Pular para o conteúdo
Publicidade

ਯਸ਼ਾਯਾਹ 50

ਇਸਰਾਏਲ ਦਾ ਪਾਪ ਅਤੇ ਦਾਸ ਦੀ ਆਗਿਆਕਾਰੀ

1 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਤੇਰੀ ਮਾਤਾ ਦਾ ਤਲਾਕ ਦਾ ਪੱਤਰ ਕਿੱਥੇ ਹੈ,

ਜਿਸ ਨਾਲ ਮੈਂ ਉਸਨੂੰ ਭੇਜਿਆ ਸੀ?

ਜਾਂ ਮੈਂ ਤੈਨੂੰ ਆਪਣੇ ਕਿਸ ਲੈਣਦਾਰ ਨੂੰ ਵੇਚ ਦਿੱਤਾ?

ਤੁਹਾਡੇ ਪਾਪਾਂ ਦੇ ਕਾਰਨ ਤੁਸੀਂ ਵੇਚੇ ਗਏ ਹੋ;

ਤੇਰੇ ਅਪਰਾਧਾਂ ਦੇ ਕਾਰਨ ਤੇਰੀ ਮਾਤਾ ਨੂੰ ਭੇਜ ਦਿੱਤਾ ਗਿਆ।

2 ਜਦੋਂ ਮੈਂ ਆਇਆ ਤਾਂ ਉੱਥੇ ਕੋਈ ਮਨੁੱਖ ਕਿਉਂ ਨਹੀਂ ਸੀ?

ਜਦੋਂ ਮੈਂ ਪੁਕਾਰਿਆ, ਤਾਂ ਕੋਈ ਉੱਤਰ ਦੇਣ ਵਾਲਾ ਕਿਉਂ ਨਹੀਂ ਸੀ?

ਕੀ ਮੇਰੀ ਬਾਂਹ ਤੁਹਾਨੂੰ ਛੁਡਾਉਣ ਲਈ ਬਹੁਤ ਛੋਟੀ ਸੀ?

ਕੀ ਮੈਂ ਤੁਹਾਨੂੰ ਛੁਡਾਉਣ ਦੀ ਤਾਕਤ ਨਹੀਂ ਰੱਖਦਾ?

ਮੈਂ ਸਿਰਫ ਝਿੜਕ ਨਾਲ ਸਮੁੰਦਰ ਨੂੰ ਸੁੱਕਾ ਦਿੰਦਾ ਹਾਂ,

ਮੈਂ ਨਦੀਆਂ ਨੂੰ ਮਾਰੂਥਲ ਵਿੱਚ ਬਦਲ ਦਿੰਦਾ ਹਾਂ।

ਉਨ੍ਹਾਂ ਦੀਆਂ ਮੱਛੀਆਂ ਪਾਣੀ ਦੀ ਘਾਟ ਕਾਰਨ ਸੜ ਜਾਂਦੀਆਂ ਹਨ

ਅਤੇ ਪਿਆਸ ਨਾਲ ਮਰ ਜਾਂਦੀਆਂ ਹਨ।

3 ਮੈਂ ਅਕਾਸ਼ ਨੂੰ ਜਾਣੋ ਸੋਗ ਦਾ ਕਾਲਾ ਕੱਪੜਾ ਪਹਿਨਾਉਂਦਾ ਹਾਂ,

ਅਤੇ ਤੱਪੜ ਉਹਨਾਂ ਦਾ ਓੜ੍ਹਨਾ ਬਣਾ ਦਿੰਦਾ ਹਾਂ।"

4 ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਇੱਕ ਚੰਗੀ ਸਿੱਖਿਆ ਦੇਣ ਵਾਲੀ ਜੀਭ ਦਿੱਤੀ ਹੈ,

ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ।

ਉਹ ਮੈਨੂੰ ਸਵੇਰੇ-ਸਵੇਰੇ ਜਗਾਉਂਦਾ ਹੈ,

ਮੇਰੇ ਕੰਨਾਂ ਨੂੰ ਸੁਣਨ ਲਈ ਖੋਲ੍ਹਦਾ ਹੈ ਜਿਵੇਂ ਮੈਨੂੰ ਸਿਖਾਇਆ ਗਿਆ ਹੋਵੇ।

5 ਸਰਬਸ਼ਕਤੀਮਾਨ ਯਾਹਵੇਹ ਨੇ ਮੇਰੇ ਕੰਨ ਖੋਲ੍ਹ ਦਿੱਤੇ ਹਨ;

