A nova jerusalém
A Nova Jerusalém é a cidade de Deus que desce do céu, morada eterna dos redimidos. Nela não haverá mar, morte, choro nem dor — Deus habitará com seu povo para sempre.
A cidade celestial
João viu a santa cidade, a Nova Jerusalém, descendo do céu como noiva adornada para o esposo. Ali Deus morará com seu povo.
ਅਤੇ ਉਸ ਵੇਲੇ ਮੈਂ ਪਵਿੱਤਰ ਸ਼ਹਿਰ ਯੇਰੂਸ਼ਲੇਮ ਨੂੰ, ਪਰਮੇਸ਼ਵਰ ਦੇ ਕੋਲੋ ਸਵਰਗ ਵਿੱਚੋਂ ਉੱਤਰਦਾ ਹੋਇਆ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ। ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, "ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆਂ ਹਨ।"
ਤਾਂ ਉਹ ਮੈਨੂੰ ਪਰਮੇਸ਼ਵਰ ਦੇ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ, ਅਤੇ ਉਸ ਨੇ ਮੈਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਜੋ ਪਰਮੇਸ਼ਵਰ ਕੋਲੋਂ ਸਵਰਗ ਤੋਂ ਉੱਤਰਦਾ ਹੈ ਵਿਖਾਇਆ, ਜਿਸ ਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਇਹ ਪਰਮੇਸ਼ਵਰ ਦੀ ਮਹਿਮਾ ਨਾਲ ਚਮਕਦਾ, ਅਤੇ ਇਸ ਦੀ ਚਮਕ ਬਹੁਤ ਕੀਮਤੀ ਗਹਿਣਿਆਂ ਵਰਗੀ ਸੀ, ਜਿਵੇਂ ਬਲੌਰ ਅਤੇ ਪੁਖਰਾਜ ਪੱਥਰ ਹੋਵੇ। ਉਸ ਸ਼ਹਿਰ ਦੇ ਚਾਰੇ ਪਾਸੇ ਇੱਕ ਵੱਡੀ ਦੀਵਾਰ ਸੀ, ਅਤੇ ਬਾਰ੍ਹਾ ਦਰਵਾਜ਼ੇ ਸਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ ਬਾਰ੍ਹਾ ਸਵਰਗਦੂਤ ਪਹਿਰਾ ਦਿੰਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਇਸਰਾਏਲ ਦੇ ਬਾਰ੍ਹਾ ਗੋਤਾ ਦੇ ਨਾਮ ਲਿਖੇ ਹੋਏ ਸਨ। ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਉੱਤਰ ਵੱਲ ਵੀ ਤਿੰਨ ਦਰਵਾਜ਼ੇ ਸਨ। ਸ਼ਹਿਰ ਦੀਆਂ ਦੀਵਾਰਾ ਦੇ ਬਾਰ੍ਹਾ ਨੀਂਹ ਪੱਥਰ ਸਨ, ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
ਅਤੇ ਮੈਂ ਉਸ ਸ਼ਹਿਰ ਵਿੱਚ ਹੈਕਲ ਨਹੀਂ ਵੇਖੀ, ਕਿਉਂਕਿ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਲੇਲਾ ਉਸ ਦੀ ਹੈਕਲ ਹੈ। ਅਤੇ ਉਸ ਸ਼ਹਿਰ ਨੂੰ ਸੂਰਜ ਅਤੇ ਚੰਦਰਮਾ ਦੀ ਕੋਈ ਲੋੜ ਨਹੀਂ ਹੈ ਕਿ ਉਸ ਉੱਤੇ ਚਮਕਣ, ਕਿਉਂਕਿ ਪਰਮੇਸ਼ਵਰ ਦੀ ਮਹਿਮਾ ਨੇ ਇਸ ਨੂੰ ਚਾਨਣ ਕੀਤਾ, ਅਤੇ ਲੇਲਾ ਉਸ ਦਾ ਦੀਪ ਹੈ।
