Pular para o conteúdo
Publicidade

ਯਸ਼ਾਯਾਹ 25

ਯਾਹਵੇਹ ਦੀ ਮਹਿਮਾ ਹੋਵੇ

1 ਯਾਹਵੇਹ, ਤੂੰ ਮੇਰਾ ਪਰਮੇਸ਼ਵਰ ਹੈ;

ਮੈਂ ਤੁਹਾਡੀ ਮਹਿਮਾ ਕਰਾਂਗਾ ਅਤੇ ਤੇਰੇ ਨਾਮ ਦੀ ਉਸਤਤ ਕਰਾਂਗਾ,

ਕਿਉਂ ਜੋ ਤੁਸੀਂ ਪੂਰੀ ਵਫ਼ਾਦਾਰੀ ਵਿੱਚ

ਅਚਰਜ ਕੰਮ ਕੀਤੇ ਹਨ,

ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!

2 ਤੂੰ ਸ਼ਹਿਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ,

ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ,

ਪਰਦੇਸੀਆਂ ਦਾ ਗੜ੍ਹ ਹੁਣ ਕੋਈ ਸ਼ਹਿਰ ਨਹੀਂ ਰਹੇਗਾ।

ਇਹ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ।

3 ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ।

ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।

4 ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ,

ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ,

ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆ

ਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ,

ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇ

ਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,

5 ਅਤੇ ਮਾਰੂਥਲ ਦੀ ਗਰਮੀ ਵਰਗੇ ਹਨ,

ਪਰ ਪ੍ਰਭੂ ਤੂੰ ਪਰਦੇਸੀਆਂ ਦੇ ਰੌਲੇ ਨੂੰ ਚੁੱਪ ਕਰਾਉਂਦਾ ਹੈ;

ਜਿਵੇਂ ਬੱਦਲ ਦੇ ਪਰਛਾਵੇਂ ਨਾਲ ਗਰਮੀ ਘੱਟ ਜਾਂਦੀ ਹੈ,

ਉਸੇ ਤਰ੍ਹਾਂ ਬੇਰਹਿਮ ਦਾ ਗੀਤ ਸ਼ਾਂਤ ਹੋ ਜਾਂਦਾ ਹੈ।

6 ਇਸ ਪਹਾੜ ਉੱਤੇ ਸਰਬਸ਼ਕਤੀਮਾਨ ਯਾਹਵੇਹ

ਸਾਰੇ ਲੋਕਾਂ ਲਈ ਇੱਕ ਅਮੀਰ ਭੋਜਨ ਦਾ ਤਿਉਹਾਰ ਤਿਆਰ ਕਰੇਗਾ,

ਪੁਰਾਣੀ ਦਾਖ਼ਰਸ ਦੀ ਦਾਅਵਤ

ਸਭ ਤੋਂ ਵਧੀਆ ਮੀਟ ਅਤੇ ਸਭ ਤੋਂ ਵਧੀਆ ਦਾਖ਼ਰਸ।

7 ਅਤੇ ਇਸ ਪਰਬਤ ਤੇ ਉਸ ਪੜਦੇ ਨੂੰ ਨਾਸ ਕਰੇਗਾ,

ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ,

ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।

8 ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ।

ਸਰਬਸ਼ਕਤੀਮਾਨ ਯਾਹਵੇਹ ਸਾਰੇ ਚਿਹਰਿਆਂ

ਤੋਂ ਹੰਝੂ ਪੂੰਝ ਦੇਵੇਗਾ;

ਉਹ ਆਪਣੇ ਲੋਕਾਂ ਦੀ ਬੇਇੱਜ਼ਤੀ।

ਧਰਤੀ ਉੱਤੋਂ ਦੂਰ ਕਰੇਗਾ।

ਯਾਹਵੇਹ ਦਾ ਵਾਕ ਹੈ।

9 ਉਸ ਦਿਨ ਉਹ ਆਖਣਗੇ,

"ਯਕੀਨਨ ਇਹ ਸਾਡਾ ਪਰਮੇਸ਼ਵਰ ਹੈ;

ਅਸੀਂ ਉਸ ਉੱਤੇ ਭਰੋਸਾ ਕੀਤਾ ਅਤੇ ਉਸ ਨੇ ਸਾਨੂੰ ਬਚਾਇਆ ਹੈ,

ਇਹ ਯਾਹਵੇਹ ਹੈ, ਅਸੀਂ ਉਸ ਵਿੱਚ ਭਰੋਸਾ ਕੀਤਾ ਹੈ;

ਆਓ ਅਸੀਂ ਉਸ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।"

10 ਯਾਹਵੇਹ ਦਾ ਹੱਥ ਇਸ ਪਹਾੜ ਉੱਤੇ ਟਿਕਿਆਂ ਰਹੇਗਾ,

ਪਰ ਮੋਆਬ ਆਪਣੀ ਧਰਤੀ ਵਿੱਚ ਮਿੱਧਿਆ ਜਾਵੇਗਾ

ਜਿਵੇਂ ਰੂੜੀ ਵਿੱਚ ਤੂੜੀ ਨੂੰ ਮਿੱਧਿਆ ਜਾਂਦਾ ਹੈ।

11 ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ,

ਜਿਵੇਂ ਤੈਰਾਕ ਆਪਣੇ ਹੱਥ ਤੈਰਨ ਲਈ ਮਾਰਦਾ ਹੈ,

ਪਰ ਉਹ ਉਸ ਦੇ ਘਮੰਡ ਨੂੰ,

ਉਸ ਦੇ ਹੱਥਾਂ ਦੀ ਚਲਾਕੀ ਸਮੇਤ ਨੀਵਾਂ ਕਰ ਦੇਵੇਗਾ।

12 ਉਹ ਤੁਹਾਡੀਆਂ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਨੂੰ ਢਾਹ ਦੇਵੇਗਾ

ਅਤੇ ਉਨ੍ਹਾਂ ਨੂੰ ਨੀਵਾਂ ਕਰ ਦੇਵੇਗਾ।

ਉਹ ਉਨ੍ਹਾਂ ਨੂੰ ਧਰਤੀ ਉੱਤੇ,

ਮਿੱਟੀ ਵਿੱਚ ਲੈ ਜਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.