤਮਾ ਦੇ ਥਾਂ,

ਉਸਤਤ ਦਾ ਕੱਪੜਾ,

ਉਹ ਧਰਮ ਦੇ ਬਲੂਤ ਕਹਾਉਣਗੇ,

ਯਾਹਵੇਹ ਦੇ ਲਾਏ ਹੋਏ ਸਦਾਉਣਗੇ,

ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।

4 ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ,

ਉਸ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ,

ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ,

ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ।

5 ਪਰਦੇਸੀ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇ।

ਪਰਦੇਸੀ ਤੁਹਾਡੇ ਖੇਤਾਂ ਅਤੇ ਅੰਗੂਰੀ ਬਾਗਾਂ ਵਿੱਚ ਕੰਮ ਕਰਨਗੇ।

6 ਅਤੇ ਤੁਸੀਂ ਯਾਹਵੇਹ ਦੇ ਜਾਜਕ ਕਹਾਓਗੇ,

ਤੁਸੀਂ ਸਾਡੇ ਪਰਮੇਸ਼ਵਰ ਦੇ ਸੇਵਕ ਕਹਾਓਗੇ।

ਤੁਸੀਂ ਕੌਮਾਂ ਦੀ ਦੌਲਤ ਨੂੰ ਖਾਓਗੇ,

ਅਤੇ ਤੁਸੀਂ ਉਨ੍ਹਾਂ ਦੇ ਧਨ ਉੱਤੇ ਸ਼ੇਖੀ ਮਾਰੋਗੇ।

7 ਤੁਹਾਡੀ ਸ਼ਰਮ ਦੇ ਬਦਲੇ

ਤੁਹਾਨੂੰ ਦੁੱਗਣਾ ਹਿੱਸਾ ਮਿਲੇਗਾ,

ਅਤੇ ਬਦਨਾਮੀ ਦੀ ਬਜਾਏ,

ਤੁਸੀਂ ਆਪਣੀ ਵਿਰਾਸਤ ਵਿੱਚ ਅਨੰਦ ਕਰੋਗੇ।

ਅਤੇ ਇਸ ਤਰ੍ਹਾਂ ਤੁਸੀਂ ਆਪਣੀ ਧਰਤੀ ਵਿੱਚ ਦੁੱਗਣੇ ਹਿੱਸੇ ਦੇ ਵਾਰਸ ਹੋਵੋਗੇ,

ਅਤੇ ਸਦੀਪਕ ਅਨੰਦ ਤੁਹਾਡੇ ਲਈ ਹੋਵੇਗਾ।

8 "ਕਿਉਂਕਿ ਮੈਂ, ਯਾਹਵੇਹ, ਇਨਸਾਫ ਨੂੰ ਪਿਆਰ ਕਰਦਾ ਹਾਂ;

ਮੈਨੂੰ ਲੁੱਟ ਅਤੇ ਗਲਤ ਕੰਮ ਤੋਂ ਨਫ਼ਰਤ ਹੈ।

ਆਪਣੀ ਵਫ਼ਾਦਾਰੀ ਵਿੱਚ ਮੈਂ ਆਪਣੇ ਲੋਕਾਂ ਨੂੰ ਇਨਾਮ ਦੇਵਾਂਗਾ,

ਅਤੇ ਉਨ੍ਹਾਂ ਨਾਲ ਇੱਕ ਸਦੀਵੀ ਨੇਮ ਬੰਨ੍ਹਾਂਗਾ।

9 ਉਨ੍ਹਾਂ ਦੇ ਉੱਤਰਾਧਿਕਾਰੀ ਕੌਮਾਂ ਵਿੱਚ ਜਾਣੇ ਜਾਣਗੇ,

ਅਤੇ ਉਨ੍ਹਾਂ ਦੀ ਸੰਤਾਨ ਲੋਕਾਂ ਵਿੱਚ।

ਉਹਨਾਂ ਦੇ ਸਾਰੇ ਵੇਖਣ ਵਾਲੇ ਜਾਣ ਲੈਣਗੇ

ਕਿ ਇਹ ਯਾਹਵੇਹ ਦੇ ਮੁਬਾਰਕ ਲੋਕ ਹਨ।"

10 ਮੈਂ ਯਾਹਵੇਹ ਵਿੱਚ ਬਹੁਤ ਪ੍ਰਸੰਨ ਹਾਂ;

ਮੇਰੀ ਜਾਨ ਮੇਰੇ ਪਰਮੇਸ਼ਵਰ ਵਿੱਚ ਅਨੰਦ ਹੁੰਦੀ ਹੈ।

ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਹਿਨਾਏ ਹਨ,

ਅਤੇ ਮੈਨੂੰ ਆਪਣੀ ਧਾਰਮਿਕਤਾ ਦੇ ਬਸਤਰ ਨਾਲ ਮੈਨੂੰ ਢੱਕਿਆ ਹੈ,

ਜਿਵੇਂ ਲਾੜਾ ਆਪਣੇ ਸਿਰ ਨੂੰ ਜਾਜਕ ਵਾਂਗ ਸਜਾਉਂਦਾ ਹੈ,

ਅਤੇ ਜਿਵੇਂ ਲਾੜੀ ਆਪਣੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਉਂਦੀ ਹੈ।

11 ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ,

ਅਤੇ ਬਾਗ਼ ਬੀਜਾਂ ਨੂੰ ਉਪਜਾਉਂਦਾ ਹੈ,

ਉਸੇ ਤਰ੍ਹਾਂ ਹੀ ਪ੍ਰਭੂ ਯਾਹਵੇਹ ਧਰਮ

ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-