Pular para o conteúdo
Publicidade

ਯਸ਼ਾਯਾਹ 62

ਸੀਯੋਨ ਦਾ ਨਵਾਂ ਨਾਮ

1 ਸੀਯੋਨ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ,

ਯੇਰੂਸ਼ਲੇਮ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ,

ਜਦ ਤੱਕ ਉਸ ਦਾ ਨਿਆਂ ਸਵੇਰ ਵਾਂਗ ਚਮਕਦਾ ਹੈ,

ਉਹ ਦੀ ਮੁਕਤੀ ਬਲਦੀ ਮਸ਼ਾਲ ਵਾਂਗੂੰ।

2 ਕੌਮਾਂ ਤੇਰੀ ਨਿੰਦਿਆ ਵੇਖਣਗੀਆਂ,

ਅਤੇ ਸਾਰੇ ਰਾਜੇ ਤੇਰੀ ਮਹਿਮਾ ਵੇਖਣਗੇ।

ਤੁਹਾਨੂੰ ਇੱਕ ਨਵੇਂ ਨਾਮ ਨਾਲ ਬੁਲਾਇਆ ਜਾਵੇਗਾ

ਜੋ ਯਾਹਵੇਹ ਦਾ ਮੂੰਹ ਪ੍ਰਦਾਨ ਕਰੇਗਾ।

3 ਤੂੰ ਯਾਹਵੇਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ,

ਅਤੇ ਆਪਣੇ ਪਰਮੇਸ਼ਵਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇ।

4 ਤੂੰ ਫੇਰ "ਛੱਡੀ ਹੋਈ" ਨਾ ਸਦਾਏਂਗੀ,

ਨਾ ਤੇਰੀ ਧਰਤੀ ਫੇਰ "ਉਜਾੜ" ਅਖਵਾਏਗੀ,

ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ,

ਅਰਥਾਤ "ਮੇਰੀ ਖੁਸ਼ੀ ਉਸ ਦੇ ਵਿੱਚ ਹੈ,"

ਅਤੇ ਤੇਰੀ ਧਰਤੀ ਬਿਯੂਲਾਹ

ਅਰਥਾਤ "ਸੁਹਾਗਣ" ਅਖਵਾਏਗੀ,

ਕਿਉਂ ਜੋ ਯਾਹਵੇਹ ਤੇਰੇ ਤੋਂ ਪ੍ਰਸੰਨ ਹੈ,

ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।

5 ਜਿਵੇਂ ਇੱਕ ਨੌਜਵਾਨ ਇੱਕ ਮੁਟਿਆਰ ਨਾਲ ਵਿਆਹ ਕਰਦਾ ਹੈ,

ਉਸੇ ਤਰ੍ਹਾਂ ਤੁਹਾਡਾ ਨਿਰਮਾਤਾ ਤੁਹਾਡੇ ਨਾਲ ਵਿਆਹ ਕਰੇਗਾ;

ਜਿਵੇਂ ਲਾੜਾ ਆਪਣੀ ਲਾੜੀ ਉੱਤੇ ਖੁਸ਼ ਹੁੰਦਾ ਹੈ,

ਉਸੇ ਤਰ੍ਹਾਂ ਤੁਹਾਡਾ ਪਰਮੇਸ਼ਵਰ ਤੁਹਾਡੇ ਉੱਤੇ ਖੁਸ਼ ਹੋਵੇਗਾ।

6 ਮੈਂ ਯੇਰੂਸ਼ਲੇਮ, ਤੁਹਾਡੀਆਂ ਕੰਧਾਂ ਉੱਤੇ ਚੌਕੀਦਾਰ ਤਾਇਨਾਤ ਕੀਤੇ ਹਨ;

ਉਹ ਦਿਨ ਜਾਂ ਰਾਤ ਕਦੇ ਵੀ ਚੁੱਪ ਨਹੀਂ ਰਹਿਣਗੇ।

ਤੁਸੀਂ ਜਿਹੜੇ ਯਾਹਵੇਹ ਨੂੰ ਪੁਕਾਰਦੇ ਹੋ,

ਆਪਣੇ ਆਪ ਨੂੰ ਅਰਾਮ ਨਾ ਦਿਓ,

7 ਅਤੇ ਉਸ ਨੂੰ ਅਰਾਮ ਨਾ ਕਰਨ ਦਿਓ,

ਜਦ ਤੱਕ ਉਹ ਯੇਰੂਸ਼ਲੇਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ।

8 ਯਾਹਵੇਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈ

ਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ,

ਅਤੇ ਦੂਸਰੇ ਤੇਰੀ ਨਵੀਂ ਮਧ ਨਾ ਪੀਣਗੇ,

ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ;

9 ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ,

ਅਤੇ ਯਾਹਵੇਹ ਦੀ ਉਸਤਤ ਕਰਨਗੇ।

ਉਹ ਦੇ ਇਕੱਠਾ ਕਰਨ ਵਾਲੇ

ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।

10 ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ!

ਪਰਜਾ ਦੇ ਲਈ ਰਸਤਾ ਤਿਆਰ ਕਰੋ।

ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ!

ਪੱਥਰਾਂ ਨੂੰ ਕੱਢ ਸੁੱਟੋ,

ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਉੱਚਾ ਕਰੋ!

11 ਯਾਹਵੇਹ ਨੇ ਧਰਤੀ ਦੇ ਸਿਰੇ ਤੱਕ, ਇਹ ਐਲਾਨ ਕੀਤਾ ਹੈ:

ਧਰਤੀ ਦੇ ਸਿਰੇ ਤੱਕ:

"ਸੀਯੋਨ ਦੀ ਧੀ ਨੂੰ ਆਖ,

‘ਵੇਖ, ਤੇਰਾ ਮੁਕਤੀਦਾਤਾ ਆਉਂਦਾ ਹੈ!

ਵੇਖੋ, ਉਸਦਾ ਇਨਾਮ ਉਸਦੇ ਨਾਲ ਹੈ,

ਅਤੇ ਉਸਦਾ ਬਦਲਾ ਉਸਦੇ ਨਾਲ ਹੈ।’ "

12 ਉਹ ਪਵਿੱਤਰ ਲੋਕ ਅਖਵਾਏ ਜਾਣਗੇ,

ਯਾਹਵੇਹ ਦੇ ਛੁਟਕਾਰਾ ਪਾਉਣ ਵਾਲੇ;

ਅਤੇ ਤੁਹਾਨੂੰ ਖੋਜੀ ਕਿਹਾ ਜਾਵੇਗਾ,

ਸ਼ਹਿਰ ਹੁਣ ਉਜਾੜ ਨਹੀਂ ਰਿਹਾ।

Estes versículos te tocaram? Ore agora!

+581 estão orando agora.

Junte-se à corrente de oração.