Pular para o conteúdo
Publicidade

2 ਇਤਿਹਾਸ 20:3,4,15,17,22

IRVPUN Indian Revised Version (IRV) - Punjabi

3 ਤਾਂ ਯਹੋਸ਼ਾਫ਼ਾਤ ਨੇ ਭੈਅ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਡੌਂਡੀ ਪਿਟਵਾਈ 4 ਅਤੇ ਯਹੂਦਾਹ ਯਹੋਵਾਹ ਦੇ ਪਾਸੋਂ ਸਹਾਇਤਾ ਮੰਗਣ ਲਈ ਇਕੱਠੇ ਹੋਏ ਨਾਲੇ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਯਹੋਵਾਹ ਦੀ ਸਹਾਇਤਾ ਲਈ ਆਏ 15 ਅਤੇ ਉਸ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਅਤੇ ਹੇ ਪਾਤਸ਼ਾਹ ਯਹੋਸ਼ਾਫ਼ਾਤ, ਤੁਸੀਂ ਸਾਰੇ ਸੁਣੋ! ਯਹੋਵਾਹ ਤੁਹਾਨੂੰ ਐਉਂ ਆਖਦਾ ਹੈ ਕਿ ਤੁਸੀਂ ਇਸ ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਬਰਾਓ! ਕਿਉਂ ਜੋ ਇਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ 17 ਤੁਹਾਨੂੰ ਇਸ ਥਾਂ ਲੜਨਾ ਨਹੀਂ ਪਵੇਂਗਾ, ਹੇ ਯਹੂਦਾਹ ਅਤੇ ਯਰੂਸ਼ਲਮ, ਤੁਸੀਂ ਪਾਲ ਬੰਨ ਕੇ ਚੁੱਪ-ਚਾਪ ਖੜ੍ਹੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ! ਨਾ ਡਰੋ, ਨਾ ਘਬਰਾਓ। ਕੱਲ ਉਨ੍ਹਾਂ ਦੇ ਟਾਕਰੇ ਲਈ ਚੱਲਣਾ ਕਿਉਂ ਜੋ ਯਹੋਵਾਹ ਤੁਹਾਡੇ ਅੰਗ-ਸੰਗ ਹੈ 22 ਜਦ ਉਹ ਗਾਉਣ ਅਤੇ ਉਸਤਤ ਕਰਨ ਲੱਗੇ ਤਾਂ ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸੇਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਉਹ ਮਾਰੇ ਗਏ।

Em outras traduções

  1. OPCV Punjabi Contemporary Version

    3 ਤਾਂ ਯਹੋਸ਼ਾਫ਼ਾਟ ਨੇ ਭੈ ਖਾ ਕੇ ਯਾਹਵੇਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਘੋਸ਼ਣਾ ਕੀਤੀ। 4 ਯਹੂਦਾਹ ਦੇ ਲੋਕ ਯਾਹਵੇਹ ਤੋਂ ਮਦਦ ਮੰਗਣ ਲਈ ਇਕੱਠੇ ਹੋਏ; ਸੱਚਮੁੱਚ, ਉਹ ਯਹੂਦਾਹ ਦੇ ਹਰ ਨਗਰ ਤੋਂ ਉਸ ਨੂੰ ਲੱਭਣ ਲਈ ਆਏ ਸਨ।

    15 ਉਸ ਨੇ ਕਿਹਾ, "ਹੇ ਰਾਜਾ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ ਸੁਣੋ! ਇਹ ਉਹ ਹੈ ਜੋ ਯਾਹਵੇਹ ਤੁਹਾਨੂੰ ਆਖਦਾ ਹੈ: ‘ਇਸ ਵਿਸ਼ਾਲ ਸੈਨਾ ਦੇ ਕਾਰਨ ਡਰੋ ਜਾਂ ਨਿਰਾਸ਼ ਨਾ ਹੋਵੋ ਕਿਉਂਕਿ ਲੜਾਈ ਤੁਹਾਡੀ ਨਹੀਂ, ਪਰ ਪਰਮੇਸ਼ਵਰ ਦੀ ਹੈ। 17 ਤੁਹਾਨੂੰ ਇਸ ਥਾਂ ਲੜਨਾ ਨਹੀਂ ਪਵੇਂਗਾ। ਆਪਣਿਆਂ ਅਹੁਦਿਆਂ ਨੂੰ ਸੰਭਾਲੋ; ਦ੍ਰਿੜ੍ਹ ਰਹੋ ਅਤੇ ਯਹੂਦਾਹ ਅਤੇ ਯੇਰੂਸ਼ਲੇਮ, ਯਾਹਵੇਹ ਵੱਲੋਂ ਤੁਹਾਨੂੰ ਦਿੱਤੀ ਜਾਣ ਵਾਲੀ ਛੁਟਕਾਰਾ ਦੇਖੋ। ਨਾ ਡਰੋ; ਨਿਰਾਸ਼ ਨਾ ਹੋਵੋ। ਕੱਲ੍ਹ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਜਾਓ ਅਤੇ ਯਾਹਵੇਹ ਤੁਹਾਡੇ ਨਾਲ ਹੋਵੇਗਾ।’ "

    22 ਜਦੋਂ ਉਹ ਗਾਉਣ ਅਤੇ ਉਸਤਤ ਕਰਨ ਲੱਗੇ, ਯਾਹਵੇਹ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲੇ ਅੰਮੋਨ ਅਤੇ ਮੋਆਬ ਅਤੇ ਸੇਈਰ ਪਰਬਤ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹ ਹਾਰ ਗਏ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.