O sangue de Jesus
O sangue de Jesus é o fundamento da redenção cristã. Através do seu sangue derramado na cruz, recebemos perdão, purificação e acesso à presença de Deus.
O poder redentor do sangue
O sangue de Cristo é o preço do nosso resgate. Sem derramamento de sangue não há remissão de pecados, e Cristo ofereceu o sacrifício perfeito e definitivo.
ਦਰਅਸਲ, ਬਿਵਸਥਾ ਦੀ ਮੰਗ ਹੈ ਕਿ ਲਗਭਗ ਹਰ ਚੀਜ਼ ਨੂੰ ਖੂਨ ਨਾਲ ਸ਼ੁੱਧ ਕੀਤਾ ਜਾਵੇ, ਅਤੇ ਖੂਨ ਵਹਾਏ ਬਗੈਰ ਕੋਈ ਮਾਫ਼ੀ ਨਹੀਂ ਹੈ।
ਬੱਕਰਿਆਂ ਅਤੇ ਬਲਦਾਂ ਦਾ ਲਹੂ ਅਤੇ ਇੱਕ ਵੱਛੀ ਦੀ ਸੁਆਹ ਉਹਨਾਂ ਉੱਤੇ ਛਿੜਕੀ ਜਾਂਦੀ ਹੈ ਜੋ ਰਸਮੀ ਤੌਰ ਤੇ ਅਸ਼ੁੱਧ ਹਨ ਉਹਨਾਂ ਨੂੰ ਪਵਿੱਤਰ ਕਰਦੇ ਹਨ ਤਾਂ ਜੋ ਉਹ ਬਾਹਰੋਂ ਸ਼ੁੱਧ ਹੋ ਜਾਣ। ਤਾਂ ਫਿਰ, ਮਸੀਹ ਦਾ ਲਹੂ ਕਿੰਨਾ ਵਧੀਕ ਨਿਰਦੋਸ਼ ਹੋਵੇਗਾ, ਜਿਸ ਨੇ ਸਦੀਪਕ ਆਤਮਾ ਦੁਆਰਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕੀਤਾ, ਕਿ ਸਾਡੇ ਜ਼ਮੀਰ ਨੂੰ ਉਹਨਾਂ ਕੰਮਾਂ ਤੋਂ ਸ਼ੁੱਧ ਕਰੇ ਜੋ ਮੌਤ ਵੱਲ ਲੈ ਜਾਂਦੇ ਹਨ, ਤਾਂ ਜੋ ਅਸੀਂ ਜੀਉਂਦੇ ਪਰਮੇਸ਼ਵਰ ਦੀ ਸੇਵਾ ਕਰ ਸਕੀਏ!
ਕਿਉਂ ਜੋ ਇਹ ਅਣਹੋਣਾ ਹੈ ਜੋ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।
ਅਤੇ ਇਸ ਲਈ ਯਿਸ਼ੂ ਨੇ ਵੀ ਆਪਣੇ ਲਹੂ ਰਾਹੀਂ ਲੋਕਾਂ ਨੂੰ ਪਵਿੱਤਰ ਬਣਾਉਣ ਲਈ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਦੁੱਖ ਝੱਲਿਆ।
ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।
Perdão e purificação
O sangue de Jesus nos purifica de todo pecado. Nele temos redenção e perdão, segundo as riquezas de sua graça.
ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ, ਜਿਵੇਂ ਉਹ ਚਾਨਣ ਵਿੱਚ ਹੈ, ਸਾਡੀ ਇੱਕ-ਦੂਜੇ ਨਾਲ ਸੰਗਤੀ ਹੈ, ਅਤੇ ਯਿਸ਼ੂ, ਉਸ ਦੇ ਪੁੱਤਰ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ।
ਅਤੇ ਉਸ ਵਿੱਚ ਸਾਨੂੰ ਉਸ ਦੀ ਮਹਾਨ ਕਿਰਪਾ ਦੇ ਅਨੁਸਾਰ, ਉਸ ਦੇ ਲਹੂ ਦੁਆਰਾ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ।
ਪਰ ਹੁਣ ਮਸੀਹ ਯਿਸ਼ੂ ਵਿੱਚ ਤੁਸੀਂ ਜੋ ਕਦੇ ਦੂਰ ਹੋ ਗਏ ਸੀ, ਮਸੀਹ ਦੇ ਲਹੂ ਦੁਆਰਾ ਨੇੜੇ ਲਿਆਏ ਗਏ ਹੋ।
ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।