ਤਦ ਸਵਰਗਦੂਤ ਨੇ ਮੈਨੂੰ ਜੀਵਨ ਦੇ ਜਲ ਦੀ ਨਦੀ ਵਿਖਾਈ, ਜੋ ਬਲੌਰ ਵਾਂਗ ਸਾਫ਼ ਅਤੇ ਜੋ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਣ ਦੇ ਵਿੱਚਕਾਰੋ ਨਿਕਲਦੀ ਸੀ, ਉਸ ਨਦੀ ਦੇ ਦੋਨਾਂ ਕਿਨਾਰਿਆ ਉੱਤੇ ਜੀਵਨ ਦਾ ਦਰੱਖਤ ਹੈ। ਜਿਸ ਨੂੰ ਬਾਰ੍ਹਾ ਪ੍ਰਕਾਰ ਦੇ ਫ਼ਲ ਲੱਗਦੇ ਹਨ, ਅਤੇ ਉਹ ਹਰ ਮਹੀਨੇ ਆਪਣਾ ਫ਼ਲ ਦਿੰਦਾ ਹੈ, ਅਤੇ ਉਸ ਦੇ ਪੱਤੇ ਰਾਸ਼ਟਰਾ ਦੇ ਇਲਾਜ ਲਈ ਹਨ। ਹੁਣ ਅਗਾਹਾਂ ਨੂੰ ਕੋਈ ਸਰਾਪ ਨਹੀਂ ਹੋਵੇਗਾ। ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਉਹਨਾਂ ਦੇ ਦਾਸ ਉਹਨਾਂ ਦੀ ਬੰਦਗੀ ਕਰਨਗੇ। ਉਹ ਉਹਨਾਂ ਦਾ ਚਿਹਰਾ ਵੇਖਣਗੇ, ਅਤੇ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਮੱਥੇ ਤੇ ਹੋਵੇਗਾ। ਅਤੇ ਅੱਗੇ ਤੋਂ ਉੱਥੇ ਰਾਤ ਨਾ ਹੋਵੇਗੀ। ਉਹਨਾਂ ਨੂੰ ਨਾ ਸੂਰਜ ਦੀ ਰੋਸ਼ਨੀ ਦੀ, ਨਾ ਦੀਵੇ ਦੀ ਰੋਸ਼ਨੀ ਦੀ ਲੋੜ ਹੋਵੇਗੀ, ਕਿਉ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਰੋਸ਼ਨੀ ਦੇਵੇਗਾ। ਅਤੇ ਉਹ ਹਮੇਸ਼ਾ ਲਈ ਰਾਜ ਕਰਨਗੇ।
A pátria celestial
Os patriarcas aguardavam uma cidade que tem fundamentos, cujo arquiteto e construtor é Deus. Nosso lar eterno está além desta vida.
ਇਸ ਦੀ ਬਜਾਏ, ਉਹ ਇੱਕ ਬਿਹਤਰ ਦੇਸ਼ ਇੱਕ ਸਵਰਗੀ ਦੇਸ਼ ਲਈ ਤਰਸਦੇ ਸਨ। ਇਸ ਲਈ ਪਰਮੇਸ਼ਵਰ ਉਹਨਾਂ ਦਾ ਪਰਮੇਸ਼ਵਰ ਅਖਵਾਣ ਤੋਂ ਸ਼ਰਮਿੰਦਾ ਨਹੀਂ ਹੁੰਦਾ, ਕਿਉਂਕਿ ਉਸ ਨੇ ਉਹਨਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ।
ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ ਵਿੱਚ ਹਜ਼ਾਰਾਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ, ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਦੇ ਕੋਲ, ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।
ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ।
ਯਿਸ਼ੂ ਨੇ ਆਖਿਆ, "ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਤੇ ਵਿਸ਼ਵਾਸ ਕਰੋ ਅਤੇ ਮੇਰੇ ਤੇ ਵੀ ਵਿਸ਼ਵਾਸ ਕਰੋ। ਮੇਰੇ ਪਿਤਾ ਜੀ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਸਥਾਨ ਹਨ; ਜੇ ਇਹ ਨਾ ਹੁੰਦਾ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ? ਅਤੇ ਜੇ ਮੈਂ ਜਾਵਾਂਗਾ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਹੋਵੋ।
A glória da Nova Jerusalém
Deus habitará no meio do seu povo. Sua presença será a luz da cidade, e o rio da vida fluirá do trono de Deus e do Cordeiro.
ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਵਰ ਦੇ ਸ਼ਹਿਰ ਨੂੰ ਖੁਸ਼ ਕਰਦੀਆਂ ਹਨ,
ਪਵਿੱਤਰ ਸਥਾਨ ਜਿੱਥੇ ਅੱਤ ਮਹਾਨ ਨਿਵਾਸ ਕਰਦਾ ਹੈ।
"ਚਾਰੇ ਪਾਸੇ ਦੀ ਦੂਰੀ ਦੱਸ ਕਿਲੋਮੀਟਰ ਹੋਵੇਗੀ।
"ਅਤੇ ਉਸ ਸਮੇਂ ਤੋਂ ਸ਼ਹਿਰ ਦਾ ਨਾਮ ਹੋਵੇਗਾ, ‘ਯਾਹਵੇਹ ਉੱਥੇ ਹੈ।’ "
"ਹੇ ਸੀਯੋਨ ਦੀਏ ਧੀਏ, ਜੈਕਾਰਾ ਬੋਲ ਅਤੇ ਅਨੰਦ ਹੋ ਕਿਉਂ ਜੋ ਦੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ," ਯਾਹਵੇਹ ਦਾ ਵਾਕ ਹੈ। "ਉਸ ਦਿਨ ਬਹੁਤ ਸਾਰੀਆਂ ਕੌਮਾਂ ਯਾਹਵੇਹ ਨਾਲ ਜੁੜ ਜਾਣਗੀਆਂ ਅਤੇ ਉਹ ਮੇਰੇ ਲੋਕ ਬਣ ਜਾਣਗੇ। ਮੈਂ ਤੁਹਾਡੇ ਵਿਚਕਾਰ ਰਹਾਂਗਾ ਅਤੇ ਤੁਸੀਂ ਜਾਣੋਗੇ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਯਾਹਵੇਹ ਪਵਿੱਤਰ ਧਰਤੀ ਵਿੱਚ ਯਹੂਦਾਹ ਨੂੰ ਆਪਣੇ ਹਿੱਸੇ ਵਜੋਂ ਵਿਰਾਸਤ ਵਿੱਚ ਪ੍ਰਾਪਤ ਕਰੇਗਾ ਅਤੇ ਯੇਰੂਸ਼ਲੇਮ ਨੂੰ ਦੁਬਾਰਾ ਚੁਣੇਗਾ।
ਮੈਂ ਜਲਦੀ ਹੀ ਆ ਰਿਹਾ ਹਾਂ। ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਫੜ੍ਹੀ ਰੱਖੋ, ਤਾਂ ਜੋ ਕੋਈ ਵੀ ਤੁਹਾਡੀ ਜਿੱਤ ਦਾ ਮੁਕਟ ਨਾ ਲੈ ਸਕੇ। ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ਵਰ ਦੇ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ। ਉਹ ਫਿਰ ਕਦੇ ਵੀ ਇਸ ਨੂੰ ਨਹੀਂ ਛੱਡਣਗੇ। ਮੈਂ ਉਹਨਾਂ ਉੱਤੇ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਮੇਰੇ ਪਰਮੇਸ਼ਵਰ ਦੇ ਸ਼ਹਿਰ, ਨਵੇਂ ਯੇਰੂਸ਼ਲੇਮ ਦਾ ਨਾਮ ਲਿਖਾਂਗਾ, ਜੋ ਮੇਰੇ ਪਰਮੇਸ਼ਵਰ ਵੱਲੋਂ ਸਵਰਗ ਤੋਂ ਹੇਠਾਂ ਆ ਰਿਹਾ ਹੈ; ਅਤੇ ਮੈਂ ਉਹਨਾਂ ਉੱਤੇ ਆਪਣਾ ਨਵਾਂ ਨਾਮ ਵੀ ਲਿਖਾਂਗਾ।
ਜੇ ਕੋਈ ਇਨ੍ਹਾਂ ਪੋਥੀ ਦੀ ਭਵਿੱਖਬਾਣੀਆ ਦੀਆਂ ਸ਼ਬਦਾ ਵਿੱਚੋਂ ਕੁਝ ਘਟਾਵੇ, ਤਾਂ ਪਰਮੇਸ਼ਵਰ ਜੀਵਨ ਦੇ ਰੁੱਖ ਅਤੇ ਉਸ ਪਵਿੱਤਰ ਸ਼ਹਿਰ ਵਿੱਚੋਂ, ਜਿਸ ਦਾ ਵਰਣਨ ਇਸ ਅਭਿਲੇਖ ਵਿੱਚ ਕੀਤਾ ਗਿਆ ਹੈ ਉਸ ਮਨੁੱਖ ਦਾ ਹਿੱਸਾ ਘਟਾਵੇਗਾ।