Pular para o conteúdo
Publicidade

ਸਰੇਸ਼ਟ 4

ਨਾਇਕ

1 ਹੇ ਮੇਰੀ ਪਿਆਰੀ, ਤੂੰ ਕਿੰਨੀ ਸੋਹਣੀ ਹੈ!

ਹੇ, ਤੂੰ ਕਿੰਨੀ ਸੋਹਣੀ ਹੈ!

ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰ ਵਰਗੀਆਂ ਹਨ,

ਤੇਰੇ ਵਾਲ ਗਿਲਆਦ ਦੀਆਂ,

ਪਹਾੜੀਆਂ ਤੋਂ ਉੱਤਰਦੇ ਬੱਕਰੀਆਂ ਦੇ ਇੱਜੜ ਵਰਗੇ ਹਨ।

2 ਤੇਰੇ ਦੰਦ ਮੁੰਨੀਆ ਹੋਈਆਂ ਭੇਡਾਂ ਦੇ ਇੱਜੜ ਵਾਂਗੂੰ ਹਨ,

ਜਿਹੜੀਆਂ ਨਹਾ ਕੇ ਉੱਪਰ ਆਈਆਂ ਹਨ,

ਅਤੇ ਹਰੇਕ ਦੇ ਆਪਣੇ ਜੁੜਵਾਂ ਬੱਚੇ ਹਨ,

ਉਹਨਾਂ ਵਿੱਚੋਂ ਕੋਈ ਵੀ ਇਕੱਲੀ ਨਹੀਂ ਹੈ।

3 ਤੇਰੇ ਬੁੱਲ ਲਾਲ ਰੰਗ ਦੀ ਡੋਰੀ ਵਰਗੇ ਹਨ,

ਤੇਰੀ ਬੋਲੀ ਕਿੰਨੀ ਪਿਆਰੀ ਹੈ,

ਤੇਰੀਆਂ ਗੱਲਾਂ ਘੁੰਡ ਦੇ ਹੇਠ

ਅਨਾਰ ਦੇ ਟੁਕੜਿਆਂ ਵਾਗੂੰ ਹਨ।

4 ਤੇਰੀ ਗਰਦਨ ਦਾਵੀਦ ਦੇ ਬੁਰਜ ਵਰਗੀ ਹੈ,

ਜੋ ਪੱਥਰਾਂ ਨਾਲ ਬਣੀ ਹੋਈ ਹੈ,

ਉਸ ਉੱਤੇ ਹਜ਼ਾਰਾਂ ਢਾਲਾਂ ਲਟਕਦੀਆਂ ਹਨ,

ਉਹ ਸਾਰੀਆਂ ਯੋਧਿਆਂ ਦੀਆਂ ਢਾਲਾਂ ਹਨ।

5 ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ,

ਜਿਹੜੀਆਂ ਸੋਸਨਾ ਵਿੱਚ ਚੁਗਦੀਆਂ ਹਨ।

6 ਜਦ ਤੱਕ ਦਿਨ ਨਹੀਂ ਢਲਦਾ ਹੈ

ਅਤੇ ਪਰਛਾਵੇਂ ਭੱਜ ਨਹੀਂ ਜਾਂਦੇ,

ਮੈਂ ਗੰਧਰਸ ਦੇ ਪਹਾੜ

ਅਤੇ ਧੂਪ ਦੇ ਪਹਾੜ ਉੱਤੇ ਚਲਾ ਜਾਵਾਂਗਾ।

7 ਹੇ ਮੇਰੀ ਪਿਆਰੀ, ਤੂੰ ਸਾਰੀ ਦੀ ਸਾਰੀ ਸੁੰਦਰ ਹੈ,

ਤੇਰੇ ਵਿੱਚ ਕੋਈ ਕਮੀ ਨਹੀਂ ਹੈ।

8 ਹੇ ਮੇਰੀ ਲਾੜੀ, ਤੂੰ ਲਬਾਨੋਨ ਤੋਂ ਮੇਰੇ ਨਾਲ ਚੱਲ,

ਲਬਾਨੋਨ ਤੋਂ ਮੇਰੇ ਨਾਲ ਆ।

ਅਮਾਨਾ ਦੀ ਚੋਟੀ ਤੋਂ,

ਸਨੀਰ ਦੀ ਚੋਟੀ ਤੋਂ, ਹਰਮੋਨ ਦੀ ਸਿਖਰ ਤੋਂ,

ਸ਼ੇਰਾਂ ਦੇ ਘੋਰਨਿਆ ਤੋਂ

ਅਤੇ ਚੀਤਿਆਂ ਦੇ ਪਹਾੜੀ ਟਿਕਾਣਿਆਂ ਤੋਂ।

9 ਹੇ ਪਿਆਰੀ ਮੇਰੀ ਵਹੁਟੀ, ਤੂੰ ਮੇਰਾ ਦਿਲ ਚੁਰਾ ਲਿਆ ਹੈ,