ਅਤੇ ਯਿਸ਼ੂ ਮਸੀਹ ਵੱਲੋ, ਜੋ ਵਫ਼ਾਦਾਰ ਗਵਾਹ, ਮਰੇ ਹੋਇਆ ਵਿੱਚੋਂ ਜੀ ਉੱਠਣ ਵਾਲਾ ਪਲੌਠਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਹੈ।
ਜੋ ਹਮੇਸ਼ਾ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਬਲੀਦਾਨ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ।
ਪਰਮੇਸ਼ਵਰ ਨੇ ਯਿਸ਼ੂ ਨੂੰ ਪਾਪ ਦੀ ਬਲੀ ਵਜੋਂ ਪੇਸ਼ ਕੀਤਾ। ਜਦੋਂ ਲੋਕ ਵਿਸ਼ਵਾਸ ਕਰਦੇ ਹਨ ਕਿ ਯਿਸ਼ੂ ਨੇ ਆਪਣਾ ਜੀਵਨ ਕੁਰਬਾਨ ਕੀਤਾ, ਅਤੇ ਆਪਣਾ ਲਹੂ ਵਹਾਇਆ ਤਾਂ ਲੋਕ ਪਰਮੇਸ਼ਵਰ ਨਾਲ ਸੱਚੇ ਬਣ ਜਾਂਦੇ ਹਨ। ਇਹ ਕੁਰਬਾਨੀ ਦਰਸਾਉਂਦੀ ਹੈ ਕਿ ਪਰਮੇਸ਼ਵਰ ਸਹੀ ਸੀ, ਜਦੋਂ ਉਹ ਪਿੱਛੇ ਹਟਿਆ ਅਤੇ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਪਾਪ ਕੀਤੇ ਸਨ।
ਹੁਣ ਅਸੀਂ ਉਸ ਦੇ ਲਹੂ ਨਾਲ ਧਰਮੀ ਠਹਿਰਾਏ ਗਏ, ਇਸ ਨਾਲੋਂ ਵੀ ਵੱਧ ਕੇ ਅਸੀਂ ਮਸੀਹ ਦੇ ਰਾਹੀਂ ਪਰਮੇਸ਼ਵਰ ਦੇ ਕ੍ਰੋਧ ਤੋਂ ਬਚਾਏ ਜਾਂਵਾਗੇ।
O sangue da aliança
Desde o Êxodo, o sangue é sinal de aliança entre Deus e seu povo. O sangue do Cordeiro pascal prefigurava o sacrifício supremo de Cristo.
ਫਿਰ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, "ਜਾਓ ਅਤੇ ਆਪਣੇ ਪਰਿਵਾਰਾਂ ਲਈ ਜਾਨਵਰ ਚੁਣੋ ਅਤੇ ਪਸਾਹ ਦੇ ਲੇਲੇ ਨੂੰ ਵੱਢੋ। ਜੂਫੇ ਦਾ ਇੱਕ ਗੁੱਛਾ ਲੈ ਕੇ ਇਸ ਨੂੰ ਲਹੂ ਵਿੱਚ ਡੁਬੋ ਅਤੇ ਕੁਝ ਖੂਨ ਨੂੰ ਦਰਵਾਜ਼ੇ ਦੇ ਉੱਪਰ ਅਤੇ ਕੁਝ ਦਰਵਾਜ਼ੇ ਦੇ ਦੋਹਾਂ ਪਾਸਿਆਂ ਉੱਤੇ ਲਗਾਓ। ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਜਦੋਂ ਯਾਹਵੇਹ ਮਿਸਰੀਆਂ ਨੂੰ ਮਾਰਨ ਲਈ ਧਰਤੀ ਵਿੱਚੋਂ ਦੀ ਲੰਘੇਗਾ, ਉਹ ਦਰਵਾਜ਼ੇ ਦੇ ਉੱਪਰ ਅਤੇ ਪਾਸਿਆਂ ਉੱਤੇ ਲਹੂ ਨੂੰ ਵੇਖੇਗਾ ਅਤੇ ਉਸ ਦਰਵਾਜ਼ੇ ਤੋਂ ਲੰਘੇਗਾ, ਅਤੇ ਉਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਜੋ ਤੁਹਾਨੂੰ ਮਾਰ ਸਕੇ।
ਸਰੀਰ ਦੀ ਜਾਨ ਲਹੂ ਵਿੱਚ ਹੈ ਅਤੇ ਮੈਂ ਉਸਨੂੰ ਤੁਹਾਨੂੰ ਜਗਵੇਦੀ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਦਿੱਤਾ ਹੈ, ਕਿਉਂ ਜੋ ਲਹੂ ਹੈ ਜੋ ਕਿਸੇ ਦੇ ਜੀਵਨ ਲਈ ਪ੍ਰਾਸਚਿਤ ਕਰਦਾ ਹੈ।
"ਪਰ ਤੁਹਾਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਜੀਵਨ ਦਾ ਲਹੂ ਅਜੇ ਵੀ ਹੈ। ਅਤੇ ਮੈਂ ਤੁਹਾਡੇ ਜੀਵਨ ਦੇ ਲਹੂ ਦਾ ਲੇਖਾ ਜ਼ਰੂਰ ਮੰਗਾਂਗਾ। ਮੈਂ ਹਰ ਜਾਨਵਰ ਤੋਂ ਹਿਸਾਬ ਮੰਗਾਂਗਾ ਅਤੇ ਹਰੇਕ ਮਨੁੱਖ ਤੋਂ, ਮੈਂ ਦੂਜੇ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਵੀ ਮੰਗਾਂਗਾ।
