Publicidade

Isaías 63

ਬਦਲਾ ਲੈਣ ਅਤੇ ਛੁਟਕਾਰਾ ਪਾਉਣ ਦਾ ਪਰਮੇਸ਼ਵਰ ਦਾ ਦਿਨ

1 ਇਹ ਕੌਣ ਹੈ ਜੋ ਅਦੋਮ ਦੇ ਦੇਸ ਤੋਂ,

ਬੋਸਰਾਹ ਨਗਰ ਤੋਂ, ਲਾਲ ਰੰਗ ਦੇ ਕੱਪੜੇ ਪਾ ਕੇ ਤੁਰਿਆਂ ਆਉਂਦਾ ਹੈ।

ਇਹ ਕੌਣ ਹੈ, ਜੋ ਪਰਤਾਪ ਦਾ ਲਿਬਾਸ ਪਹਿਨਿਆ ਹੋਇਆ ਹੈ,

ਆਪਣੀ ਤਾਕਤ ਦੀ ਮਹਾਨਤਾ ਵਿੱਚ ਅੱਗੇ ਵਧਦਾ ਹੈ?

"ਇਹ ਮੈਂ ਹਾਂ, ਜਿੱਤ ਦਾ ਐਲਾਨ ਕਰਦਾ ਹਾਂ,

ਬਚਾਉਣ ਲਈ ਸ਼ਕਤੀਸ਼ਾਲੀ ਹਾਂ।"

2 ਤੇਰੇ ਕੱਪੜੇ ਲਾਲ ਕਿਉਂ ਹਨ?

ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?

3 "ਮੈਂ ਇਕੱਲੇ ਹੀ ਦਾਖ ਦੇ ਹੋਂਦ ਵਿੱਚ ਲਤਾੜਿਆ,

ਕੌਮਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ।

ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ,

ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਮਿੱਧਿਆ।

ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ,

ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ।

4 ਇਹ ਮੇਰੇ ਲਈ ਬਦਲਾ ਲੈਣ ਦਾ ਦਿਨ ਸੀ;

ਮੇਰੇ ਲਈ ਛੁਡਾਉਣ ਦਾ ਸਾਲ ਆ ਗਿਆ ਸੀ।

5 ਮੈਂ ਵੇਖਿਆ, ਪਰ ਮਦਦ ਕਰਨ ਵਾਲਾ ਕੋਈ ਨਹੀਂ ਸੀ,

ਮੈਂ ਘਬਰਾ ਗਿਆ ਕਿ ਕਿਸੇ ਨੇ ਸਹਾਰਾ ਨਹੀਂ ਦਿੱਤਾ।

ਇਸ ਲਈ ਮੇਰੀ ਆਪਣੀ ਬਾਂਹ ਨੇ ਮੇਰੇ ਲਈ ਮੁਕਤੀ ਪ੍ਰਾਪਤ ਕੀਤੀ,

ਅਤੇ ਮੇਰੇ ਆਪਣੇ ਕ੍ਰੋਧ ਨੇ ਮੈਨੂੰ ਸੰਭਾਲਿਆ।

6 ਮੈਂ ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਲਤਾੜਿਆ,

ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਨੂੰ ਮਤਵਾਲੇ ਕਰ ਦਿੱਤਾ,

ਅਤੇ ਉਨ੍ਹਾਂ ਦਾ ਲਹੂ ਜ਼ਮੀਨ ਉੱਤੇ ਡੋਲ੍ਹ ਦਿੱਤਾ।"

ਉਸਤਤ ਅਤੇ ਪ੍ਰਾਰਥਨਾ

7 ਮੈਂ ਯਾਹਵੇਹ ਦੀਆਂ ਮਿਹਰਬਾਨੀਆਂ ਬਾਰੇ ਦੱਸਾਂਗਾ,

ਉਨ੍ਹਾਂ ਕੰਮਾਂ ਬਾਰੇ ਦੱਸਾਂਗਾ ਜਿਨ੍ਹਾਂ ਲਈ ਉਸ ਦੀ ਉਸਤਤ ਕੀਤੀ ਜਾਣੀ ਹੈ,

ਸਭ ਦੇ ਅਨੁਸਾਰ ਯਾਹਵੇਹ ਸਾਡੇ ਲਈ ਕੀਤਾ,

ਹਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ

ਉਸਨੇ ਇਸਰਾਏਲ ਲਈ ਕੀਤੀਆਂ ਹਨ,

ਉਸਦੀ ਦਇਆ ਅਤੇ ਬਹੁਤ ਸਾਰੀਆਂ ਦਿਆਲਤਾਵਾਂ ਦੇ ਅਨੁਸਾਰ।

8 ਉਸ ਨੇ ਕਿਹਾ, "ਯਕੀਨਨ ਉਹ ਮੇਰੇ ਲੋਕ ਹਨ,

ਬੱਚੇ ਜੋ ਮੇਰੇ ਨਾਲ ਸੱਚੇ ਹੋਣਗੇ।"

ਅਤੇ ਇਸ ਤਰ੍ਹਾਂ ਉਹ ਉਹਨਾਂ ਦਾ ਮੁਕਤੀਦਾਤਾ ਬਣ ਗਿਆ।

9 ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਵੀ ਦੁਖੀ ਹੋਇਆਂ,

ਅਤੇ ਉਸ ਦੇ ਮੌਜੂਦਗੀ ਦੇ ਦੂਤ ਨੇ ਉਨ੍ਹਾਂ ਨੂੰ ਬਚਾਇਆ।

ਆਪਣੇ ਪਿਆਰ ਅਤੇ ਉਸਦੀ ਕਿਰਪਾ ਨਾਲ ਉਸਨੇ ਉਨ੍ਹਾਂ ਨੂੰ ਬਚਾਇਆ; ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਕੇ ਰੱਖਿਆ।

