Pular para o conteúdo
Publicidade

ਸਰੇਸ਼ਟ 5

ਨਾਇਕ

1 ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ ਵਿੱਚ ਆਇਆ ਹਾਂ,

ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ,

ਮੈਂ ਸ਼ਹਿਦ ਦਾ ਛੱਤਾ ਸ਼ਹਿਦ ਦੇ ਸਮੇਤ ਖਾ ਲਿਆ ਹੈ,

ਮੈਂ ਆਪਣੀ ਦਾਖ਼ਰਸ ਅਤੇ ਦੁੱਧ ਪੀ ਲਿਆ ਹੈ।

ਦੋਸਤ

ਦੋਸਤੋ ਖਾਓ ਅਤੇ ਪੀਓ

ਪਿਆਰ ਦੇ ਨਸ਼ੇ ਨਾਲ ਭਰੋ।

ਨਾਇਕਾ

2 ਮੈਂ ਸੁੱਤੀ ਪਈ ਸੀ ਪਰ ਮੇਰਾ ਮਨ ਜਾਗਦਾ ਸੀ,

ਸੁਣੋ! ਮੇਰਾ ਪਿਆਰਾ ਬਾਲਮ ਖੜਕਾਉਂਦਾ ਹੈ,

"ਮੇਰੇ ਲਈ ਖੋਲ੍ਹ, ਮੇਰੀ ਪਿਆਰੀ, ਮੇਰੀ ਸੋਹਣੀ,

ਮੇਰੀ ਕਬੂਤਰੀ, ਮੇਰੀ ਨਿਰਦੋਸ਼।

ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ,

ਅਤੇ ਮੇਰੇ ਵਾਲ ਰਾਤ ਦੀਆਂ

ਬੂੰਦਾਂ ਨਾਲ ਭਿੱਜ ਗਏ ਹਨ।"

3 ਮੈਂ ਆਪਣਾ ਚੋਗਾ ਲਾਹ ਲਿਆ ਹੈ,

ਕੀ ਮੈਨੂੰ ਇਹ ਫਿਰ ਪਹਿਨਣਾ ਚਾਹੀਦਾ ਹੈ?

ਮੈਂ ਆਪਣੇ ਪੈਰ ਧੋ ਲਏ ਹਨ,

ਕੀ ਮੈਂ ਉਨ੍ਹਾਂ ਨੂੰ ਫਿਰ ਮੈਲੇ ਕਰਾਂ?

4 ਮੇਰੇ ਪਿਆਰੇ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਲਈ ਹੱਥ ਮੇਰੀ ਵੱਲ ਕੀਤਾ,

ਮੇਰਾ ਦਿਲ ਉਸ ਲਈ ਧੜਕਣ ਲੱਗਾ।

5 ਮੈਂ ਆਪਣੇ ਪ੍ਰੀਤਮ ਲਈ ਦਰਵਾਜ਼ਾ ਖੋਲ੍ਹਣ ਲਈ ਉੱਠੀ,

ਅਤੇ ਮੇਰੇ ਹੱਥਾਂ ਵਿੱਚ ਗੰਧਰਸ ਟਪਕਿਆ,

ਉਹ ਗੰਧਰਸ ਮੇਰੀਆਂ ਉਂਗਲਾਂ ਤੋਂ

ਅਤੇ ਦਰਵਾਜ਼ੇ ਦੇ ਕੁੰਡੇ ਉੱਤੇ ਵਗਿਆ।

6 ਮੈਂ ਆਪਣੇ ਪ੍ਰੀਤਮ ਲਈ ਖੋਲ੍ਹਿਆ

ਪਰ ਮੇਰਾ ਪ੍ਰੀਤਮ ਮੁੜ ਕੇ ਚਲਾ ਗਿਆ ਸੀ,

ਉਸ ਦੇ ਜਾਣ ਨਾਲ ਮੇਰਾ ਦਿਲ ਡੁੱਬ ਗਿਆ,

ਮੈਂ ਉਸ ਨੂੰ ਲੱਭਿਆ ਪਰ ਉਹ ਲੱਭਾ ਨਾ,

ਮੈਂ ਉਸ ਨੂੰ ਬੁਲਾਇਆ ਪਰ ਉਸ ਨੇ ਉੱਤਰ ਨਾ ਦਿੱਤਾ।

7 ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ

ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸਨ,

ਉਨ੍ਹਾਂ ਨੇ ਮੈਨੂੰ ਕੁੱਟਿਆ, ਉਨ੍ਹਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ,

