Pular para o conteúdo
Publicidade

ਯਸ਼ਾਯਾਹ 27

ਇਸਰਾਏਲ ਦਾ ਛੁਟਕਾਰਾ

1 ਉਸ ਦਿਨ,

ਯਾਹਵੇਹ ਆਪਣੀ ਤਲਵਾਰ ਨਾਲ ਸਜ਼ਾ ਦੇਵੇਗਾ,

ਆਪਣੀ ਭਿਆਨਕ, ਵੱਡੀ ਅਤੇ ਤਾਕਤਵਰ ਤਲਵਾਰ ਨਾਲ,

ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ

ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ

ਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ।

2 ਉਸ ਦਿਨ,

"ਇੱਕ ਫਲਦਾਰ ਅੰਗੂਰੀ ਬਾਗ਼ ਲਈ ਮਿੱਠਾ ਗੀਤ ਗਾਇਓ!

3 ਮੈਂ, ਯਾਹਵੇਹ, ਇਸ ਦੀ ਨਿਗਰਾਨੀ ਕਰਦਾ ਹਾਂ;

ਮੈਂ ਇਸ ਨੂੰ ਲਗਾਤਾਰ ਪਾਣੀ ਦਿੰਦਾ ਹਾਂ।

ਮੈਂ ਦਿਨ ਰਾਤ ਇਸ ਦੀ ਰਾਖੀ ਕਰਦਾ ਹਾਂ

ਤਾਂ ਜੋ ਕੋਈ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ।

4 ਮੈਂ ਗੁੱਸੇ ਨਹੀਂ ਹਾਂ,

ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ!

ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ,

ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।

5 ਨਹੀਂ ਤਾਂ ਉਨ੍ਹਾਂ ਨੂੰ ਮੇਰੇ ਕੋਲ ਪਨਾਹ ਲਈ ਆਉਣ ਦਿਓ।

ਉਹ ਮੇਰੇ ਨਾਲ ਸੁਲ੍ਹਾ ਕਰਨ,

ਹਾਂ, ਉਹ ਮੇਰੇ ਨਾਲ ਸੁਲ੍ਹਾ ਕਰ ਲੈਣ।"

6 ਆਉਣ ਵਾਲੇ ਦਿਨਾਂ ਵਿੱਚ ਯਾਕੋਬ ਜੜ੍ਹ ਫੜ ਲਵੇਗਾ,

ਇਸਰਾਏਲ ਫੁੱਟੇਗਾ ਅਤੇ ਫੁੱਲੇਗਾ

ਅਤੇ ਸਾਰੇ ਸੰਸਾਰ ਨੂੰ ਫਲਾਂ ਨਾਲ ਭਰ ਦੇਵੇਗਾ।

7 ਕੀ ਯਾਹਵੇਹ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ?

ਕੀ ਉਹ ਮਾਰੀ ਗਈ ਹੈ

ਜਿਵੇਂ ਉਹ ਮਾਰੇ ਗਏ ਸਨ ਜਿਨ੍ਹਾਂ ਨੇ ਉਸ ਨੂੰ ਮਾਰਿਆ ਸੀ?

8 ਯੁੱਧ ਅਤੇ ਗ਼ੁਲਾਮੀ ਨਾਲ ਤੁਸੀਂ ਉਹ ਦੇ ਨਾਲ ਝਗੜਾ ਕਰਦੇ ਹੋ,

ਆਪਣੇ ਭਿਆਨਕ ਧਮਾਕੇ ਨਾਲ ਉਹ ਉਸ ਨੂੰ ਬਾਹਰ ਕੱਢਦਾ ਹੈ,

ਜਿਸ ਦਿਨ ਪੂਰਬੀ ਹਵਾ ਵਗਦੀ ਹੈ।

9 ਜਦੋਂ ਯਾਕੋਬ ਜਗਵੇਦੀਆਂ ਦੇ ਪੱਥਰਾਂ ਨੂੰ ਤੋੜ ਦੇਵੇਗਾ,

ਨਾ ਤਾਂ ਕੋਈ ਅਸ਼ੇਰਾਹ ਅਤੇ ਨਾ ਹੀ ਕੋਈ ਧੂਪ ਜਗਵੇਦੀ ਖੜੀ ਰਹੇਗੀ

ਤਦ ਯਾਕੋਬ ਦਾ ਪਾਪ ਮਾਫ਼ ਕੀਤਾ ਜਾਵੇਗਾ,

ਅਤੇ ਇਹ ਉਸਦੇ ਪਾਪਾਂ ਦਾ ਪ੍ਰਾਸਚਿਤ ਹੋਵੇਗਾ।

10 ਗੜ੍ਹ ਵਾਲਾ ਸ਼ਹਿਰ ਵਿਰਾਨ ਖੜ੍ਹਾ ਹੈ,

ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ;

ਉੱਥੇ ਵੱਛੇ ਚਰਨਗੇ,

ਉੱਥੇ ਉਹ ਬੈਠਣਗੇ।

ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।

11 ਜਦੋਂ ਉਹ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ, ਤਾਂ ਉਹ ਟੁੱਟ ਜਾਂਦੀਆਂ ਹਨ

ਅਤੇ ਔਰਤਾਂ ਆਣ ਕੇ ਉਨ੍ਹਾਂ ਨੂੰ ਅੱਗ ਲਾਉਂਦੀਆਂ ਹਨ।

ਕਿਉਂ ਜੋ ਇਹ ਸਮਝ ਤੋਂ ਰਹਿਤ ਲੋਕ ਹਨ।

ਇਸ ਲਈ ਉਹਨਾਂ ਦੇ ਸਿਰਜਣਹਾਰ ਨੂੰ ਉਹਨਾਂ ਉੱਤੇ ਕੋਈ ਰਹਿਮ ਨਹੀਂ ਹੈ,

ਅਤੇ ਉਹਨਾਂ ਦਾ ਸਿਰਜਣਹਾਰ ਉਹਨਾਂ ਉੱਤੇ ਕੋਈ ਮਿਹਰ ਨਹੀਂ ਕਰਦਾ।

12 ਉਸ ਦਿਨ ਯਾਹਵੇਹ ਫ਼ਰਾਤ ਦੇ ਵਗਦੇ ਦਰਿਆ ਤੋਂ ਮਿਸਰ ਦੀ ਵਾੜੀ ਤੱਕ ਝਾੜ ਦੇਵੇਗਾ ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ। 13 ਅਤੇ ਉਸ ਦਿਨ ਇੱਕ ਵੱਡੀ ਤੁਰ੍ਹੀ ਵਜਾਈ ਜਾਵੇਗੀ। ਉਹ ਜਿਹੜੇ ਅੱਸ਼ੂਰ ਵਿੱਚ ਨਾਸ਼ ਹੋ ਗਏ ਸਨ ਅਤੇ ਜਿਹੜੇ ਮਿਸਰ ਵਿੱਚ ਗ਼ੁਲਾਮ ਸਨ, ਉਹ ਆਉਣਗੇ ਅਤੇ ਯੇਰੂਸ਼ਲੇਮ ਵਿੱਚ ਪਵਿੱਤਰ ਪਹਾੜ ਉੱਤੇ ਯਾਹਵੇਹ ਦੀ ਉਪਾਸਨਾ ਕਰਨਗੇ।

Estes versículos te tocaram? Ore agora!

+581 estão orando agora.

Junte-se à corrente de oração.