Pular para o conteúdo
Publicidade

ਸਰੇਸ਼ਟ 1

1 ਰਾਜਾ ਸ਼ਲੋਮੋਨ ਦੇ ਸਰੇਸ਼ਟ ਗੀਤ।

ਨਾਇਕਾ

2 ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ,

ਕਿਉਂ ਜੋ ਤੇਰਾ ਪਿਆਰ ਦਾਖ਼ਰਸ ਨਾਲੋਂ ਵੀ ਚੰਗਾ ਹੈ।

3 ਤੇਰੇ ਅਤਰ ਦੀ ਸੁਗੰਧ ਚੰਗੀ ਹੈ,

ਤੇਰਾ ਨਾਮ ਡੋਲ੍ਹੇ ਹੋਏ ਅਤਰ ਵਾਂਗ ਹੈ,

ਇਸ ਲਈ ਕੋਈ ਹੈਰਾਨੀ ਨਹੀਂ ਕਿ ਮੁਟਿਆਰਾਂ ਤੈਨੂੰ ਪਿਆਰ ਕਰਦੀਆਂ ਹਨ!

4 ਮੈਨੂੰ ਆਪਣੇ ਨਾਲ ਲੈ ਚੱਲ, ਆਓ ਜਲਦੀ ਕਰੀਏ!

ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ।

ਦੋਸਤੋ

ਅਸੀਂ ਤੇਰੇ ਵਿੱਚ ਖੁਸ਼ ਅਤੇ ਅਨੰਦ ਹਾਂ,

ਅਸੀਂ ਤੇਰੇ ਪਿਆਰ ਦੀ ਦਾਖ਼ਰਸ ਨਾਲੋਂ ਵੱਧ ਉਸਤਤ ਕਰਾਂਗੇ।

ਨਾਇਕਾ

ਤੁਹਾਨੂੰ ਪਿਆਰ ਕਰਨਾ ਕਿੰਨਾ ਸਹੀ ਹੈ!

5 ਹੇ ਯੇਰੂਸ਼ਲੇਮ ਦੀਓ ਧੀਓ,

ਮੈਂ ਕਾਲੀ ਹਾਂ ਪਰ ਸੋਹਣੀ ਹਾਂ,

ਕੇਦਾਰ ਦੇ ਤੰਬੂਆਂ ਵਰਗੀ,

ਸ਼ਲੋਮੋਨ ਦੇ ਤੰਬੂ ਦੇ ਪਰਦਿਆਂ ਵਰਗੀ।

6 ਮੇਰੇ ਵੱਲ ਨਾ ਤੱਕੋ ਕਿਉਂਕਿ ਮੈਂ ਕਾਲੀ ਹਾਂ,

ਕਿਉਂਕਿ ਸੂਰਜ ਨੇ ਮੈਨੂੰ ਝੁਲਸ ਦਿੱਤਾ।

ਮੇਰੇ ਭਰਾ ਮੇਰੇ ਨਾਲ ਨਾਰਾਜ਼ ਸਨ

ਅਤੇ ਮੈਨੂੰ ਅੰਗੂਰੀ ਬਾਗ ਦੀ ਦੇਖਭਾਲ ਕਰਨ ਲਈ ਕਿਹਾ,

ਮੈਂ ਤਾਂ ਖੁਦ ਹੀ ਆਪਣੇ ਅੰਗੂਰੀ ਬਾਗ ਦੀ ਰਾਖੀ ਨਾ ਕੀਤੀ।

7 ਤੂੰ ਮੈਨੂੰ ਦੱਸ, ਜਿਹਨੂੰ ਨੂੰ ਪਿਆਰ ਕਰਦੀ ਹਾਂ

ਤੂੰ ਆਪਣੇ ਇੱਜੜ ਨੂੰ ਕਿੱਥੇ ਚਰਾਉਂਦਾ ਹੈ,

ਅਤੇ ਦੁਪਹਿਰ ਵੇਲੇ ਤੂੰ ਆਪਣੀਆਂ ਭੇਡਾਂ ਨੂੰ ਕਿੱਥੇ ਆਰਾਮ ਦਿੰਦੇ ਹੈ?