10 ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ।

ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ,

ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।

11 ਤਦ ਉਹ ਦੇ ਲੋਕਾਂ ਨੇ ਪੁਰਾਣੇ ਦਿਨਾਂ ਨੂੰ ਚੇਤੇ ਕੀਤਾ,

ਮੋਸ਼ੇਹ ਅਤੇ ਉਸ ਦੀ ਪਰਜਾ ਦੇ ਦਿਨ,

ਉਹ ਕਿੱਥੇ ਹੈ ਜੋ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹੇ ਨਾਲ ਸਮੁੰਦਰ ਵਿੱਚੋਂ ਦੀ ਲੰਘਾਇਆ?

ਆਪਣੇ ਇੱਜੜ ਦੇ ਚਰਵਾਹੇ ਨਾਲ?

ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਨ੍ਹਾਂ ਵਿੱਚ ਰੱਖਿਆ,

12 ਜਿਸ ਨੇ ਆਪਣੀ ਸ਼ਕਤੀ ਦੀ ਸ਼ਾਨਦਾਰ ਬਾਂਹ ਨੂੰ

ਮੋਸ਼ੇਹ ਦੇ ਸੱਜੇ ਪਾਸੇ ਹੋਣ ਲਈ ਭੇਜਿਆ,

ਜਿਸ ਨੇ ਪਾਣੀਆਂ ਨੂੰ ਉਨ੍ਹਾਂ ਦੇ ਅੱਗੇ ਵੰਡਿਆ,

ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?

13 ਕਿਸ ਨੇ ਉਨ੍ਹਾਂ ਦੀ ਡੂੰਘਾਈ ਵਿੱਚ ਅਗਵਾਈ ਕੀਤੀ?

ਖੁੱਲ੍ਹੇ ਦੇਸ ਵਿੱਚ ਘੋੜੇ ਵਾਂਗ,

ਉਨ੍ਹਾਂ ਨੇ ਠੋਕਰ ਨਾ ਖਾਧੀ।

14 ਉਨ੍ਹਾਂ ਪਸ਼ੂਆਂ ਵਾਂਗ ਜੋ ਮੈਦਾਨ ਵਿੱਚ ਜਾਂਦੇ ਹਨ,

ਉਨ੍ਹਾਂ ਨੂੰ ਯਾਹਵੇਹ ਦੇ ਆਤਮਾ ਦੁਆਰਾ ਅਰਾਮ ਦਿੱਤਾ ਗਿਆ ਸੀ।

ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ,

ਆਪਣੇ ਲਈ ਇੱਕ ਸ਼ਾਨਦਾਰ ਨਾਮ ਬਣਾਉਣ ਲਈ।

15 ਸਵਰਗ ਤੋਂ ਹੇਠਾਂ ਤੱਕ ਕੇ ਵੇਖੋ,

ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ,

ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ?

ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।

16 ਪਰ ਤੂੰ ਸਾਡਾ ਪਿਤਾ ਹੈ,

ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ

ਜਾਂ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ ਹੈ;

ਪਰ ਤੂੰ ਯਾਹਵੇਹ ਸਾਡਾ ਪਿਤਾ ਹੈ,

ਪੁਰਾਣੇ ਸਮੇਂ ਤੋਂ ਸਾਡਾ ਛੁਡਾਉਣ ਵਾਲਾ ਤੇਰਾ ਨਾਮ ਹੈ।

17 ਹੇ ਯਾਹਵੇਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਭਟਣ ਦਿੱਤਾ,

ਅਤੇ ਸਾਡੇ ਦਿਲਾਂ ਨੂੰ ਕਠੋਰ ਕਿਉਂ ਕਰਦਾ ਹੈ ਤਾਂ ਜੋ ਅਸੀਂ ਤੇਰਾ ਸਤਿਕਾਰ ਨਾ ਕਰੀਏ?

ਆਪਣੇ ਸੇਵਕਾਂ ਦੀ ਖ਼ਾਤਰ

ਅਤੇ ਆਪਣੀ ਵਿਰਾਸਤ ਦੇ ਖਾਤਰ ਵਾਪਸ ਮੁੜ।

18 ਥੋੜ੍ਹੇ ਚਿਰ ਲਈ ਤੁਹਾਡੇ ਲੋਕਾਂ ਨੇ ਤੁਹਾਡੇ ਪਵਿੱਤਰ ਸਥਾਨ ਉੱਤੇ ਕਬਜ਼ਾ ਕਰ ਲਿਆ,

ਪਰ ਹੁਣ ਸਾਡੇ ਵੈਰੀਆਂ ਨੇ ਤੁਹਾਡੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।

19 ਅਸੀਂ ਪੁਰਾਣੇ ਸਮੇਂ ਤੋਂ ਤੁਹਾਡੇ ਹਾਂ;

ਪਰ ਤੁਸੀਂ ਉਨ੍ਹਾਂ ਉੱਤੇ ਰਾਜ ਨਹੀਂ ਕੀਤਾ,

ਉਹ ਤੁਹਾਡੇ ਨਾਮ ਨਾਲ ਨਹੀਂ ਬੁਲਾਏ ਗਏ ਹਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-