Pular para o conteúdo
Publicidade

ਯਸ਼ਾਯਾਹ 34

ਕੌਮਾਂ ਦੇ ਵਿਰੁੱਧ ਨਿਆਂ

1 ਹੇ ਕੌਮੋ, ਨੇੜੇ ਆਓ ਅਤੇ ਸੁਣੋ।

ਹੇ ਲੋਕੋ, ਧਿਆਨ ਦਿਓ!

ਧਰਤੀ ਅਤੇ ਸਭ ਕੁਝ ਜੋ ਉਸ ਵਿੱਚ ਹੈ,

ਸੰਸਾਰ ਅਤੇ ਜੋ ਕੁਝ ਇਸ ਵਿੱਚੋਂ ਨਿਕਲਦਾ ਹੈ, ਸੋ ਸੁਣੇ!

2 ਯਾਹਵੇਹ ਤਾਂ ਸਾਰੀਆਂ ਕੌਮਾਂ ਨਾਲ ਕ੍ਰੋਧਵਾਨ ਹੋਇਆ ਹੈ;

ਉਹ ਦਾ ਕ੍ਰੋਧ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਉੱਤੇ ਹੈ।

ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ,

ਉਹ ਉਨ੍ਹਾਂ ਨੂੰ ਵੱਢਣ ਲਈ ਸੌਂਪ ਦੇਵੇਗਾ।

3 ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟ ਦਿੱਤੇ ਜਾਣਗੇ,

ਉਨ੍ਹਾਂ ਦੀਆਂ ਲਾਸ਼ਾਂ ਤੋਂ ਬਦਬੂ ਆਵੇਗੀ।

ਪਹਾੜ ਉਨ੍ਹਾਂ ਦੇ ਲਹੂ ਨਾਲ ਭਿੱਜ ਜਾਣਗੇ।

4 ਅਕਾਸ਼ ਦੇ ਸਾਰੇ ਤਾਰੇ ਖਤਮ ਹੋ ਜਾਣਗੇ

ਅਤੇ ਅਕਾਸ਼ ਇੱਕ ਪੱਤਰੀ ਵਾਂਗ ਲਪੇਟਿਆ ਜਾਵੇਗਾ;

ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ,

ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜੀਰ ਤੋਂ ਝੜ ਜਾਂਦੇ ਹਨ।

5 ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ।

ਵੇਖੋ, ਉਹ ਅਦੋਮ ਉੱਤੇ ਨਿਆਂ ਵਿੱਚ ਉਤਰਦਾ ਹੈ,

ਜਿਨ੍ਹਾਂ ਲੋਕਾਂ ਨੂੰ ਮੈਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

6 ਯਾਹਵੇਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ,

ਉਹ ਚਰਬੀ ਨਾਲ ਢੱਕੀ ਹੋਈ ਹੈ।

ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ,

ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ।

ਕਿਉਂ ਜੋ ਯਾਹਵੇਹ ਲਈ ਬੋਸਰਾਹ ਵਿੱਚ ਬਲੀ,

ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ

7 ਅਤੇ ਜੰਗਲੀ ਬਲਦ ਉਨ੍ਹਾਂ ਦੇ ਨਾਲ ਡਿੱਗ ਪੈਣਗੇ,

ਵੱਛੇ ਅਤੇ ਵੱਡੇ ਬਲਦ।

ਉਨ੍ਹਾਂ ਦੀ ਧਰਤੀ ਲਹੂ ਨਾਲ ਭਿੱਜ ਜਾਵੇਗੀ,

ਅਤੇ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।

8 ਕਿਉਂਕਿ ਯਾਹਵੇਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ,

ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।

9 ਅਦੋਮ ਦੀਆਂ ਨਦੀਆਂ ਟੋਏ ਵਿੱਚ ਬਦਲ ਜਾਣਗੀਆਂ,

ਉਸਦੀ ਧੂੜ ਬਲਦੀ ਗੰਧਕ ਵਿੱਚ ਬਦਲ ਜਾਵੇਗੀ।

ਉਸਦੀ ਧਰਤੀ ਬਲਦਾ ਮੈਦਾਨ ਬਣ ਜਾਵੇਗੀ!