ਤੇਰੀਆਂ ਅੱਖਾਂ ਦੀ ਇੱਕ ਝਲਕ ਨਾਲ

ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ

ਤੂੰ ਮੇਰਾ ਦਿਲ ਚੁਰਾ ਲਿਆ ਹੈ।

10 ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੇਰਾ ਪਿਆਰ ਕਿੰਨਾ ਪ੍ਰਸੰਨ ਹੈ!

ਤੇਰਾ ਪਿਆਰ ਦਾਖ਼ਰਸ ਨਾਲੋਂ,

ਅਤੇ ਤੇਰੀ ਅਤਰ ਦੀ ਸੁਗੰਧ

ਸਾਰਿਆ ਮਸਾਲੇ ਨਾਲੋਂ ਕਿੰਨੀ ਚੰਗੀ ਹੈ!

11 ਹੇ ਮੇਰੀ ਵਹੁਟੀ, ਤੇਰੇ ਬੁੱਲ੍ਹਾਂ ਤੋਂ ਮਿਠਾਸ ਨਿਕਲਦੀ ਹੈ,

ਦੁੱਧ ਅਤੇ ਸ਼ਹਿਦ ਤੇਰੀ ਜੀਭ ਦੇ ਹੇਠਾਂ ਹਨ,

ਤੇਰੇ ਕੱਪੜਿਆਂ ਦੀ ਖੁਸ਼ਬੂ

ਲਬਾਨੋਨ ਦੀ ਖੁਸ਼ਬੂ ਵਰਗੀ ਹੈ।

12 ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੂੰ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ,

ਤੂੰ ਇੱਕ ਬੰਦ ਕੀਤਾ ਹੋਇਆ ਝਰਨਾ ਹੈ, ਇੱਕ ਮੋਹਰ ਲਾਇਆ ਹੋਇਆ ਚਸ਼ਮਾ ਹੈ।

13 ਤੇਰੇ ਪੌਦੇ ਅਨਾਰ ਦੇ ਬਾਗ ਹਨ

ਚੰਗੇ ਫਲਾਂ ਨਾਲ,

ਮਹਿੰਦੀ ਅਤੇ ਨਾਰਦ,

14 ਨਾਰਦ ਅਤੇ ਕੇਸਰ,

ਕੈਲਾਮਸ ਅਤੇ ਦਾਲਚੀਨੀ,

ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ,

ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।

15 ਤੁਸੀਂ ਇੱਕ ਬਾਗ ਦਾ ਚਸ਼ਮਾ ਹੋ,

ਵਗਦੇ ਪਾਣੀ ਦਾ ਇੱਕ ਖੂਹ

ਜੋ ਲਬਾਨੋਨ ਤੋਂ ਵਗਦਾ ਹੈ।

ਨਾਇਕਾ

16 ਜਾਗ, ਉੱਤਰੀ ਹਵਾ,

ਅਤੇ ਆ, ਦੱਖਣ ਹਵਾ!

ਮੇਰੇ ਬਾਗ ਉੱਤੇ ਵਗ,

ਤਾਂ ਜੋ ਉਹ ਦੀ ਖੁਸ਼ਬੂ ਹਰ ਪਾਸੇ ਫੈਲ ਜਾਵੇ।

ਮੇਰੇ ਪਿਆਰੇ ਨੂੰ ਉਸ ਦੇ ਬਾਗ ਵਿੱਚ ਆਉਣ ਦਿਓ

ਅਤੇ ਆਪਣੇ ਮਨ ਪਸੰਦ ਦੇ ਫਲ ਖਾਵੇ।

Estes versículos te tocaram? Ore agora!

+581 estão orando agora.

Junte-se à corrente de oração.