Jovens
Deus tem planos maravilhosos para os jovens. A Bíblia os convida a consagrar a juventude ao Senhor, crescer em sabedoria e ser exemplo para todos em fé, palavra, conduta e amor.
Ninguém despreze a tua mocidade
Paulo exortou Timóteo: sê exemplo dos fiéis na palavra, no procedimento, no amor, no espírito, na fé e na pureza.
ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਵਿਸ਼ਵਾਸੀਆਂ ਲਈ ਬੋਲਣ ਵਿੱਚ, ਵਿਹਾਰ ਵਿੱਚ, ਪਿਆਰ ਵਿੱਚ, ਵਿਸ਼ਵਾਸ ਵਿੱਚ ਅਤੇ ਪਵਿੱਤਰਤਾਈ ਵਿੱਚ ਇੱਕ ਉਦਾਹਰਣ ਬਣ।
ਇਸੇ ਤਰ੍ਹਾਂ, ਨੌਜਵਾਨਾਂ ਨੂੰ ਸੰਜਮ ਰੱਖਣ ਲਈ ਉਤਸ਼ਾਹਿਤ ਕਰ।
ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂਕਿ ਇਹ ਸਹੀ ਹੈ। "ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ," ਜੋ ਕਿ ਇਹ ਵਾਅਦੇ ਦੇ ਨਾਲ ਪਹਿਲਾ ਹੁਕਮ ਹੈ। "ਤਾਂ ਜੋ ਤੇਰਾ ਭਲਾ ਹੋਵੇ ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਦਾ ਆਨੰਦ ਮਾਣ ਸਕੋ।"
ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂਕਿ ਇਹ ਸਹੀ ਹੈ। "ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ," ਜੋ ਕਿ ਇਹ ਵਾਅਦੇ ਦੇ ਨਾਲ ਪਹਿਲਾ ਹੁਕਮ ਹੈ।
Lembrar do Criador na juventude
Lembra-te do teu Criador nos dias da tua mocidade. A sabedoria ganha cedo produz frutos duradouros na vida inteira.
ਆਪਣੀ ਜੁਆਨੀ ਦੇ ਦਿਨਾਂ ਵਿੱਚ
ਆਪਣੇ ਸਿਰਜਣਹਾਰ ਨੂੰ ਯਾਦ ਰੱਖ,
ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂ
ਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ,
ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।
ਆਪਣੀ ਜੁਆਨੀ ਦੇ ਦਿਨਾਂ ਵਿੱਚ
ਆਪਣੇ ਸਿਰਜਣਹਾਰ ਨੂੰ ਯਾਦ ਰੱਖ,
ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂ
ਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ,
ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।
ਜਦ ਤੱਕ ਸੂਰਜ ਅਤੇ ਚਾਨਣ
ਚੰਦ ਅਤੇ ਤਾਰੇ ਹਨੇਰੇ ਨਾ ਹੋ ਜਾਣ,
ਅਤੇ ਮੀਂਹ ਤੋਂ ਬਾਅਦ ਬੱਦਲ ਵਾਪਸ ਮੁੜ ਆਉਣ।
ਜਦੋਂ ਘਰ ਦੇ ਰਖਵਾਲੇ ਕੰਬਦੇ ਹਨ
ਅਤੇ ਤਕੜੇ ਆਦਮੀ ਝੁਕ ਜਾਂਦੇ ਹਨ,
ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ,
ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;
ਹੇ ਜੁਆਨ! ਤੂੰ ਆਪਣੀ ਜੁਆਨੀ ਵਿੱਚ ਖੁਸ਼ ਰਹਿ,
ਅਤੇ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਅਨੰਦ ਕਰੇ।
ਆਪਣੇ ਮਨ ਦੇ ਰਾਹਾਂ ਉੱਤੇ ਚੱਲ
ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਚੱਲ,
ਪਰ ਇਹ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਲਈ
ਪਰਮੇਸ਼ਵਰ ਤੇਰਾ ਨਿਆਂ ਕਰੇਗਾ।
ਇਸ ਲਈ ਚਿੰਤਾ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ
ਅਤੇ ਬੁਰਿਆਈ ਆਪਣੇ ਸਰੀਰ ਵਿੱਚ ਕੱਢ ਸੁੱਟੋ,
ਕਿਉਂ ਜੋ ਬਚਪਨ ਅਤੇ ਜੁਆਨੀ ਦੋਵੇਂ ਵਿਅਰਥ ਹਨ।
ਇੱਕ ਬੁੱਢੇ ਪਰ ਮੂਰਖ ਰਾਜੇ ਨਾਲੋਂ ਇੱਕ ਗਰੀਬ ਪਰ ਬੁੱਧੀਮਾਨ ਨੌਜਵਾਨ ਚੰਗਾ ਹੈ ਜੋ ਹੁਣ ਚੇਤਾਵਨੀ ਵੱਲ ਧਿਆਨ ਦੇਣਾ ਨਹੀਂ ਜਾਣਦਾ।
Força e promessa
Os jovens renovam suas forças quando esperam no Senhor. Deus levanta jovens com visões e sonhos para transformar o mundo.
ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ,
ਅਤੇ ਜੁਆਨ ਵੀ ਠੋਕਰ ਖਾ ਕੇ ਡਿੱਗ ਹੀ ਪੈਣਗੇ।
ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ,
ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ।
ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ।
ਉਹ ਦੌੜਨਗੇ ਅਤੇ ਥੱਕਣਗੇ ਨਹੀਂ,
ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।
"ਅਤੇ ਇਸ ਤੋਂ ਬਾਅਦ ਅਜਿਹਾ ਹੋਵੇਗਾ,
ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ।
ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ,
ਤੁਹਾਡੇ ਜੁਆਨ ਦਰਸ਼ਣ ਵੇਖਣਗੇ,
ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।
ਇੱਥੋਂ ਤੱਕ ਕਿ ਮੇਰੇ ਸੇਵਕਾਂ ਉੱਤੇ, ਆਦਮੀ ਅਤੇ ਔਰਤ ਦੋਹਾਂ ਤੇ
ਮੈਂ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ।
ਇਹਨਾਂ ਚਾਰ ਨੌਜਵਾਨਾਂ ਨੂੰ ਪਰਮੇਸ਼ਵਰ ਨੇ ਹਰ ਕਿਸਮ ਦੇ ਸਾਹਿਤ ਅਤੇ ਵਿਦਿਆ ਦਾ ਗਿਆਨ ਅਤੇ ਸਮਝ ਪ੍ਰਦਾਨ ਕੀਤੀ। ਅਤੇ ਦਾਨੀਏਲ ਹਰ ਕਿਸਮ ਦੇ ਦਰਸ਼ਣਾਂ ਅਤੇ ਸੁਪਨਿਆਂ ਨੂੰ ਸਮਝ ਸਕਦਾ ਸੀ।
ਰਾਜੇ ਦੁਆਰਾ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਿਆਉਣ ਲਈ ਨਿਰਧਾਰਤ ਕੀਤੇ ਗਏ ਸਮੇਂ ਦੇ ਅੰਤ ਵਿੱਚ, ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਬੂਕਦਨੇਜ਼ਰ ਦੇ ਸਾਹਮਣੇ ਪੇਸ਼ ਕੀਤਾ। ਰਾਜੇ ਨੇ ਉਹਨਾਂ ਨਾਲ ਗੱਲ ਕੀਤੀ, ਅਤੇ ਉਸਨੂੰ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਦੇ ਬਰਾਬਰ ਕੋਈ ਨਹੀਂ ਮਿਲਿਆ। ਇਸ ਲਈ ਉਹ ਰਾਜੇ ਦੀ ਸੇਵਾ ਵਿੱਚ ਦਾਖਲ ਹੋਏ।
ਜੁਆਨਾਂ ਦੀ ਸ਼ਾਨ ਉਹਨਾਂ ਦੀ ਤਾਕਤ ਹੈ,
ਚਿੱਟੇ ਵਾਲ ਬੁੱਢਿਆਂ ਦੀ ਸ਼ਾਨ ਹਨ।
ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ,
ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?
Guardar o caminho
Como purificará o jovem seu caminho? Guardando-o segundo a tua Palavra. A Escritura na juventude guarda do pecado a vida inteira.
ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?
ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।
ਮੈਂ ਤੇਰੇ ਬਚਨ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਹੈ,
ਤਾਂ ਜੋ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ।
ਕਿਉਂ ਜੋ ਤੂੰ ਮੇਰੀ ਉਮੀਦ ਹੈ, ਸਰਬਸ਼ਕਤੀਮਾਨ ਯਾਹਵੇਹ,
ਮੇਰੀ ਜਵਾਨੀ ਤੋਂ ਹੀ ਮੇਰਾ ਤੇਰੇ ਭਰੋਸਾ ਹੈ।
ਨੌਜਵਾਨ ਅਤੇ ਕੁਵਾਰੀਆਂ,
ਬੁੱਢੇ ਅਤੇ ਬੱਚੇ।
ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ,
ਕਿਉਂਕਿ ਸਿਰਫ ਉਸਦਾ ਨਾਮ ਮਹਾਨ ਹੈ।
ਉਹ ਦਾ ਪਰਤਾਪ ਧਰਤੀ ਅਤੇ ਅਕਾਸ਼ ਦੇ ਉੱਪਰ ਹੈ।
ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੀਆਂ ਕਹਾਉਤਾਂ
ਬੁੱਧ ਅਤੇ ਸਿੱਖਿਆ ਪ੍ਰਾਪਤ ਕਰਨ ਲਈ,
ਸੂਝ ਦੇ ਸ਼ਬਦਾਂ ਨੂੰ ਸਮਝਣ ਲਈ,
ਵਿਵੇਕਸ਼ੀਲ ਵਿਵਹਾਰ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ,
ਉਹ ਕਰਨਾ ਜੋ ਸਹੀ, ਜਾਇਜ਼ ਅਤੇ ਨਿਰਪੱਖ ਹੋਵੇ।
ਸਧਾਰਨ ਲੋਕਾਂ ਨੂੰ ਸਮਝਦਾਰੀ ਅਤੇ
ਨੌਜਵਾਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,
ਹੇ ਮੇਰੇ ਪੁੱਤਰ, ਸੁਣ ਅਤੇ ਬੁੱਧਵਾਨ ਬਣ,
ਅਤੇ ਆਪਣੇ ਮਨ ਨੂੰ ਸਹੀ ਮਾਰਗ ਉੱਤੇ ਲਗਾ,
ਤੂੰ ਸ਼ਰਾਬੀਆਂ ਦੇ ਨਾਲ ਨਾ ਰਲ,
ਨਾ ਹੀ ਪੇਟੂ ਕਬਾਬੀਆਂ ਨਾਲ,
ਕਿਉਂਕਿ ਸ਼ਰਾਬੀ ਅਤੇ ਪੇਟੂ ਕੰਗਾਲ ਹੋ ਜਾਂਦੇ ਹਨ,
ਅਤੇ ਸੁਸਤੀ ਉਹਨਾਂ ਨੂੰ ਲੀਰਾ ਪਹਿਨਾਉਂਦੀ ਹੈ।
ਆਪਣੇ ਪਿਤਾ ਦੀ ਗੱਲ ਸੁਣੋ, ਜਿਸ ਨੇ ਤੈਨੂੰ ਜਨਮ ਦਿੱਤਾ,
ਅਤੇ ਆਪਣੀ ਮਾਂ ਨੂੰ ਬੁੱਢੇ ਹੋਣ ਤੇ ਤੁੱਛ ਨਾ ਜਾਣ।
Coragem e vocação
Deus chamou jovens como Jeremias e Josué para grandes missões. A juventude não é desculpa — é oportunidade de servir poderosamente.