10 ਉਹ ਰਾਤ ਜਾਂ ਦਿਨ ਨਾ ਬੁਝੇਗਾ।

ਇਸਦਾ ਧੂੰਆਂ ਸਦਾ ਲਈ ਉੱਠਦਾ ਰਹੇਗਾ।

ਪੀੜ੍ਹੀਓ ਪੀੜ੍ਹੀ ਉਹ ਵਿਰਾਨ ਪਿਆ ਰਹੇਗਾ।

ਕੋਈ ਵੀ ਇਸ ਵਿੱਚੋਂ ਦੁਬਾਰਾ ਨਹੀਂ ਲੰਘੇਗਾ।

11 ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ,

ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ।

ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ,

ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।

12 ਉਸ ਦੇ ਸਰਦਾਰਾਂ ਕੋਲ ਰਾਜ ਕਹਾਉਣ ਲਈ ਕੁਝ ਵੀ ਨਹੀਂ ਹੋਵੇਗਾ,

ਉਸ ਦੇ ਸਾਰੇ ਸਰਦਾਰ ਅਲੋਪ ਹੋ ਜਾਣਗੇ।

13 ਕੰਡੇ ਉਹ ਦੇ ਮਹਿਲ ਵਿੱਚ ਉੱਗਣਗੇ,

ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ।

ਉਹ ਗਿੱਦੜਾਂ ਦਾ ਵਸੇਬਾ

ਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।

14 ਉਜਾੜ ਦੇ ਜੀਵ ਗਿੱਦੜਾਂ ਨਾਲ ਮਿਲਣਗੇ,

ਅਤੇ ਜੰਗਲੀ ਬੱਕਰੀਆਂ ਇੱਕ-ਦੂਜੇ ਨੂੰ ਭਜਾਉਣਗੀਆਂ।

ਉੱਥੇ ਰਾਤ ਦੇ ਜੀਵ ਵੀ ਲੇਟਣਗੇ

ਅਤੇ ਆਪਣੇ ਲਈ ਆਰਾਮ ਦੇ ਸਥਾਨ ਲੱਭ ਲੈਣਗੇ।

15 ਮਾਦਾ ਉੱਲੂ ਉੱਥੇ ਆਲ੍ਹਣਾ ਪਾਵੇਗੀ ਅਤੇ ਆਂਡੇ ਦੇਵੇਗੀ,

ਉਹ ਉਨ੍ਹਾਂ ਤੋਂ ਬਚੇਗੀ, ਅਤੇ ਆਪਣੇ ਖੰਭਾਂ ਦੀ ਛਾਂ ਹੇਠ ਆਪਣੇ ਬੱਚਿਆਂ ਦੀ ਦੇਖਭਾਲ ਕਰੇਗੀ।

ਉੱਥੇ ਇੱਲਾਂ ਵੀ ਇਕੱਠੇ ਹੋਣਗੀਆਂ,

ਹਰ ਇੱਕ ਆਪਣੇ ਸਾਥੀ ਨਾਲ।

16 ਯਾਹਵੇਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ

ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ

ਕਿਸੇ ਨੂੰ ਵੀ ਉਸਦੇ ਸਾਥੀ ਦੀ ਕਮੀ ਨਹੀਂ ਹੋਵੇਗੀ।

ਕਿਉਂ ਜੋ ਉਹ ਦੇ ਮੂੰਹ ਨੇ ਹੁਕਮ ਦਿੱਤਾ ਹੈ,

ਅਤੇ ਉਹ ਦਾ ਆਤਮਾ ਉਨ੍ਹਾਂ ਨੂੰ ਇਕੱਠੇ ਕਰੇਗਾ।

17 ਉਹ ਉਨ੍ਹਾਂ ਦੇ ਹਿੱਸੇ ਵੰਡਦਾ ਹੈ;

ਉਸਦਾ ਹੱਥ ਉਹਨਾਂ ਨੂੰ ਮਾਪ ਨਾਲ ਵੰਡਦਾ ਹੈ।

ਉਹ ਸਦਾ ਲਈ ਇਸ ਦੇ ਮਾਲਕ ਹੋਣਗੇ

ਅਤੇ ਪੀੜ੍ਹੀ ਦਰ ਪੀੜ੍ਹੀ ਉੱਥੇ ਵੱਸਣਗੇ।

Estes versículos te tocaram? Ore agora!

+581 estão orando agora.

Junte-se à corrente de oração.