ਮੈਂ ਤੇਰੇ ਦੋਸਤਾਂ ਦੇ ਇੱਜੜ ਦੇ ਕੋਲ ਇੱਕ ਘੁੰਡ ਵਾਲੀ ਤੀਵੀਂ ਵਾਂਗ ਕਿਉਂ ਰਹਾਂ?

ਮਿੱਤਰੋ

8 ਹੇ ਇਸਤਰੀਆਂ ਵਿੱਚੋਂ ਰੂਪਵੰਤੀਏ,

ਜੇ ਤੂੰ ਨਹੀਂ ਜਾਣਦੀ ਤਾਂ ਤੂੰ ਭੇਡਾਂ ਦੇ ਪਿੱਛੇ ਚਲ,

ਅਤੇ ਆਪਣੀਆਂ ਬੱਕਰੀਆਂ ਨੂੰ ਚਰਵਾਹਿਆਂ ਦੇ ਤੰਬੂਆਂ ਵਿੱਚ ਚਰਾ।

ਨਾਇਕ

9 ਹੇ ਮੇਰੇ ਪਿਆਰੇ, ਮੈਂ ਤੇਰੀ ਤੁਲਨਾ ਫ਼ਿਰਾਊਨ ਦੇ ਰਥ ਘੋੜਿਆਂ ਵਿੱਚੋਂ

ਇੱਕ ਘੋੜੀ ਨਾਲ ਕਰਦਾ ਹਾਂ।

10 ਤੇਰੀਆਂ ਗੱਲ੍ਹਾਂ ਗਹਿਣਿਆਂ ਨਾਲ ਸੋਹਣੀਆਂ ਹਨ,

ਤੇਰੀ ਗਰਦਨ ਹੀਰਿਆਂ ਦੇ ਹਾਰ ਨਾਲ।

11 ਅਸੀਂ ਤੇਰੇ ਲਈ ਸੋਨੇ ਦੇ,

ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।

ਨਾਇਕਾ

12 ਜਦੋਂ ਰਾਜਾ ਆਪਣੀ ਮੇਜ਼ ਉੱਤੇ ਸੀ,

ਮੇਰੇ ਅਤਰ ਨੇ ਆਪਣੀ ਖੁਸ਼ਬੂ ਫੈਲਾਈ।

13 ਮੇਰਾ ਪਿਆਰਾ ਮੇਰੇ ਲਈ ਗੰਧਰਸ ਦਾ ਇੱਕ ਥੈਲਾ ਹੈ,

ਜੋ ਮੇਰੀਆਂ ਛਾਤੀਆਂ ਵਿੱਚਕਾਰ ਅਰਾਮ ਕਰਦਾ ਹੈ।

14 ਮੇਰਾ ਪਿਆਰਾ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ,

ਜੋ ਏਨ ਗੇਦੀ ਦੇ ਬਗੀਚਿਆ ਵਿੱਚ ਹੈ।

ਨਾਇਕ

15 ਹੇ ਮੇਰੀ ਪ੍ਰੀਤਮਾ, ਤੂੰ ਕਿੰਨੀ ਸੋਹਣੀ ਹੈ!

ਓਹ, ਤੂੰ ਕਿੰਨਾ ਸੋਹਣਾ ਹੈ!

ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।

ਨਾਇਕਾ

16 ਹੇ ਮੇਰੇ ਪਿਆਰੇ, ਤੂੰ ਕਿੰਨਾ ਸੋਹਣਾ ਹੈ!

ਓਹ, ਕਿੰਨਾ ਸੋਹਣਾ!

ਅਤੇ ਸਾਡਾ ਬਿਸਤਰਾ ਹਰਿਆ ਭਰਿਆ ਹੈ।

ਨਾਇਕ

17 ਸਾਡੇ ਘਰ ਦੇ ਸ਼ਤੀਰ ਦਿਆਰ ਦੇ ਹਨ,

ਅਤੇ ਸਨੋਵਰ ਦੀਆਂ ਛੱਤਾਂ ਹਨ।

Estes versículos te tocaram? Ore agora!

+581 estão orando agora.

Junte-se à corrente de oração.