ਇਹ ਸੁਣ ਕੇ ਮੈਂ ਕਿਹਾ, "ਹਾਏ, ਸਰਬਸ਼ਕਤੀਮਾਨ ਯਾਹਵੇਹ, ਮੈਨੂੰ ਬੋਲਣਾ ਨਹੀਂ ਆਉਂਦਾ; ਮੈਂ ਬਹੁਤ ਛੋਟਾ ਹਾਂ।"
ਪਰ ਯਾਹਵੇਹ ਨੇ ਮੈਨੂੰ ਕਿਹਾ, "ਇਹ ਨਾ ਕਹਿ, ‘ਮੈਂ ਬਹੁਤ ਛੋਟਾ ਹਾਂ।’ ਤੂੰ ਸਾਰਿਆਂ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਤੂੰ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ। ਉਹਨਾਂ ਤੋਂ ਨਾ ਡਰ, ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਤੈਨੂੰ ਬਚਾਵਾਂਗਾ," ਯਾਹਵੇਹ ਇਹ ਆਖਦਾ ਹੈ।
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ। ਫਿਰ ਤੁਸੀਂ ਮੈਨੂੰ ਪੁਕਾਰੋਂਗੇ ਅਤੇ ਆ ਕੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ, ਅਤੇ ਮੈਂ ਤੁਹਾਡੀ ਸੁਣਾਂਗਾ। ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ। ਯਾਹਵੇਹ ਇਹ ਆਖਦਾ ਹੈ, ਮੈਂ ਤੁਹਾਨੂੰ ਲੱਭਾਂਗਾ, ਅਤੇ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵਾਂਗਾ। ਮੈਂ ਤੁਹਾਨੂੰ ਸਾਰੀਆਂ ਕੌਮਾਂ ਅਤੇ ਥਾਵਾਂ ਤੋਂ ਇਕੱਠਾ ਕਰਾਂਗਾ ਜਿੱਥੋਂ ਮੈਂ ਤੁਹਾਨੂੰ ਕੱਢ ਦਿੱਤਾ ਹੈ, ਅਤੇ ਤੁਹਾਨੂੰ ਉਸ ਥਾਂ ਤੇ ਵਾਪਸ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਸੀ।"
"ਤੂੰ ਤਕੜਾ ਹੋ ਤੇ ਹੌਸਲਾ ਰੱਖ, ਮੇਰੇ ਸੇਵਕ ਮੋਸ਼ੇਹ ਦੁਆਰਾ ਦਿੱਤੇ ਗਏ ਸਾਰੇ ਕਾਨੂੰਨ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਇਸ ਤੋਂ ਸੱਜੇ ਜਾਂ ਖੱਬੇ ਨਾ ਮੁੜੀ, ਤਾਂ ਜੋ ਤੂੰ ਜਿੱਥੇ ਵੀ ਜਾਵੇਗਾ ਸਫਲ ਹੋਵੇਗਾ। ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ, ਦਿਨ ਰਾਤ ਇਸ ਦਾ ਸਿਮਰਨ ਕਰ, ਤਾਂ ਜੋ ਤੂੰ ਇਸ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਸਕੇ। ਫਿਰ ਤੂੰ ਖੁਸ਼ਹਾਲ ਅਤੇ ਸਫਲ ਹੋਵੋਗੇ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।"
ਇਸੇ ਤਰ੍ਹਾਂ, ਤੁਸੀਂ ਜਿਹੜੇ ਛੋਟੇ ਹੋ, ਆਪਣੇ ਆਪ ਨੂੰ ਆਪਣੇ ਬਜ਼ੁਰਗਾਂ ਦੇ ਅਧੀਨ ਕਰੋ। ਤੁਸੀਂ ਸਾਰੇ, ਇੱਕ-ਦੂਜੇ ਦੇ ਅੱਗੇ ਨਿਮਰਤਾ ਦੇ ਕੱਪੜੇ ਪਾਓ, ਕਿਉਂਕਿ,
"ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ
ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।"
ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ।
ਹੇ ਪਿਆਰੇ ਬੱਚਿਓ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ।
ਹੇ ਪਿਤਾਓ,
ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਤਾਕਤਵਰ ਹੋ,
ਅਤੇ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ,
ਅਤੇ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
ਸਾਡੇ ਸੁਭਾਅ ਚਾਨਣ ਦੇ ਅਨੁਸਾਰ ਹੋਣੇ ਚਾਹੀਦੇ ਹਨ, ਨਾ ਕਿ ਰੰਗ-ਰਲੀਆਂ, ਨਾ ਸ਼ਰਾਬੀ ਹੋਣ, ਨਾ ਵਿਭਚਾਰ ਅਤੇ ਨਾ ਬਦਚਲਣੀ, ਨਾ ਝਗੜੇ ਅਤੇ ਨਾ ਈਰਖਾ ਦੇ ਅਨੁਸਾਰ ਹੋਣ।
ਜੁਆਨ ਦੇ ਲਈ ਚੰਗਾ ਹੈ
ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।