ਉਨ੍ਹਾਂ ਨੇ ਮੇਰਾ ਚੋਗਾ ਖੋਹ ਲਿਆ,

ਉਹ ਜੋ ਸ਼ਹਿਰ ਦੀਆ ਕੰਧਾ ਦੇ ਰਾਖੇ ਸੀ!

8 ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ,

ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ,

ਤੁਸੀਂ ਉਸ ਨੂੰ ਕੀ ਕਹੋਗੀਆਂ?

ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।

ਦੋਸਤੋ

9 ਤੇਰਾ ਬਾਲਮ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ,

ਹੇ ਔਰਤਾਂ ਦੇ ਵਿੱਚੋਂ ਸਭ ਤੋਂ ਸੁੰਦਰ?

ਤੇਰਾ ਪਿਆਰਾ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ,

ਕੀ ਤੂੰ ਸਾਨੂੰ ਸਹੁੰ ਚੁਕਾਉੰਦੀ ਹੈ?

ਨਾਇਕ

10 ਮੇਰਾ ਬਾਲਮ ਚਮਕਦਾਰ ਅਤੇ ਲਾਲ ਹੈ,

ਦਸ ਹਜ਼ਾਰਾਂ ਆਦਮੀਆਂ ਵਿੱਚੋਂ ਉੱਤਮ ਹੈ।

11 ਉਹ ਦਾ ਸਿਰ ਸ਼ੁੱਧ ਸੋਨਾ ਹੈ,

ਉਸਦੇ ਵਾਲ ਘੁੰਗਰਾਲੇ

ਅਤੇ ਪਹਾੜੀ ਕਾਂ ਵਾਂਗ ਕਾਲੇ ਹਨ।

12 ਉਸ ਦੀਆਂ ਅੱਖਾਂ ਪਾਣੀ ਦੀਆਂ

ਨਦੀਆਂ ਉੱਤੇ ਕਬੂਤਰਾਂ ਵਰਗੀਆਂ ਹਨ,

ਜਿਹੜੀਆਂ ਦੁੱਧ ਵਿੱਚ ਨਹਾਤੀਆ ਹੋਣ

ਅਤੇ ਗਹਿਣਿਆਂ ਵਾਂਗ ਹਨ।

13 ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ,

ਜੋ ਅਤਰ ਪੈਦਾ ਕਰਦੀਆਂ ਹਨ।

ਉਹ ਦੇ ਬੁੱਲ ਗੰਧਰਸ ਨਾਲ,

ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।

14 ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ,

ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ।

ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ,

ਜਿਸ ਉੱਤੇ ਨੀਲਮ ਦੀ ਸਜਾਵਟ ਹੈ।

15 ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ,

ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇ

ਉਹ ਦਾ ਰੂਪ ਲਬਾਨੋਨ ਵਰਗਾ ਹੈ,

ਉਹ ਦਿਆਰ ਵਰਗਾ ਉੱਤਮ ਹੈ।

16 ਉਹ ਦਾ ਮੂੰਹ ਮਿੱਠਾ ਹੈ,

ਉਹ ਪੂਰੀ ਤਰ੍ਹਾਂ ਪਿਆਰਾ ਹੈ,

ਇਹ ਮੇਰਾ ਪਿਆਰਾ ਹੈ, ਇਹ ਮੇਰਾ ਮਿੱਤਰ ਹੈ,

ਯੇਰੂਸ਼ਲੇਮ ਦੀਓ ਧੀਓ!

Estes versículos te tocaram? Ore agora!

+581 estão orando agora.

Junte-se à corrente de oração.