"ਜੋ ਕੋਈ ਮਨੁੱਖਾਂ ਦਾ ਲਹੂ ਵਹਾਉਂਦਾ ਹੈ,
ਮਨੁੱਖਾਂ ਦੁਆਰਾ ਉਹਨਾਂ ਦਾ ਲਹੂ ਵਹਾਇਆ ਜਾਵੇਗਾ;
ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਹੈ।
" ‘ਉਸ ਧਰਤੀ ਨੂੰ ਗੰਦਾ ਨਾ ਕਰੋ ਜਿੱਥੇ ਤੁਸੀਂ ਵੱਸਦੇ ਹੋ। ਖੂਨ-ਖਰਾਬਾ ਧਰਤੀ ਨੂੰ ਪਲੀਤ ਕਰਦਾ ਹੈ, ਅਤੇ ਉਸ ਧਰਤੀ ਲਈ ਪ੍ਰਾਸਚਿਤ ਨਹੀਂ ਕੀਤਾ ਜਾ ਸਕਦਾ ਜਿਸ ਉੱਤੇ ਲਹੂ ਵਹਾਇਆ ਗਿਆ ਹੈ, ਸਿਵਾਏ ਉਸ ਦੇ ਲਹੂ ਤੋਂ ਜਿਸ ਨੇ ਇਸ ਨੂੰ ਵਹਾਇਆ ਹੈ।
Vitória pelo sangue
Os cristãos vencem o acusador pelo sangue do Cordeiro e pela palavra do seu testemunho. O sangue comprou para Deus gente de toda tribo e língua.
ਉਹਨਾਂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ
ਲੇਲੇ ਦੇ ਖੂਨ ਦੁਆਰਾ
ਅਤੇ ਉਹਨਾਂ ਦੀ ਗਵਾਹੀ ਦੇ ਸ਼ਬਦ ਦੁਆਰਾ;
ਜਿਵੇਂ ਕਿ ਆਖਰੀ ਸਾਹ ਤੱਕ
ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਪਿਆਰ ਨਹੀਂ ਕੀਤਾ।
ਤੁਸੀਂ ਜਾਣਦੇ ਹੋ ਕਿ ਇਹ ਚਾਂਦੀ ਜਾਂ ਸੋਨਾ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਸੀ ਜੋ ਤੁਹਾਨੂੰ ਤੁਹਾਡੇ ਪੂਰਵਜਾਂ ਦੁਆਰਾ ਰਵਾਇਤੀ ਜੀਵਨ ਦੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਦਿੱਤਾ ਗਿਆ, ਪਰ ਮਸੀਹ ਦੇ ਕੀਮਤੀ ਲਹੂ ਨਾਲ ਪਾਇਆ, ਜਿਹੜਾ ਬੇਦਾਗ ਲੇਲੇ ਦੇ ਵਰਗਾ ਸੀ।
ਆਪਣੇ ਆਪ ਤੇ ਨਜ਼ਰ ਰੱਖੋ ਅਤੇ ਨਾਲੇ ਸਾਰੇ ਝੁੰਡ ਤੇ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ। ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।
ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਂਦੇ ਅਤੇ ਉਸ ਦਾ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ। ਜਿਹੜਾ ਕੋਈ ਵੀ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ ਉਹ ਸਦੀਪਕ ਜੀਵਨ ਪਾਉਂਦਾ ਹੈ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।
ਇਹ ਉਹੀ ਹੈ ਜੋ ਪਾਣੀ ਅਤੇ ਖੂਨ ਦੁਆਰਾ ਆਇਆ ਅਰਥਾਤ ਯਿਸ਼ੂ ਮਸੀਹ। ਉਹ ਸਿਰਫ ਪਾਣੀ ਨਾਲ ਨਹੀਂ ਆਇਆ, ਬਲਕਿ ਪਾਣੀ ਅਤੇ ਖੂਨ ਦੁਆਰਾ ਆਇਆ ਸੀ। ਅਤੇ ਇਹ ਪਵਿੱਤਰ ਆਤਮਾ ਹੈ ਜੋ ਗਵਾਹੀ ਦਿੰਦਾ ਹੈ, ਕਿਉਂਕਿ ਪਵਿੱਤਰ ਆਤਮਾ ਸੱਚ ਹੈ।