Pular para o conteúdo
Publicidade

ਯਸ਼ਾਯਾਹ 4

1 ਉਸ ਦਿਨ ਸੱਤ ਔਰਤਾਂ

ਇੱਕ ਆਦਮੀ ਨੂੰ ਫੜਨਗੀਆਂ

ਅਤੇ ਆਖਣਗੀਆਂ, "ਅਸੀਂ ਆਪਣਾ ਭੋਜਨ ਖਾਵਾਂਗੀਆਂ ਅਤੇ ਆਪਣੇ ਕੱਪੜੇ ਪਾਵਾਂਗੀਆਂ।

ਸਾਨੂੰ ਸਿਰਫ ਤੇਰੇ ਨਾਮ ਨਾਲ ਬੁਲਾਉਣ ਦਿਓ।

ਸਾਡੀ ਅਣ-ਵਿਆਹੀਆਂ ਦੀ ਸ਼ਰਮਿੰਦਗੀ ਦੂਰ ਕਰ!"

ਯਾਹਵੇਹ ਦੀ ਸ਼ਾਖਾ

2 ਉਸ ਦਿਨ ਯਾਹਵੇਹ ਦੀ ਸ਼ਾਖ ਸੁੰਦਰ ਅਤੇ ਸ਼ਾਨਦਾਰ ਹੋਵੇਗੀ, ਅਤੇ ਧਰਤੀ ਦਾ ਫਲ ਇਸਰਾਏਲ ਵਿੱਚ ਬਚੇ ਹੋਇਆਂ ਲਈ ਮਾਣ ਅਤੇ ਸ਼ਾਨ ਹੋਵੇਗਾ। 3 ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯੇਰੂਸ਼ਲੇਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ, ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ। 4 ਯਾਹਵੇਹ ਸੀਯੋਨ ਦੀਆਂ ਔਰਤਾਂ ਦੀ ਗੰਦਗੀ ਨੂੰ ਧੋ ਦੇਵੇਗਾ। ਉਹ ਯੇਰੂਸ਼ਲੇਮ ਤੋਂ ਖੂਨ ਦੇ ਧੱਬਿਆਂ ਨੂੰ ਨਿਆਂ ਦੀ ਆਤਮਾ ਅਤੇ ਅੱਗ ਦੀ ਆਤਮਾ ਨਾਲ ਸਾਫ਼ ਕਰੇਗਾ। 5 ਤਾਂ ਯਾਹਵੇਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ। 6 ਇਹ ਦਿਨ ਦੀ ਗਰਮੀ ਤੋਂ ਇੱਕ ਪਨਾਹ ਅਤੇ ਛਾਂ ਅਤੇ ਤੂਫਾਨ ਅਤੇ ਮੀਂਹ ਤੋਂ ਇੱਕ ਪਨਾਹ ਅਤੇ ਛੁਪਣ ਦਾ ਸਥਾਨ ਹੋਵੇਗਾ।

Estes versículos te tocaram? Ore agora!

+581 estão orando agora.

Junte-se à corrente de oração.