Pular para o conteúdo
Publicidade

1 ਇਤਿਹਾਸ 20

ਰੱਬਾਹ ਉੱਤੇ ਦਾਊਦ ਦਾ ਅਧਿਕਾਰ

2 ਸਮੂ 12:26-31

1 ਫਿਰ ਇਸ ਤਰ੍ਹਾਂ ਹੋਇਆ ਕਿ ਨਵੇਂ ਸਾਲ ਦੇ ਅਰੰਭ ਵਿੱਚ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰੱਬਾਹ ਨਗਰ ਨੂੰ ਆ ਕੇ ਘੇਰਾ ਪਾਇਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰੱਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ। 2 ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾਹ ਲਿਆ ਅਤੇ ਇਹ ਪਤਾ ਕੀਤਾ ਕਿ ਉਹ ਦਾ ਸੋਨਾ ਤੋਲ ਵਿੱਚ ਇੱਕ ਤੋੜਾ ਸੀ ਅਤੇ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ। ਉਹ ਮੁਕਟ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਸ ਨੇ ਉਸ ਸ਼ਹਿਰ ਵਿੱਚੋਂ ਬਹੁਤ ਕੁਝ ਲੁੱਟ ਲਿਆ 3 ਅਤੇ ਉਸ ਨੇ ਉਸ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੇ ਹੱਲਾਂ ਅਤੇ ਕੁਹਾੜੀਆਂ ਨਾਲ ਵੱਢ ਸੁੱਟਿਆ, ਦਾਊਦ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ, ਫੇਰ ਦਾਊਦ ਸਾਰੇ ਲੋਕਾਂ ਨਾਲ ਯਰੂਸ਼ਲਮ ਨੂੰ ਮੁੜ ਆਇਆ।

ਫ਼ਲਿਸਤੀ ਦਾਨਵਾਂ ਦੇ ਨਾਲ ਯੁੱਧ

2 ਸਮੂ 21:15-22

4 ਫਿਰ ਗਜ਼ਰ ਵਿੱਚ ਫ਼ਲਿਸਤੀਆਂ ਨਾਲ ਯੁੱਧ ਦਾ ਅਰੰਭ ਹੋਇਆ, ਤਦ ਹੁਸ਼ਾਥੀ ਸਿਬਕੀ ਨੇ ਸਿੱਪਈ ਨੂੰ ਜਿਹੜਾ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ। 5 ਫ਼ਲਿਸਤੀਆਂ ਨਾਲ ਫੇਰ ਲੜਾਈ ਹੋਈ, ਤਦ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਜਿਹ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ, ਮਾਰ ਸੁੱਟਿਆ। 6 ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡੀ ਡੀਲ ਡੌਲ ਵਾਲਾ ਯੋਧਾ ਸੀ, ਜਿਸ ਦੇ ਹੱਥਾਂ ਪੈਰਾਂ ਦੀਆਂ ਛੇ-ਛੇ ਉਂਗਲੀਆਂ ਅਰਥਾਤ ਉਸ ਦੀਆਂ ਚੌਵੀ ਉਂਗਲੀਆਂ ਸਨ ਅਤੇ ਉਹ ਰਫ਼ਾ ਦੇ ਵੰਸ਼ ਵਿੱਚੋਂ ਸੀ। 7 ਜਦੋਂ ਉਸ ਨੇ ਇਸਰਾਏਲ ਨੂੰ ਬਹੁਤ ਲਲਕਾਰਿਆ, ਤਾਂ ਦਾਊਦ ਦੇ ਭਰਾ ਸ਼ਿਮਆਹ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ। 8 ਇਹ ਗਥ ਦੇ ਵਿੱਚ ਰਫ਼ਾ ਦੇ ਘਰ ਜੰਮੇ, ਉਹ ਦਾਊਦ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ।

Estes versículos te tocaram? Ore agora!

+581 estão orando agora.

Junte-se à corrente de oração.