Pular para o conteúdo
Publicidade

ਯਸ਼ਾਯਾਹ 20

ਮਿਸਰ ਅਤੇ ਕੂਸ਼ ਦੇ ਵਿਰੁੱਧ ਇੱਕ ਭਵਿੱਖਬਾਣੀ

1 ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਦੁਆਰਾ ਭੇਜੇ ਗਏ ਸਰਬ-ਉੱਚ ਸੈਨਾਪਤੀ ਨੇ ਅਸ਼ਦੋਦ ਵਿੱਚ ਆ ਕੇ ਹਮਲਾ ਕੀਤਾ ਅਤੇ ਉਸ ਉੱਤੇ ਕਬਜ਼ਾ ਕਰ ਲਿਆ, 2 ਉਸ ਸਮੇਂ ਯਾਹਵੇਹ ਆਮੋਸ ਦੇ ਪੁੱਤਰ ਯਸ਼ਾਯਾਹ ਰਾਹੀਂ ਬੋਲਿਆ। ਉਸ ਨੇ ਉਸ ਨੂੰ ਕਿਹਾ, "ਆਪਣੇ ਸਰੀਰ ਤੋਂ ਤੱਪੜ ਅਤੇ ਪੈਰਾਂ ਤੋਂ ਜੁੱਤੀ ਲਾਹ ਦੇ।" ਅਤੇ ਉਸਨੇ ਅਜਿਹਾ ਹੀ ਕੀਤਾ, ਉਹ ਅਧਨੰਗਾ ਹੋ ਕੇ ਅਤੇ ਨੰਗੇ ਪੈਰੀਂ ਘੁੰਮਿਆ।

3 ਤਦ ਯਾਹਵੇਹ ਨੇ ਆਖਿਆ, "ਜਿਵੇਂ ਮੇਰਾ ਦਾਸ ਯਸ਼ਾਯਾਹ ਤਿੰਨ ਸਾਲਾਂ ਤੋਂ ਬਿਨ੍ਹਾਂ ਬਸਤਰ ਅਤੇ ਨੰਗੇ ਪੈਰੀਂ ਫਿਰਦਾ ਰਿਹਾ, ਜਿਵੇਂ ਮਿਸਰ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਤੇ ਅਚੰਭਾ ਹੋਵੇ, 4 ਉਸੇ ਤਰ੍ਹਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ। 5 ਜਿਨ੍ਹਾਂ ਨੇ ਕੂਸ਼ ਉੱਤੇ ਭਰੋਸਾ ਰੱਖਿਆ ਅਤੇ ਮਿਸਰ ਉੱਤੇ ਘਮੰਡ ਕੀਤਾ ਉਹ ਘਬਰਾ ਜਾਣਗੇ ਅਤੇ ਸ਼ਰਮਿੰਦਾ ਹੋਣਗੇ। 6 ਉਸ ਦਿਨ ਇਸ ਪਾਰ ਦੇ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ‘ਜਦ ਸਾਡੀ ਆਸ ਦਾ ਇਹ ਹਾਲ ਹੈ, ਜਿਸ ਦੇ ਕੋਲ ਅਸੀਂ ਸਹਾਇਤਾ ਲਈ ਭੱਜੇ ਤਾਂ ਜੋ ਅੱਸ਼ੂਰ ਦੇ ਰਾਜੇ ਦੇ ਅੱਗੋਂ ਅਸੀਂ ਛੁਡਾਏ ਜਾਈਏ! ਤਾਂ ਹੁਣ ਅਸੀਂ ਕਿਵੇਂ ਬਚਾਂਗੇ?’ "

Estes versículos te tocaram? Ore agora!

+581 estão orando agora.

Junte-se à corrente de oração.