ਮੈਂ ਬਾਗੀ ਨਹੀਂ ਹੋਇਆ,

ਮੈਂ ਮੂੰਹ ਨਹੀਂ ਮੋੜਿਆ।

6 ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ,

ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ,

ਮੈਂ ਆਪਣਾ ਮੂੰਹ ਸ਼ਰਮਿੰਦਗੀ

ਅਤੇ ਥੁੱਕ ਤੋਂ ਨਾ ਲੁਕਾਇਆ।

7 ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਮੇਰੀ ਸਹਾਇਤਾ ਕਰਦਾ ਹੈ,

ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

ਇਸ ਲਈ ਮੈਂ ਆਪਣਾ ਚਿਹਰਾ ਚਕਮਕ ਵਾਂਗ ਰੱਖਿਆ ਹੈ,

ਅਤੇ ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

8 ਉਹ ਜਿਹੜਾ ਮੈਨੂੰ ਧਰਮੀ ਠਹਿਰਾਉਣ ਵਾਲਾ ਮੇਰੇ ਨੇੜੇ ਹੈ।

ਫਿਰ ਮੇਰੇ ਉੱਤੇ ਦੋਸ਼ ਕੌਣ ਲਾਵੇਗਾ?

ਆਓ ਇੱਕ-ਦੂਜੇ ਦਾ ਸਾਹਮਣਾ ਕਰੀਏ!

ਮੇਰਾ ਦੋਸ਼ੀ ਕੌਣ ਹੈ?

ਉਸਨੂੰ ਮੇਰਾ ਸਾਮ੍ਹਣਾ ਕਰਨ ਦਿਓ!

9 ਇਹ ਸਰਬਸ਼ਕਤੀਮਾਨ ਯਾਹਵੇਹ ਹੈ ਜੋ ਮੇਰੀ ਮਦਦ ਕਰਦਾ ਹੈ।

ਕੌਣ ਮੈਨੂੰ ਦੋਸ਼ੀ ਠਹਿਰਾਵੇਗਾ?

ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ;

ਕੀੜੇ ਉਨ੍ਹਾਂ ਨੂੰ ਖਾ ਜਾਣਗੇ।

10 ਤੁਹਾਡੇ ਵਿੱਚੋਂ ਕੌਣ ਯਾਹਵੇਹ ਤੋਂ ਡਰਦਾ ਹੈ ਅਤੇ ਉਸਦੇ ਸੇਵਕ ਦੇ ਬਚਨ ਨੂੰ ਮੰਨਦਾ ਹੈ?

ਉਹ ਜਿਹੜਾ ਹਨੇਰੇ ਵਿੱਚ ਚੱਲਦਾ ਹੈ,

ਜਿਸ ਕੋਲ ਕੋਈ ਰੋਸ਼ਨੀ ਨਹੀਂ ਹੈ,

ਯਾਹਵੇਹ ਦੇ ਨਾਮ ਵਿੱਚ ਭਰੋਸਾ ਰੱਖਣ ਅਤੇ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ।

11 ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ,

ਜਿਹੜੇ ਆਪਣੇ ਕੋਲ ਮਸ਼ਾਲਾਂ ਜਗਾਈ ਰੱਖਦੇ ਹੋ,

ਤੁਸੀਂ ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਹੀ ਜਗਦੀਆਂ ਮਸ਼ਾਲਾਂ ਦੇ ਵਿਚਕਾਰ ਤੁਰੋ ਫਿਰੋ!

ਮੇਰੇ ਹੱਥੋਂ ਤੁਹਾਡੇ ਲਈ ਇਹ ਫਲ ਹੋਵੇਗਾ, ਤੁਸੀਂ ਤਕਲੀਫ਼ ਵਿੱਚ ਪਏ ਰਹੋਗੇ।

Estes versículos te tocaram? Ore agora!

+581 estão orando agora.

Junte-se à corrente de oração.