Publicidade

Cânticos 3

1 ਸਾਰੀ ਰਾਤ ਮੈਂ ਆਪਣੇ ਬਿਸਤਰੇ ਤੇ

ਉਸ ਨੂੰ ਲੱਭਦਾ ਰਿਹਾ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ,

ਮੈਂ ਉਸ ਨੂੰ ਲੱਭਿਆ ਪਰ ਉਹ ਨਾ ਲੱਭਿਆ।

2 ਮੈਂ ਹੁਣ ਉੱਠ ਕੇ ਸ਼ਹਿਰ

ਅਤੇ ਇਸ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਘੁੰਮਾਂਗੀ,

ਮੈਂ ਉਸ ਨੂੰ ਲੱਭਾਂਗੀ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ।

ਇਸ ਲਈ ਮੈਂ ਉਸਨੂੰ ਲੱਭਿਆ ਪਰ ਉਹ ਨਾ ਲੱਭਿਆ।

3 ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ,

ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸੀ।

"ਕੀ ਤੁਸੀਂ ਉਸਨੂੰ ਦੇਖਿਆ ਹੈ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ?"

4 ਮੈਂ ਉਹਨਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ,

ਕਿ ਜਦੋਂ ਮੈਨੂੰ ਉਹ ਮਿਲਿਆ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਸੀ।

ਮੈਂ ਉਸਨੂੰ ਫੜ ਲਿਆ ਅਤੇ ਉਸਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ,

ਜਦੋਂ ਤੱਕ ਮੈਂ ਉਸਨੂੰ ਆਪਣੀ ਮਾਂ ਦੇ ਘਰ ਨਹੀਂ ਲੈ ਆਈ,

ਉਸ ਦੇ ਕਮਰੇ ਵਿੱਚ ਜਿਸ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ।

5 ਹੇ ਯੇਰੂਸ਼ਲੇਮ ਦੀ ਧੀਓ,

ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ,

ਤੁਸੀਂ ਪਿਆਰ ਨੂੰ ਨਾ ਉਕਸਾਓ, ਨਾ ਜਗਾਓ,

ਜਦੋਂ ਤੱਕ ਸਹੀ ਸਮਾਂ ਨਹੀਂ ਆਉਂਦਾ।

6 ਇਹ ਕੌਣ ਹੈ ਜੋ ਉਜਾੜ ਵਿੱਚੋਂ,

ਧੂੰਏਂ ਦੇ ਥੰਮ੍ਹਾਂ ਵਾਂਗੂੰ,

ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ

ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਆਉਂਦਾ?

7 ਵੇਖੋ! ਇਹ ਸ਼ਲੋਮੋਨ ਦੀ ਪਾਲਕੀ ਹੈ,

ਜਿਸਦੇ ਆਲੇ-ਦੁਆਲੇ ਸੱਠ ਸੂਰਮੇ ਹਨ,

ਜਿਹੜੇ ਇਸਰਾਏਲ ਵਿੱਚੋਂ ਸਭ ਤੋਂ ਉੱਤਮ ਹਨ।

8 ਉਹ ਸਾਰੇ ਤਲਵਾਰ ਧਾਰੀ ਹਨ,

ਸਾਰੇ ਯੁੱਧ ਵਿੱਚ ਨਿਪੁੰਨ ਹਨ,

ਰਾਤ ਦੇ ਡਰ ਕਰਕੇ ਹਰੇਕ ਨੇ ਆਪਣੀ ਤਲਵਾਰ,

ਆਪਣੇ ਕੋਲ ਰੱਖੀ ਹੋਈ ਹੈ।

9 ਰਾਜਾ ਸ਼ਲੋਮੋਨ ਨੇ ਆਪਣੇ ਲਈ ਪਾਲਕੀ ਬਣਾਈ,

ਉਸਨੇ ਇਸਨੂੰ ਲਬਾਨੋਨ ਦੀ ਲੱਕੜ ਤੋਂ ਬਣਾਇਆ।

10 ਉਸਨੇ ਉਸਦੇ ਥੰਮ੍ਹ ਚਾਂਦੀ,

ਉਸ ਦਾ ਅਧਾਰ ਸੋਨੇ ਦਾ,

ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਸੀ,

ਉਸ ਦਾ ਅੰਦਰਲਾ ਹਿੱਸਾ ਯੇਰੂਸ਼ਲੇਮ ਦੀਆ ਧੀਆਂ ਦੁਆਰਾ,

ਬੜੇ ਪਿਆਰ ਨਾਲ ਜੜਿਆ ਗਿਆ ਸੀ। 11 ਹੇ ਸੀਯੋਨ ਦੀਓ ਧੀਓ!

ਬਾਹਰ ਆਓ ਅਤੇ ਰਾਜਾ ਸ਼ਲੋਮੋਨ ਨੂੰ

ਇੱਕ ਤਾਜ ਪਹਿਨੇ ਹੋਏ ਵੇਖੋ,

ਉਹ ਤਾਜ ਜਿਹੜਾ ਉਸਦੀ ਮਾਤਾ ਨੇ ਉਸਨੂੰ ਪਹਿਨਾਇਆ ਸੀ

ਉਸਦੇ ਵਿਆਹ ਦੇ ਦਿਨ ਤੇ,

ਜਿਸ ਦਿਨ ਉਸਦਾ ਮਨ ਖੁਸ਼ ਸੀ।

Veja também

Publicidade
Cânticos
Ver todos os capítulos de Cânticos
Bíblia Online Bíblia Online

Bíblia Online • Versão: 2026-06-15_21-32-39-